ETV Bharat / entertainment

ਇਸ ਨਵੀਂ ਫ਼ਿਲਮ ਵਿੱਚ ਨਜ਼ਰ ਅਉਣਗੇ ਅਜੇ ਦੇਵਗਨ, ਪਹਿਲੀ ਝਲਕ ਆਈ ਸਾਹਮਣੇ - Ajay Devgan Upcoming Film MAIDAAN

MAIDAAN: ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਆਪਣੀ ਨਵੀਂ ਹਿੰਦੀ ਫਿਲਮ 'ਮੈਦਾਨ' ਦੀ ਪਹਿਲੀ ਝਲਕ ਜਾਰੀ ਕਰ ਦਿੱਤੀ ਹੈ। ਇਹ ਫਿਲਮ ਅਪ੍ਰੈਲ ਮਹੀਨੇ ਸਿਨੇਮਾਘਰਾਂ 'ਚ ਰਿਲੀਜ਼ ਕਰ ਦਿੱਤੀ ਜਾਵੇਗੀ।

MAIDAAN
MAIDAAN
author img

By ETV Bharat Entertainment Team

Published : Mar 6, 2024, 12:14 PM IST

ਫਰੀਦਕੋਟ: ਬਾਲੀਵੁੱਡ ਦੇ ਦਿਗਜ਼ ਅਦਾਕਾਰ ਅਜੇ ਦੇਵਗਨ ਇੱਕ ਵਾਰ ਫਿਰ ਅਪਣੀ ਸ਼ਾਨਦਾਰ ਅਦਾਕਾਰੀ ਦਾ ਲੋਹਾ ਮੰਨਵਾਉਣ ਲਈ ਤਿਆਰ ਹਨ। ਉਨ੍ਹਾਂ ਵੱਲੋ ਅਪਣੀ ਨਵੀਂ ਅਤੇ ਬਹੁ-ਚਰਚਿਤ ਹਿੰਦੀ ਫ਼ਿਲਮ 'ਮੈਦਾਨ' ਦੀ ਪਹਿਲੀ ਝਲਕ ਜਾਰੀ ਕਰ ਦਿੱਤੀ ਗਈ ਹੈ। ਇਹ ਫਿਲਮ ਅਪ੍ਰੈਲ ਮਹੀਨੇ ਅਤੇ ਈਦ ਦੇ ਤਿੳਹਾਰ ਮੌਕੇ ਦੇਸ਼-ਵਿਦੇਸ਼ ਦੇ ਸਿਨੇਮਾਂ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।
ਜੀ ਸਟੂਡੀਓਜ ਅਤੇ ਬੌਨੀ ਕਪੂਰ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਅਤੇ ਫਰੈਸ਼ਲਾਈਮ ਫ਼ਿਲਮਜ ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫ਼ਿਲਮ ਦੇ ਨਿਰਮਾਤਾ ਜੀ ਸਟੂਡੀਓਜ, ਬੋਨੀ ਕਪੂਰ, ਅਰੁਨਵਾ ਜੁਆਏ ਸੇਨ ਗੁਪਤਾ ਅਤੇ ਅਕਾਸ਼ ਚਾਵਲਾ ਹਨ, ਜਦਕਿ ਨਿਰਦੇਸ਼ਨ ਅਮਿਤ ਰਵਿੰਦਰਨਾਥ ਸ਼ਰਮਾਂ ਵੱਲੋ ਕੀਤਾ ਗਿਆ ਹੈ। ਇਸ ਫ਼ਿਲਮ ਦੇ ਮਿਊਜ਼ਿਕ ਕੰਪੋਜਰ ਏ ਆਰ ਰਹਿਮਾਨ, ਗੀਤਕਾਰ ਮਨੋਜ ਮੁਨਤਸਿਰ ਹਨ।

ਸਾਲ 1952 ਅਤੇ 1962 ਦੇ ਸਮੇਂ ਦੇ ਭਾਰਤੀ ਫੁੱਟਬਾਲ ਦੇ ਸੁਨਹਿਰੇ ਦੌਰ 'ਤੇ ਆਧਾਰਿਤ ਇਸ ਫ਼ਿਲਮ ਵਿੱਚ ਅਜੇ ਦੇਵਗਨ ਫੁੱਟਬਾਲ ਮੈਚਾਂ ਵਿੱਚ ਅਪਣਾ ਹੁਨਰ ਦਿਖਾ ਚੁੱਕੇ ਕੋਚ ਸਈਦ ਅਬਦੁਲ ਰਹੀਮ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ਨੂੰ ਅਸਲੀ ਦਿਖਾਉਣ ਲਈ ਉਨ੍ਹਾਂ ਵੱਲੋ ਕਾਫ਼ੀ ਮਿਹਨਤ ਅਤੇ ਲੰਬੀ ਟ੍ਰੇਨਿੰਗ ਕੀਤੀ ਗਈ ਹੈ। ਲੰਬੇ ਸਮੇਂ ਤੋਂ ਇਸ ਫਿਲਮ ਦਾ ਲੋਕ ਇੰਤਜ਼ਾਰ ਕਰ ਰਹੇ ਸੀ।

ਇਸ ਫਿਲਮ ਵਿੱਚ ਅਜੇ ਦੇਵਗਨ ਪਹਿਲੀ ਵਾਰ ਸਪੋਰਟਸ ਕੋਚ ਦਾ ਕਿਰਦਾਰ ਅਦਾ ਕਰ ਰਹੇ ਹਨ, ਜਿਸ ਵਿੱਚ ਉਨਾਂ ਨੂੰ ਦੇਖਣਾ ਦਰਸ਼ਕਾਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆ ਲਈ ਇੱਕ ਸ਼ਾਨਦਾਰ ਸਿਨੇਮਾਂ ਅਹਿਸਾਸ ਵਾਂਗ ਰਹੇਗਾ ਅਤੇ ਇਹੀ ਕਾਰਨ ਹੈ ਕਿ ਅਲਹਦਾ ਫਿਲਮਾਂ ਦੇਖਣ ਦੀ ਤਾਂਘ ਰੱਖਣ ਵਾਲੇ ਸਿਨੇਮਾਂ ਪ੍ਰੇਮੀਆਂ ਦੁਆਰਾ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

ਜੇਕਰ ਅਜੇ ਦੇਵਗਨ ਦੇ ਕਰੀਅਰ ਦੀ ਗੱਲ ਕਰੀਏ, ਤਾਂ ਅਦਾਕਾਰ ਦੇ ਨਾਲ-ਨਾਲ ਫਿਲਮ ਨਿਰਮਾਣਕਾਰ ਦੇ ਤੌਰ ਤੇ ਵੀ ਅਜੇ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਅੱਗੇ ਵਧ ਰਹੇ ਹਨ। ਇਸ ਤੋਂ ਇਲਾਵਾ, ਅਦਾਕਾਰ ਅਜੇ ਦੇਵਗਨ ਆਪਣੀ ਇੱਕ ਹੋਰ ਫਿਲਮ 'ਸ਼ੈਤਾਨ' ਨੂੰ ਲੈ ਕੇ ਵੀ ਹਿੰਦੀ ਸਿਨੇਮਾਂ ਗਲਿਆਰਿਆ ਵਿੱਚ ਇੰਨੀ ਦਿਨੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.