ਚੰਡੀਗੜ੍ਹ: 20 ਸਾਲ ਦੇ ਇੰਤਜ਼ਾਰ ਤੋਂ ਬਾਅਦ ਮਿਸ ਯੂਨੀਵਰਸ 2021 ਦਾ ਤਾਜ ਜਿੱਤ ਕੇ ਪੰਜਾਬ ਅਤੇ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀ ਪੰਜਾਬੀ ਮੁਟਿਆਰ ਹਰਨਾਜ਼ ਸੰਧੂ ਹੁਣ ਵੱਡੇ ਪਰਦੇ ਉਤੇ ਐਂਟਰੀ ਕਰਨ ਜਾ ਰਹੀ ਹੈ। ਉਹ ਸੰਜੇ ਦੱਤ, ਸੋਨਮ ਬਾਜਵਾ ਅਤੇ ਟਾਈਗਰ ਸਰਾਫ਼ ਦੀ ਫਿਲਮ 'ਬਾਗੀ 4' ਵਿੱਚ ਧੂੰਮਾਂ ਪਾਉਣ ਜਾ ਰਹੀ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...'ਬਾਗੀ 4' ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਉਤੇ ਇਸ ਨਾਲ ਸੰਬੰਧਤ ਜਾਣਕਾਰੀ ਸਾਂਝੀ ਕੀਤੀ ਹੈ, ਉਨ੍ਹਾਂ ਨੇ ਇਸ ਪੰਜਾਬੀ ਮੁਟਿਆਰ ਨੂੰ ਐਕਸ਼ਨ ਨਾਲ ਭਰਪੂਰ ਫਿਲਮ ਵਿੱਚ ਨਵੀਂ 'ਲੇਡੀ ਰੈਬਲ' ਨਾਲ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਅਦਾਕਾਰਾ ਦੀ ਸ਼ਾਨਦਾਰ ਫੋਟੋ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ਨੇ ਲਾਲ ਰੰਗ ਦਾ ਗਾਊਨ ਵੀ ਪਾਇਆ ਹੋਇਆ ਹੈ।
ਪਹਿਲਾਂ ਹੀ ਸੋਨਮ ਬਾਜਵਾ ਕਰ ਚੁੱਕੀ ਹੈ ਐਂਟਰੀ
ਉਲੇਖਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਸੋਨਮ ਬਾਜਵਾ ਇਸ ਫਿਲਮ ਵਿੱਚ ਐਂਟਰੀ ਕਰ ਚੁੱਕੀ ਹੈ, ਅਦਾਕਾਰਾ ਨੇ ਖੁਦ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਉਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ, ਇਸ ਤੋਂ ਇਲਾਵਾ ਸੋਨਮ ਬਾਜਵਾ ਪਹਿਲਾਂ ਹੀ 'ਹਾਊਸਫੁੱਲ 5' ਨਾਲ ਬਾਲੀਵੁੱਡ ਵਿੱਚ ਡੈਬਿਊ ਕਰ ਚੁੱਕੀ ਹੈ।
'ਬਾਗੀ 4' ਬਾਰੇ ਜਾਣੋ
ਇਸ ਦੌਰਾਨ ਜੇਕਰ 'ਬਾਗੀ 4' ਬਾਰੇ ਗੱਲ ਕਰੀਏ ਤਾਂ ਇਸ ਫਿਲਮ ਦਾ ਨਿਰਦੇਸ਼ਨ ਏ ਹਰਸ਼ਾ ਦੁਆਰਾ ਕੀਤਾ ਜਾ ਰਿਹਾ ਹੈ, ਇਹ ਫਿਲਮ ਡਰਾਮੇ ਨਾਲ ਭਰਪੂਰ ਹੈ। ਪਹਿਲੇ ਪੋਸਟਰ ਪਹਿਲਾਂ ਹੀ ਟਾਈਗਰ ਸ਼ਰਾਫ ਅਤੇ ਸੰਜੇ ਦੱਤ ਦੇ ਨਾਲ ਸਟੇਜ ਸੈੱਟ ਕਰ ਚੁੱਕੇ ਹਨ। ਇਹ ਐਕਸ਼ਨ ਨਾਲ ਸਜੀ ਹੋਈ ਫਿਲਮ ਅਗਲੇ ਸਾਲ ਸਤੰਬਰ ਵਿੱਚ ਰਿਲੀਜ਼ ਹੋਏਗੀ।
ਇਹ ਵੀ ਪੜ੍ਹੋ:
- 'ਹਾਊਸਫੁੱਲ 5' ਤੋਂ ਬਾਅਦ ਹੁਣ ਇਸ ਬਾਲੀਵੁੱਡ ਫਿਲਮ 'ਚ ਸੋਨਮ ਬਾਜਵਾ ਨੇ ਮਾਰੀ ਐਂਟਰੀ, ਟਾਈਗਰ ਸ਼ਰਾਫ ਨਾਲ ਰੋਮਾਂਸ ਕਰਦੀ ਆਵੇਗੀ ਨਜ਼ਰ
- ਆਖ਼ਰ ਕਿਵੇਂ ਵਾਪਰੀ ਸੀ 'ਕੌਮਾਘਾਟਾ ਮਾਰੂ' ਦੀ ਦਿਲ ਦਹਿਲਾ ਦੇਣ ਵਾਲੀ ਘਟਨਾ? ਤਰਸੇਮ ਜੱਸੜ ਦੀ ਫਿਲਮ ਕਰੇਗੀ ਪੂਰਾ ਬਿਆਨ, ਸ਼ੂਟਿੰਗ ਕੈਨੇਡਾ 'ਚ ਜਾਰੀ
- ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਮੁਸ਼ਤਾਕ ਖਾਨ ਹੋਏ ਅਗਵਾ? 12 ਘੰਟਿਆਂ ਬਾਅਦ ਇਸ ਤਰ੍ਹਾਂ ਬਚਾਈ ਖੁਦ ਦੀ ਜਾਨ