ETV Bharat / entertainment

ਸ਼ਾਨਦਾਰ ਪੰਜਾਬੀ ਫਿਲਮ 'ਕਾਂਸਟੇਬਲ ਹਰਜੀਤ ਕੌਰ' ਦਾ ਹਿੱਸਾ ਬਣੀ ਸੋਨੀਆ ਮਾਨ, ਫਿਲਮ ਜਲਦ ਹੋਵੇਗੀ ਰਿਲੀਜ਼ - film Constable Harjeet Kaur - FILM CONSTABLE HARJEET KAUR

Actress Sonia Mann New Film: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ 'ਕਾਂਸਟੇਬਲ ਹਰਜੀਤ ਕੌਰ' ਦਾ ਪ੍ਰਭਾਵੀ ਹਿੱਸਾ ਅਦਾਕਾਰਾ ਸੋਨੀਆ ਮਾਨ ਨੂੰ ਬਣਾਇਆ ਗਿਆ ਹੈ। ਫਿਲਮ ਜਲਦ ਹੀ ਰਿਲੀਜ਼ ਹੋ ਜਾਵੇਗੀ।

film Constable Harjeet Kaur
film Constable Harjeet Kaur (instagram)
author img

By ETV Bharat Punjabi Team

Published : Aug 5, 2024, 2:59 PM IST

ਚੰਡੀਗੜ੍ਹ: ਪੰਜਾਬੀ ਦੇ ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਵੀ ਆਪਣੀ ਬਹੁ-ਪੱਖੀ ਅਦਾਕਾਰੀ ਸਮਰੱਥਾ ਦਾ ਲੋਹਾ ਮਨਵਾਉਣ 'ਚ ਸਫਲ ਰਹੀ ਹੈ ਅਦਾਕਾਰਾ ਸੋਨੀਆ ਮਾਨ, ਜੋ ਇੱਕ ਵਾਰ ਫਿਰ ਸ਼ਾਨਦਾਰ ਕਮਬੈਕ ਕਰਨ ਲਈ ਤਿਆਰ ਹੈ, ਜਿੰਨ੍ਹਾਂ ਦੀ ਇਸ ਇੱਕ ਹੋਰ ਪ੍ਰਭਾਵੀ ਫਿਲਮੀ ਪਾਰੀ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਕਾਂਸਟੇਬਲ ਹਰਜੀਤ ਕੌਰ', ਜਿਸ ਵਿੱਚ ਕਾਫ਼ੀ ਚੁਣੌਤੀਪੂਰਨ ਕਿਰਦਾਰ ਵਿੱਚ ਨਜ਼ਰ ਆਵੇਗੀ ਇਹ ਪ੍ਰਤਿਭਾਵਾਨ ਅਦਾਕਾਰਾ।

'ਕੇਬਲਵਨ' ਅਤੇ 'ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਸ਼ਾਲੀਮਾਰ ਪ੍ਰੋਡੋਕਸ਼ਨ ਪ੍ਰਾਈ. ਲਿਮਿ:' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਸੁਮਿਤ ਸਿੰਘ ਅਤੇ ਤ੍ਰਿਲੋਕ ਕੋਠਾਰੀ ਕਰ ਰਹੇ ਹਨ, ਜਦਕਿ ਇਸ ਦੀ ਨਿਰਦੇਸ਼ਨ ਕਮਾਂਡ ਸਿਮਰਨਜੀਤ ਸਿੰਘ ਹੁੰਦਲ ਸੰਭਾਲ ਰਹੇ ਹਨ, ਜੋ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਅਤੇ ਬਿਹਤਰੀਨ ਫਿਲਮਕਾਰ ਵਜੋਂ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ।

ਸਮਾਜਿਕ ਸਰੋਕਾਰਾਂ ਅਤੇ ਭਖ਼ਦੇ ਮੁੱਦਿਆਂ ਨਾਲ ਜੁੜੀ ਅਤੇ ਸੱਚੀ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਲੀਡ ਅਤੇ ਟਾਈਟਲ ਭੂਮਿਕਾ ਵਿੱਚ ਨਜ਼ਰ ਆਵੇਗੀ ਅਦਾਕਾਰਾ ਸੋਨੀਆ ਮਾਨ, ਜਿਸ ਤੋਂ ਇਲਾਵਾ ਅਦਾਕਾਰ ਗੁਰਪ੍ਰੀਤ ਰਟੌਲ, ਜਸਵੰਤ ਸਿੰਘ ਰਾਠੌਰ ਅਤੇ ਪਾਲੀਵੁੱਡ ਦੇ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ।

ਬੇਬਾਕ ਬਿਆਨਬਾਜ਼ੀ ਦੇ ਚੱਲਦਿਆਂ ਗਾਹੇ-ਬਗਾਹੇ ਵਿਵਾਦਾਂ ਅਤੇ ਸੁਰਖੀਆਂ ਦਾ ਕੇਂਦਰ-ਬਿੰਦੂ ਬਣਦੀ ਆ ਰਹੀ ਅਦਾਕਾਰਾ ਸੋਨੀਆ ਮਾਨ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸਿਨੇਮਾ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ, ਜਿਸ ਵੱਲੋਂ ਹੁਣ ਤੱਕ ਦੇ ਕਰੀਅਰ ਦੌਰਾਨ ਕੀਤਿਆਂ ਪੰਜਾਬੀ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਮੋਟਰ ਮਿੱਤਰਾਂ ਦੀ', '25 ਕਿੱਲੇ', 'ਮੇਰੇ ਯਾਰ ਕਮੀਨੇ', 'ਹਾਣੀ' ਅਤੇ 'ਲੰਕਾ' ਆਦਿ ਸ਼ੁਮਾਰ ਰਹੀਆਂ ਹਨ।

ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ 'ਹੈਪੀ ਹਾਰਡੀ ਹੀਰ', 'ਡਾ. ਚੱਕਰਵਰਤੀ', 'ਕਹੀਂ ਹੈ ਮੇਰਾ ਪਿਆਰ', 'ਟੀਨਜ' ਵਿੱਚ ਵੀ ਉਨ੍ਹਾਂ ਬਤੌਰ ਲੀਡ ਅਦਾਕਾਰਾ ਅਪਣੀ ਪ੍ਰਭਾਵੀ ਮੌਜ਼ੂਦਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਇਆ ਹੈ।

ਉਕਤ ਫਿਲਮਾਂ ਦੇ ਨਾਲ-ਨਾਲ ਮਿਊਜ਼ਿਕ ਵੀਡੀਓਜ਼ ਦੇ ਖਿੱਤੇ ਵਿੱਚ ਵੀ ਅਪਣੀ ਬਹੁ-ਆਯਾਮੀ ਕਲਾ ਦਾ ਇਜ਼ਹਾਰ ਕਰਵਾ ਚੁੱਕੀ ਹੈ ਇਹ ਹੋਣਹਾਰ ਅਦਾਕਾਰਾ, ਜਿੰਨ੍ਹਾਂ ਵੱਲੋਂ ਸੰਗੀਤਕ ਵੀਡੀਓਜ਼ 'ਗੰਨ ਐਕਸ ਕਾਰਤੂਸ', 'ਡਿਫੈਂਰਸ' ਵਿੱਚ ਕੀਤੀ ਫੀਚਰਿੰਗ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.