ETV Bharat / entertainment

ਕਿਸੇ ਨੇ ਚਲਾਏ ਪਟਾਕੇ ਅਤੇ ਕਿਸੇ ਨੇ ਖਾਧੀ ਮਿਠਾਈ, ਪਰ ਇਸ ਅਦਾਕਾਰਾ ਨੇ ਝੁੱਗੀਆਂ ਵਾਲਿਆਂ ਨਾਲ ਮਨਾਈ ਦੀਵਾਲੀ - ACTRESS SATINDER SATTI

ਹਾਲ ਹੀ ਵਿੱਚ ਅਦਾਕਾਰਾ ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ਝੁੱਗੀਆਂ ਵਾਲਿਆਂ ਨਾਲ ਦੀਵਾਲੀ ਮਨਾਉਂਦੀ ਨਜ਼ਰ ਆਈ।

Actress Satinder Satti
Actress Satinder Satti (instagram)
author img

By ETV Bharat Entertainment Team

Published : Nov 5, 2024, 1:13 PM IST

ਚੰਡੀਗੜ੍ਹ: ਜੇਕਰ ਪੰਜਾਬੀ ਸਿਨੇਮਾ ਦੀਆਂ ਫਿੱਟ ਅਦਾਕਾਰਾਂ ਦੀ ਗੱਲ ਚੱਲਦੀ ਹੈ ਤਾਂ ਇਸ ਵਿੱਚ ਸਤਿੰਦਰ ਸੱਤੀ ਮੋਹਰੀ ਸਥਾਨ ਰੱਖਦੀ ਹੈ, ਜੀ ਹਾਂ, ਅਦਾਕਾਰਾ ਇਸ ਸਮੇਂ ਆਪਣੀ ਇੱਕ ਫਿਲਮ ਕਾਰਨ ਵੀ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਦਾ ਇੱਕ ਵੀਡੀਓ ਦਰਸ਼ਕਾਂ ਨੂੰ ਇਸ ਸਮੇਂ ਕਾਫੀ ਖਿੱਚ ਰਿਹਾ ਹੈ। ਇਹ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ।

ਜੀ ਹਾਂ, ਜਦੋਂ ਵੀ ਕੋਈ ਖਾਸ ਤਿਉਹਾਰ ਆਉਂਦਾ ਹੈ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਪਾਲੀਵੁੱਡ ਸਿਤਾਰੇ ਆਪਣੇ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਨ, ਕਿਤੇ ਉਹ ਪਟਾਕੇ ਚਲਾਉਂਦੇ ਅਤੇ ਕਿਤੇ ਉਹ ਮਿਠਾਈਆਂ ਖਾਂਦੇ ਨਜ਼ਰੀ ਪੈਂਦੇ ਹਨ। ਪਰ ਪਾਲੀਵੁੱਡ ਦੀ ਅਦਾਕਾਰਾ ਸਤਿੰਦਰ ਸੱਤੀ ਨੇ ਦੀਵਾਲੀ ਪਟਾਕੇ ਚਲਾ ਕੇ ਨਹੀਂ ਬਲਕਿ ਗਰੀਬ ਝੁੱਗੀਆਂ ਵਾਲਿਆਂ ਨੂੰ ਕੱਪੜੇ ਅਤੇ ਮਿਠਾਈ ਵੰਡ ਕੇ ਮਨਾਈ ਹੈ। ਇਹ ਅਸੀਂ ਨਹੀਂ ਬਲਕਿ ਅਦਾਕਾਰਾ ਦੁਆਰਾ ਸਾਂਝੀ ਕੀਤੀ ਵੀਡੀਓ ਕਹਿੰਦੀ ਹੈ।

ਜੀ ਹਾਂ, ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਲਿਖਿਆ, 'ਕਿਰਤ ਕਰੋ, ਨਾਮ ਜਪੋ, ਵੰਡ ਛਕੋ...ਇਸ ਦੀਵਾਲੀ 'The Shelters' ਨੇ ਸੱਚੇ ਦਿਲੋਂ ਖੁਸ਼ੀਆਂ ਅਤੇ ਪਿਆਰ ਵੰਡਿਆ। ਸਾਡੀ "ਗਿਫ਼ਟ ਟੂ ਅਣਨੋਨ" ਮੁਹਿੰਮ ਦੀ ਸ਼ੁਰੂਆਤ ਇਹੀ ਸੋਚ ਨਾਲ ਕੀਤੀ ਗਈ ਸੀ ਕਿ ਉਹ ਲੋੜਵੰਦ ਲੋਕ, ਜਿਹਨਾਂ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਨੂੰ ਨਵੇਂ ਕੱਪੜੇ ਜਾਂ ਮਿਠਾਈਆਂ ਮਿਲਣਗੀਆਂ, ਉਹ ਵੀ ਇਸ ਖੁਸ਼ੀ ਦਾ ਹਿੱਸਾ ਬਣ ਸਕਣ। ਇਸ ਮੁਹਿੰਮ ਦਾ ਮਕਸਦ ਹੈ ਕਿ ਉਨ੍ਹਾਂ ਲੋਕਾਂ ਤੱਕ ਤੋਹਫ਼ੇ ਪਹੁੰਚਾਏ ਜਾਣ ਜਿਨ੍ਹਾਂ ਨੇ ਇਹ ਦਾਨ ਬਸ ਪ੍ਰਭੂ ਤੋਂ ਹੀ ਮੰਗਿਆ ਹੋਵੇ।'

ਅਦਾਕਾਰਾ ਨੇ ਅੱਗੇ ਲਿਖਿਆ, 'ਪਿਛਲੇ 5-6 ਸਾਲਾਂ ਤੋਂ 'The Shelters' ਇਹ ਮੁਹਿੰਮ ਚਲਾ ਰਹੇ ਹਨ ਅਤੇ ਮੈਂ ਬਹੁਤ ਹੀ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ ਕਿ ਮੈਂ ਵੀ ਇਸ ਯਾਤਰਾ ਦਾ ਹਿੱਸਾ ਬਣ ਸਕੀ। ਮੇਰਾ ਮਨ ਭਰ ਕੇ ਆ ਜਾਂਦਾ ਹੈ ਜਦੋਂ ਮੈਂ ਇਸ ਤੋਹਫ਼ੇ ਨੂੰ ਹਰ ਸਾਲ ਦੀਵਾਲੀ 'ਤੇ ਲੋੜਵੰਦ ਲੋਕਾਂ ਤੱਕ ਪਹੁੰਚਾਉਂਦੀ ਹਾਂ। ਅਗਲੇ ਸਾਲ ਦੀਵਾਲੀ 'ਤੇ ਮੇਰੀ ਖ਼ਾਹਿਸ਼ ਹੈ ਕਿ ਇਸ ਰੀਲ ਨੂੰ ਦੇਖਣ ਵਾਲੇ ਹਰ ਇੱਕ ਵਿਅਕਤੀ ਇਸ ਮੁਹਿੰਮ ਵਿੱਚ ਸਾਡੇ ਨਾਲ ਜੁੜੇ ਅਤੇ ਸੱਚੀ ਖੁਸ਼ੀਆਂ ਵੰਡਣ ਦਾ ਹਿੱਸਾ ਬਣੇ। ਸਾਡੇ ਨਾਲ ਮਿਲ ਕੇ ਆਓ, ਸੱਚੇ ਦਿਲ ਨਾਲ ਖੁਸ਼ੀਆਂ ਵੰਡਦੇ ਰਹੋ ਅਤੇ ਹਰ ਚਿਹਰੇ ਉਤੇ ਮੁਸਕਾਨ ਲਿਆਵੋ।' ਹੁਣ ਇਸ ਵੀਡੀਓ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ ਅਤੇ ਲਾਲ ਦਿਲ ਦਾ ਇਮੋਜੀ ਸਾਂਝਾ ਕਰ ਰਹੇ ਹਨ।

ਇਸ ਦੌਰਾਨ ਜੇਕਰ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਆਏ ਦਿਨ ਆਪਣੀਆਂ ਸ਼ਾਨਦਾਰ ਵੀਡੀਓਜ਼ ਨਾਲ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਅਤੇ ਇਸ ਤੋਂ ਇਲਾਵਾ ਅਦਾਕਾਰਾ ਨਵ ਬਾਜਵਾ ਨਾਲ ਫਿਲਮ 'ਰੇਡੂਆ ਰਿਟਰਨ' ਨੂੰ ਲੈ ਕੇ ਚਰਚਾ ਬਟੋਰ ਰਹੀ ਹੈ, ਇਹ ਫਿਲਮ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.