ETV Bharat / entertainment

ਪਾਲੀਵੁੱਡ 'ਚ ਸ਼ਾਨਦਾਰ ਕਮਬੈਕ ਲਈ ਤਿਆਰ ਅਦਾਕਾਰਾ ਦਿਲਜੋਤ, ਇਸ ਵੈੱਬ ਸੀਰੀਜ਼ 'ਚ ਆਵੇਗੀ ਨਜ਼ਰ - Actress Diljot film

Actress Diljot: ਹਾਲ ਹੀ ਵਿੱਚ ਨਵੀਂ ਪੰਜਾਬੀ ਵੈੱਬ ਸੀਰੀਜ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਹੁਣ ਪ੍ਰਭਾਵੀ ਹਿੱਸਾ ਅਦਾਕਾਰਾ ਦਿਲਜੋਤ ਵੀ ਬਣ ਗਈ ਹੈ।

ਅਦਾਕਾਰਾ ਦਿਲਜੋਤ
ਅਦਾਕਾਰਾ ਦਿਲਜੋਤ
author img

By ETV Bharat Entertainment Team

Published : Mar 2, 2024, 12:20 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਵੀਡੀਓਜ਼ ਦਾ ਚਰਚਿਤ ਚਿਹਰਾ ਰਹੀ ਅਦਾਕਾਰਾ ਦਿਲਜੋਤ ਲੰਮੇ ਸਮੇਂ ਬਾਅਦ ਇੱਕ ਵਾਰ ਫਿਰ ਪਾਲੀਵੁੱਡ ਵਿੱਚ ਸ਼ਾਨਦਾਰ ਵਾਪਸੀ ਕਰਨ ਜਾ ਰਹੀ ਹੈ, ਜੋ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਵੈੱਬ-ਸੀਰੀਜ਼ 'ਪਲੱਸਤਰ' ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਵੇਗੀ, ਜਿੰਨਾਂ ਦੀ ਪ੍ਰਭਾਵੀ ਭੂਮਿਕਾ ਨਾਲ ਸਜੀ ਇਹ ਫਿਲਮ ਜਲਦ ਓਟੀਟੀ ਪਲੇਟਫ਼ਾਰਮ ਦਾ ਹਿੱਸਾ ਬਣਨ ਜਾ ਰਹੀ ਹੈ।

'ਚੌਪਾਲ ਸਟੂਡੀਓਜ਼' ਵੱਲੋਂ ਨਿਰਮਿਤ ਕੀਤੀ ਗਈ ਉਕਤ ਫਿਲਮ ਦਾ ਨਿਰਦੇਸ਼ਨ ਐਮਜੀ ਮੇਹੁਲ ਗਾਂਧੀ ਦੁਆਰਾ ਕੀਤਾ ਗਿਆ ਜਦਕਿ ਇਸ ਦੇ ਲੇਖਕ ਪ੍ਰਿੰਸ ਕੰਵਲਜੀਤ ਸਿੰਘ ਹਨ, ਜੋ ਇਸ ਫਿਲਮ ਵਿੱਚ ਖੁਦ ਵੀ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ।

ਓਧਰ ਜੇਕਰ ਅਦਾਕਾਰਾ ਦਿਲਜੋਤ ਦੇ ਇਸ ਫਿਲਮ ਨਾਲ ਜੁੜਾਵ ਸੰਬੰਧੀ ਗੱਲ ਕੀਤੀ ਜਾਵੇ ਤਾਂ ਐਕਸ਼ਨ ਥ੍ਰਿਲਰ ਥੀਮ ਆਧਾਰਿਤ ਇਸ ਫਿਲਮ ਵਿੱਚ ਉਹ ਕਾਫ਼ੀ ਅਲਹਦਾ ਕਿਰਦਾਰ ਅਦਾ ਕਰਦੀ ਨਜ਼ਰੀ ਆਵੇਗੀ, ਜਿੰਨਾਂ ਅਨੁਸਾਰ ਉਨਾਂ ਦੀ ਇਹ ਭੂਮਿਕਾ ਹੁਣ ਤੱਕ ਨਿਭਾਈਆਂ ਪਹਿਲੀਆਂ ਭੂਮਿਕਾਵਾਂ ਨਾਲੋਂ ਬਿਲਕੁਲ ਅਲੱਗ ਹੱਟ ਕੇ ਹੈ, ਜਿਸ ਵਿੱਚ ਉਨਾਂ ਨੂੰ ਕਾਫ਼ੀ ਚੁਣੌਤੀਪੂਰਨ ਅਤੇ ਅਜਿਹਾ ਰੋਲ ਪਲੇ ਅਦਾ ਕਰਨ ਦਾ ਮੌਕਾ ਮਿਲਿਆ, ਜਿਸ ਦੀ ਤਾਂਘ ਬਹੁਤ ਸਮੇਂ ਤੋਂ ਸੀ ਉਨਾਂ ਦੇ ਮਨ ਵਿੱਚ।

ਪੰਜਾਬੀ ਸਿਨੇਮਾ ਲਈ ਬਣੀਆਂ ਕਈ ਅਰਥ-ਭਰਪੂਰ ਅਤੇ ਮੇਨ ਸਟਰੀਮ ਫਿਲਮਾਂ ਵਿੱਚ ਲੀਡ ਕਿਰਦਾਰ ਅਦਾ ਕਰ ਚੁੱਕੀ ਇਸ ਅਦਾਕਾਰਾ ਨੇ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਅੱਗੇ ਦੱਸਿਆ ਕਿ ਰਿਲੀਜ਼ ਹੋਣ ਜਾ ਰਹੀ ਉਕਤ ਵੈੱਬ ਸੀਰੀਜ਼ ਵਿੱਚ ਦਰਸ਼ਕਾਂ ਨੂੰ ਉਨਾਂ ਦੀ ਅਦਾਕਾਰੀ ਦੇ ਕਈ ਨਵੇਂ ਸ਼ੇਡਜ਼ ਵੇਖਣ ਨੂੰ ਮਿਲਣਗੇ।

ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲੇ ਮੋਹਾਲੀ ਨਾਲ ਸੰਬੰਧਿਤ ਇਸ ਪ੍ਰਤਿਭਾਵਾਨ ਅਦਾਕਾਰਾ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਵੱਲੋਂ ਕੀਤੀਆਂ ਗਈਆਂ ਪੰਜਾਬੀ ਫਿਲਮਾਂ ਵਿੱਚ 'ਟੇਸ਼ਨ', 'ਯਾਰ ਅਣਮੁੱਲੇ 2' ਆਦਿ ਸ਼ੁਮਾਰ ਰਹੀਆਂ ਹਨ, ਇਸ ਤੋਂ ਇਲਾਵਾ ਉਨਾਂ ਵੱਲੋਂ ਨਾਮਵਰ ਗਾਇਕਾ ਸੰਬੰਧਤ 'ਪਟਿਆਲਾ ਪੈਗ' ( ਦਿਲਜੀਤ ਦੁਸਾਂਝ) ਤੋਂ ਇਲਾਵਾ ਡਾਇਮੰਡ ਕੋਕਾ, 'ਪਹਿਲੀ ਮੂਲਾਕਾਤ', 'ਦਰਦ ਇਸ਼ਕ ਹੈ', 'ਵਿਲ ਫੋਰਗੈਟ', 'ਵੰਗ ਗੋਲਡਨ', 'ਜਸਟ ਲਵ', 'ਤੇਰੇ ਰੰਗ', 'ਮਾਂ ਮੇਰੀ' ਆਦਿ ਜਿਹੇ ਬੇਸ਼ੁਮਾਰ ਬਿੱਗ ਸੈਟਅੱਪ ਮਿਊਜ਼ਿਕ ਅਤੇ ਮਨਮੋਹਕ ਵੀਡੀਓਜ਼ ਵਿੱਚ ਕੀਤੀ ਫੀਚਰਿੰਗ ਨੂੰ ਵੀ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ।

ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਇਸ ਅਦਾਕਾਰਾ ਨੇ ਦੱਸਿਆ ਕਿ ਜਲਦ ਹੀ ਉਹ ਕੁਝ ਹੋਰ ਫਿਲਮਾਂ ਅਤੇ ਮਿਊਜ਼ਿਕ ਵੀਡੀਓ ਪ੍ਰੋਜੈਕਟਸ ਦਾ ਵੀ ਹਿੱਸਾ ਬਣਨ ਜਾ ਰਹੀ ਹੈ, ਜਿੰਨਾਂ ਵਿੱਚ ਵੀ ਉਹ ਲੀਡਿੰਗ ਕਿਰਦਾਰ ਅਤੇ ਫੀਚਰਿੰਗ ਕਰਦੀ ਨਜ਼ਰ ਆਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.