ETV Bharat / entertainment

ਪਹਿਲੀ ਵਾਰ ਇਸ ਵੱਡੀ ਪੰਜਾਬੀ ਫਿਲਮ ਲਈ ਇੱਕਠੇ ਹੋਏ ਤਿੰਨ ਵੱਡੇ ਸਿਤਾਰੇ, ਜਲਦ ਬਣਨਗੇ ਸ਼ੂਟਿੰਗ ਦਾ ਹਿੱਸਾ - POLLYWOOD LATEST NEWS

ਪਾਲੀਵੁੱਡ ਅਦਾਕਾਰ ਬਿੰਨੂ ਢਿੱਲੋਂ, ਅੰਬਰਦੀਪ ਸਿੰਘ ਅਤੇ ਗੁਰੂ ਰੰਧਾਵਾ ਇੱਕਠੇ ਫਿਲਮ 'ਸ਼ੁੱਧ ਵੈਸ਼ਨੂੰ ਡਾਕਾ' ਵਿੱਚ ਨਜ਼ਰ ਆਉਣ ਲਈ ਤਿਆਰ ਹਨ।

Binnu Dhillon Amberdeep Singh And Guru Randhawa
Binnu Dhillon Amberdeep Singh And Guru Randhawa (Facebook @Binnu Dhillon @Amberdeep Singh And @Guru Randhawa)
author img

By ETV Bharat Entertainment Team

Published : Dec 5, 2024, 7:51 PM IST

ਚੰਡੀਗੜ੍ਹ: ਪਾਲੀਵੁੱਡ ਦੇ ਮਸ਼ਹੂਰ ਅਤੇ ਸਫ਼ਲਤਮ ਨਿਰਦੇਸ਼ਕ ਸਮੀਪ ਕੰਗ ਵੱਲੋਂ ਹਾਲੀਆਂ ਦਿਨੀਂ ਐਲਾਨੀ ਗਈ ਪੰਜਾਬੀ ਫਿਲਮ 'ਸ਼ੁੱਧ ਵੈਸ਼ਨੂੰ ਡਾਕਾ' ਇੰਨੀਂ ਦਿਨੀਂ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਦੁਆਰਾ ਪਾਲੀਵੁੱਡ ਦੀ ਪ੍ਰਭਾਵੀ ਤਿੱਕੜੀ ਵਜੋਂ ਪਹਿਲੀ ਵਾਰ ਇਕੱਠਿਆਂ ਅਪਣੀ ਸ਼ਾਨਦਾਰ ਸਕ੍ਰੀਨ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ ਬਿੰਨੂ ਢਿੱਲੋਂ, ਅੰਬਰਦੀਪ ਸਿੰਘ ਅਤੇ ਗੁਰੂ ਰੰਧਾਵਾ, ਜਿੰਨ੍ਹਾਂ ਦੀ ਇਹ ਬਹੁ-ਚਰਚਿਤ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'751 ਫਿਲਮਜ਼' ਅਤੇ 'ਅੰਬਰਦੀਪ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦੀ ਪਹਿਲਾਂ ਪੜ੍ਹਾਅ ਸ਼ੂਟਿੰਗ ਇਸੇ ਮਹੀਨੇ ਦੇ ਅੱਧ ਤੋਂ ਚੰਡੀਗੜ੍ਹ ਵਿਖੇ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ ਨਿਰਦੇਸ਼ਕ ਸਮੀਪ ਕੰਗ ਮੁੰਬਈ ਤੋਂ ਪੰਜਾਬ ਰਵਾਨਗੀ ਲਈ ਤਿਆਰ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਬਿੱਗ ਸੈਟਅੱਪ ਫਿਲਮ ਨੂੰ ਕਾਫ਼ੀ ਵੱਡੇ ਬਜਟ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਜਾਵੇਗਾ।

ਕਾਮੇਡੀ-ਡਰਾਮਾ ਤਾਣੇ-ਬਾਣੇ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਲੇਖਨ ਜਿੰਮਾ ਵੀ ਅੰਬਰਦੀਪ ਸਿੰਘ ਖੁਦ ਸੰਭਾਲ ਰਹੇ ਹਨ, ਜੋ ਲਗਭਗ ਡੇਢ ਦਹਾਕੇ ਬਾਅਦ ਨਿਰਦੇਸ਼ਕ ਸਮੀਪ ਕੰਗ ਨਾਲ ਕਿਸੇ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਜੋ ਫਿਲਮ ਨਿਰਦੇਸ਼ਕ ਅਤੇ ਲੇਖਕ ਦੇ ਰੂਪ ਵਿੱਚ ਅੰਜ਼ਾਮ ਦਿੱਤੀ ਗਈ, ਉਹ ਸੀ ਸਾਲ 2008 ਵਿੱਚ ਆਈ ਅਤੇ ਸੁਪਰ ਹਿੱਟ ਰਹੀ 'ਚੱਕ ਦੇ ਫੱਟੇ', ਜਿਸ ਵਿੱਚ ਮਰਹੂਮ ਜਸਪਾਲ ਭੱਟੀ, ਵਿਵੇਕ ਸ਼ੌਕ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਸਨ।

ਅਗਲੇ ਵਰ੍ਹੇ 2025 ਦੇ ਪਹਿਲੇ ਪੜਾਅ ਦੌਰਾਨ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਉਕਤ ਫਿਲਮ ਦਾ ਗੀਤ ਸੰਗੀਤ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਦਾ ਸੰਯੋਜਨ ਗੁਰੂ ਰੰਧਾਵਾ ਕਰਨਗੇ, ਜੋ ਅਪਣੀ ਸੁਰੀਲੀ ਅਵਾਜ਼ ਦਾ ਜਾਦੂ ਵੀ ਹਾਲੀਆਂ ਫਿਲਮ 'ਸ਼ਾਹਕੋਟ' ਤੋਂ ਬਾਅਦ ਦੁਹਰਾਉਣ ਜਾ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.