ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਕਈ ਅਰਥ-ਭਰਪੂਰ ਪੰਜਾਬੀ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਅਦਾਕਾਰ ਵਿਕਰਮ ਚੌਹਾਨ ਹੁਣ ਬਤੌਰ ਲੇਖਕ ਆਪਣੀ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਲਿਖੀ ਅਤੇ ਫਿਲਹਾਲ ਅਨ-ਟਾਈਟਲ ਪੰਜਾਬੀ ਵੈੱਬ ਸੀਰੀਜ਼, ਜੋ ਇੰਨੀਂ ਦਿਨੀਂ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ।
'ਗਿੱਲ ਫਿਲਮ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ 'ਵਸਕ ਸਿਨੇਵਿਜ਼ਨ ਦੀ ਇਨ ਐਸੋਸੀਏਸ਼ਨ' ਅਧੀਨ ਬਣਾਈ ਜਾ ਰਹੀ ਇਸ ਪੰਜਾਬੀ ਵੈੱਬ ਸੀਰੀਜ਼ ਦਾ ਨਿਰਦੇਸ਼ਨ ਦਿਲਾਵਰ ਸਿੱਧੂ ਕਰ ਰਹੇ ਹਨ, ਜੋ ਪਾਲੀਵੁੱਡ ਵਿੱਚ ਬਤੌਰ ਐਕਟਰ ਅਤੇ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ।
ਮੋਹਾਲੀ ਅਤੇ ਖਰੜ੍ਹ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਅਤੇ ਸੰਦੇਸ਼ਮਕ ਭਾਵਨਾਤਮਕ ਕਹਾਣੀ-ਸਾਰ ਅਧੀਨ ਬਣਾਈ ਜਾ ਰਹੀ ਉਕਤ ਵੈੱਬ ਸੀਰੀਜ਼ ਵਿੱਚ ਸਮਾਜਿਕ ਸਰੋਕਾਰਾਂ ਨੂੰ ਵੀ ਬਰਾਬਰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ, ਜਿਸ ਵਿੱਚ ਅਸਲ ਜ਼ਿੰਦਗੀ ਦੇ ਕਈ ਰੰਗ ਵੇਖਣ ਨੂੰ ਮਿਲਣਗੇ।
ਮੱਧਵਰਗੀ ਅਤੇ ਗਰੀਬੀ ਦਾ ਸੰਤਾਪ ਹੰਢਾ ਰਹੇ ਲੋਕਾਂ ਖਾਸ ਕਰ ਬੱਚਿਆਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਦਿਲ-ਟੁੰਬਵਾਂ ਵਰਣਨ ਕਰਦੀ ਇਸ ਵੈੱਬ ਸੀਰੀਜ਼ ਨੂੰ ਪ੍ਰਭਾਵੀ ਰੂਪ ਦੇਣ ਲਈ ਜੀਅ ਜਾਨ ਨਾਲ ਜੁਟੇ ਹੋਏ ਹਨ ਅਦਾਕਾਰ ਅਤੇ ਲੇਖਕ ਵਿਕਰਮ ਚੌਹਾਨ, ਜੋ ਸਾਹਮਣੇ ਆਉਣ ਵਾਲੀਆਂ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਲੀਡਿੰਗ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
- 'ਪਸੂਰੀ' ਤੋਂ ਬਾਅਦ ਇਹ ਪਾਕਿਸਤਾਨੀ ਗੀਤ ਜਿੱਤ ਰਿਹੈ ਭਾਰਤੀਆਂ ਦਾ ਦਿਲ, ਤੁਸੀਂ ਵੀ ਸੁਣੋ - pakistani song
- 'ਸੁੱਤਾ ਨਾਗ' ਤੋਂ ਲੈ ਕੇ 'ਡਾਕੂਆਂ ਦਾ ਮੁੰਡਾ' ਤੱਕ, ਸਾਹਿਤ ਤੋਂ ਪ੍ਰੇਰਿਤ ਨੇ ਪੰਜਾਬੀ ਸਿਨੇਮਾ ਦੀਆਂ ਇਹ ਫਿਲਮਾਂ - Movies Based on Punjabi Books
- ਮਨਕੀਰਤ ਔਲਖ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਪਿਤਾ ਬਣੇ ਗਾਇਕ, ਪਤਨੀ ਨੇ ਦਿੱਤਾ ਦੋ ਬੇਟੀਆਂ ਨੂੰ ਜਨਮ - Mankirt Aulakh
ਹਾਲੀਆ ਸਮੇਂ ਦੌਰਾਨ ਰਿਲੀਜ਼ ਹੋਈ ਅਰਥ-ਭਰਪੂਰ ਪੰਜਾਬੀ ਫਿਲਮ 'ਬੱਲੇ ਓ ਚਲਾਕ ਸੱਜਣਾ' ਨਾਲ ਵੀ ਚੌਖੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਇਹ ਬਾਕਮਾਲ ਅਦਾਕਾਰ, ਜੋ ਆਗਾਮੀ ਦਿਨੀਂ ਰਿਲੀਜ਼ ਹੋਣ ਜਾ ਰਹੀ ਬਹੁ ਭਾਸ਼ਾਈ ਅਤੇ ਡਾਰਕ ਜੋਨ ਫਿਲਮ 'ਪਰੇਤਾ' ਵਿੱਚ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ, ਜਿੰਨ੍ਹਾਂ ਦੀ ਇਸ ਚਰਚਿਤ ਫਿਲਮ ਦਾ ਨਿਰਦੇਸ਼ਨ ਵਿਸ਼ਾਲ ਕੋਸ਼ਿਕ ਵੱਲੋਂ ਕੀਤਾ ਗਿਆ ਹੈ, ਜੋ ਵੀ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਇੱਕ ਨਵੇਂ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ।
ਪੰਜਾਬੀ ਫਿਲਮ ਜਗਤ ਵਿੱਚ ਬਹੁਤ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਅਪਣੇ ਅਲਹਦਾ ਵਜ਼ੂਦ ਦਾ ਇਜ਼ਹਾਰ ਕਰਵਾਉਣ ਵਾਲੇ ਅਦਾਕਾਰ ਵਿਕਰਮ ਚੌਹਾਨ ਅਨੁਸਾਰ ਕਮਰਸ਼ਿਅਲ ਨਾਲੋਂ ਆਫ-ਬੀਟ ਅਤੇ ਅਜਿਹੀਆਂ ਫਿਲਮਾਂ ਕਰਨਾ ਉਨ੍ਹਾਂ ਦੀ ਹਮੇਸ਼ਾ ਤਰਜੀਹ ਵਿੱਚ ਸ਼ੁਮਾਰ ਰਹਿੰਦਾ ਹੈ, ਜਿੰਨ੍ਹਾਂ ਦੁਆਰਾ ਕੁਝ ਨਿਵੇਕਲਾ ਕੀਤਾ ਜਾ ਸਕੇ, ਜਿਸ ਦੀ ਛਾਪ ਲੰਮਾ ਸਮਾਂ ਦਰਸ਼ਕਾਂ ਦੇ ਜ਼ਿਹਨ 'ਚ ਤਾਜ਼ਾ ਰਹੇ।