ਮੋਗਾ: ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਉਤੇ ਇਸ ਵਾਰ ਬਹੁਤ ਹੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਸੀਟ ਤੋਂ ਭਾਜਪਾ ਨੇ ਉੱਘੇ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਜਦਕਿ ਆਮ ਆਦਮੀ ਪਾਰਟੀ (ਆਪ) ਨੇ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਕਰਮਜੀਤ ਅਨਮੋਲ ਲਈ ਮੋਗਾ ਦੇ ਬਾਘਾਪੁਰਾਣਾ ਵਿੱਚ ਕੀਤਾ ਚੋਣ ਪ੍ਰਚਾਰ: ਹੁਣ ਪੰਜਾਬ ਵਿੱਚ ਸਿਆਸੀ ਮਾਹੌਲ ਗਰਮ ਹੋਣ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦਾ ਸਮਰਥਨ ਪਾਉਣ ਲਈ ਮਸ਼ਹੂਰ ਹਸਤੀਆਂ ਨੂੰ ਸ਼ਾਮਿਲ ਕਰਕੇ ਸੁਰਖ਼ੀਆਂ ਬਟੋਰ ਰਹੇ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਸਿਤਾਰੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਦਾ ਸਮਰਥਨ ਕਰ ਰਹੇ ਹਨ। ਇਸੇ ਤਰ੍ਹਾਂ ਹਾਲ ਹੀ ਵਿੱਚ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪ ਦੇ ਉਮੀਦਵਾਰ ਅਤੇ ਆਪਣੇ ਕੋ-ਐਕਟਰ ਕਰਮਜੀਤ ਅਨਮੋਲ ਲਈ ਮੋਗਾ ਦੇ ਬਾਘਾਪੁਰਾਣਾ ਵਿੱਚ ਚੋਣ ਪ੍ਰਚਾਰ ਕੀਤਾ।
ਚੋਣ ਪ੍ਰਚਾਰ ਦੌਰਾਨ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ "ਜਿਸ ਤਰੀਕੇ ਨਾਲ ਤੁਹਾਡੇ ਚੋਣ ਪ੍ਰਚਾਰ ਦੌਰਾਨ ਪਿੰਡਾਂ ਦੇ ਪਿੰਡ ਉਮੜ ਕੇ ਆ ਰਹੇ ਨੇ ਇੰਨੇ ਚਾਅ ਦੇ ਨਾਲ ਤੁਹਾਡੀ ਜਿੱਤ ਪੱਕੀ ਹੈ। ਪਿੰਡਾਂ ਵਾਲਿਆਂ ਦਾ ਰੌਲਾ ਇਹੀ ਕਹਿ ਰਿਹਾ ਹੈ ਕਿ ਕਰਮਜੀਤ ਅਨਮੋਲ ਵੱਡੇ ਫਰਕ ਨਾਲ ਜਿੱਤੇਗਾ।"
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਗੁਰਪ੍ਰੀਤ ਘੁੱਗੀ ਨੇ ਅੱਗੇ ਕਿਹਾ ਕਿ "ਮੈਂ ਇਮਾਨਦਾਰੀ ਨਾਲ ਦੱਸਣਾ ਚਾਹੁੰਦਾ ਹਾਂ ਕਿ ਮੈਂ ਤਾਂ ਫਿਲਮਾਂ ਦੇ ਵਿੱਚ ਹੀ ਕੰਮ ਕਰ ਰਿਹਾ ਹਾਂ ਅਤੇ ਦੁਬਾਰਾ ਫਿਰ ਫਿਲਮਾਂ 'ਚ ਇਹੀ ਕੰਮ ਕਰਨਾ ਹੈ, ਪਰ ਕਰਮਜੀਤ ਅਨਮੋਲ ਇੱਕ ਬਹੁਤ ਹੀ ਵਧੀਆ ਇਨਸਾਨ ਨੇ...ਜਿੱਦਾਂ ਇਹ ਫਿਲਮਾਂ ਦੇ ਵਿੱਚ ਬਹੁਤ ਹੀ ਵਧੀਆ ਰੋਲ ਅਦਾ ਕਰਦੇ ਨੇ...ਉਸੇ ਤਰ੍ਹਾਂ ਹੀ ਇਹ ਹਲਕਾ ਫਰੀਦਕੋਟ ਤੋਂ ਚੋਣ ਜਿੱਤ ਕੇ ਫਰੀਦਕੋਟ ਲੋਕਾਂ ਦੇ ਲਈ ਇੱਕ ਵਧੀਆ ਰੋਲ ਅਦਾ ਕਰਨਗੇ।"
'ਕਰਮਜੀਤ ਅਨਮੋਲ ਨਾਲ ਹੈ ਮੇਰੀ ਪੁਰਾਣੀ ਦੋਸਤੀ': ਆਪਣੀ ਅਤੇ ਅਦਾਕਾਰ ਕਰਮਜੀਤ ਅਨਮੋਲ ਦੀ ਦੋਸਤੀ ਉਤੇ ਬੋਲਦੇ ਹੋਏ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ, "ਕਰਮਜੀਤ ਅਨਮੋਲ ਨਾਲ ਮੇਰੀ ਬਹੁਤ ਹੀ ਪੁਰਾਣੀ ਦੋਸਤੀ ਹੈ, ਕਰਮਜੀਤ ਅਨਮੋਲ ਹਰ ਸਮੇਂ ਲੋਕਾਂ ਦੇ ਦੁੱਖ-ਸੁੱਖ ਵਿੱਚ ਖੜਨ ਵਾਲੇ ਉਮੀਦਵਾਰ ਹਨ, ਹਲਕਾ ਫਰੀਦਕੋਟ ਵਾਸੀਆਂ ਕੋਲ ਬਹੁਤ ਹੀ ਸੁਨਹਿਰੀ ਮੌਕਾ ਹੈ ਕਿ ਉਹ ਕਰਮਜੀਤ ਅਨਮੋਲ ਨੂੰ ਇਥੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤ ਦਿਵਾਉਣ ਤਾਂ ਕਿ ਹਲਕਾ ਫਰੀਦਕੋਟ ਦੇ ਮੁੱਦੇ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਚੁੱਕ ਸਕਣ।"
- ਛੋਟੀ ਭੂਮਿਕਾ, ਵੱਡਾ ਪ੍ਰਭਾਵ...ਇਨ੍ਹਾਂ ਸਿਤਾਰਿਆਂ ਦੀ ਰਾਤੋ-ਰਾਤ ਚਮਕੀ ਕਿਸਮਤ, ਹੁਣ ਬੱਚੇ-ਬੱਚੇ ਦੇ ਬੁੱਲਾਂ 'ਤੇ ਹੈ ਇਨ੍ਹਾਂ ਦਾ ਨਾਂਅ - Actors Who Got Popularity Overnight
- ਫਰੀਦਕੋਟ ਤੋਂ 'ਆਪ' ਉਮੀਦਵਾਰ ਕਰਮਜੀਤ ਅਨਮੋਲ ਦੇ ਜਾਤੀ ਸਰਟੀਫਿਕੇਟ ਨੂੰ ਚੁਣੌਤੀ, ਜਾਂਚ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਸ਼ਿਕਾਇਤਾਂ ਕੀਤੀਆਂ ਰੱਦ - Karamjit Anmols caste certificate
- ਫਰੀਦਕੋਟ ਤੋਂ AAP ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਕਲਾਕਾਰ - Lok Sabha Elections
ਅਦਾਕਾਰ ਨੇ ਅੱਗੇ ਕਿਹਾ, "ਕਰਮਜੀਤ ਅਨਮੋਲ ਨਾ ਦਿਨ ਦੇਖੇ ਨਾ ਰਾਤ ਦੇਖੇ, ਨਾ ਗਰਮੀ ਦੇਖੇ ਅਤੇ ਨਾ ਹੀ ਸਰਦੀ ਦੇਖੇ...ਹਰ ਸਮੇਂ ਤੁਹਾਡੇ ਦੁੱਖ ਸੁੱਖ ਵਿੱਚ ਖੜਨਗੇ...ਇਸ ਦੀ ਗਾਰੰਟੀ ਮੈਂ ਲੈਂਦਾ ਹਾਂ।"
ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ: ਆਪਣੀ ਗੱਲ ਨੂੰ ਖਤਮ ਕਰਦੇ ਹੋਏ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ, ਸੋ ਮੈਂ ਫਰੀਦਕੋਟ ਹਲਕਾ ਵਾਸੀਆਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਕਰਮਜੀਤ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਚੋਣ ਵਿੱਚ ਉਨ੍ਹਾਂ ਨੂੰ ਜਤਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਝੋਲੀ ਵਿੱਚ ਇਹ ਸੀਟ ਪਾਈ ਜਾਵੇ।"
ਉਲੇਖਯੋਗ ਹੈ ਕਿ ਕਰਮਜੀਤ ਨੇ ਸੀਐੱਮ ਮਾਨ ਦੇ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਕੀਤਾ ਸੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਅਨਮੋਲ ਅਤੇ ਮਾਨ ਆਪਣੀ ਸਿਆਸੀ ਕਾਮੇਡੀ ਲਈ ਵੀ ਜਾਣੇ ਜਾਂਦੇ ਸਨ।
ਤੁਹਾਨੂੰ ਦੱਸ ਦੇਈਏ ਕਿ ਫਰੀਦਕੋਟ ਤੋਂ ਹੰਸ ਰਾਜ ਹੰਸ ਭਾਜਪਾ ਦੇ ਉਮੀਦਵਾਰ ਹਨ, ਜਦਕਿ ਅਮਰਜੀਤ ਕੌਰ ਸਾਹੋਕੇ ਕਾਂਗਰਸ ਦੀ ਉਮੀਦਵਾਰ ਹਨ। ਗੁਰਜਿੰਦਰ ਸਿੰਘ ਇਸ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ। ਹੁਣ ਸਭ ਦੀਆਂ ਨਜ਼ਰਾਂ ਅਦਾਕਾਰ-ਗਾਇਕ ਕਰਮਜੀਤ ਅਨਮੋਲ ਉਤੇ ਹਨ।