ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਸੀਕੁਅਲ ਫ਼ਿਲਮ 'ਗਾਂਧੀ 3' ਨਾਲ ਚਰਚਾ ਦਾ ਕੇਂਦਰ ਬਿੰਦੂ ਬਣੇ ਅਦਾਕਾਰ ਦੇਵ ਖਰੌੜ ਦੀ ਇਕ ਹੋਰ ਫ੍ਰੈਂਚਾਇਜ਼ੀ ਫ਼ਿਲਮ 'ਡਾਕੂਆਂ ਦਾ ਮੁੰਡਾ3 ' ਵੀ ਸ਼ੂਟਿੰਗ ਆਗਾਜ਼ ਵੱਲ ਵਧਣ ਜਾ ਰਹੀ ਹੈ, ਜਿਸ ਨੂੰ ਹੈਪੀ ਰੋਡੇ ਵੱਲੋ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।
ਬੀਤੇ ਦਿਨੀ ਸਾਹਮਣੇ ਆਈ 'ਰੋਡੇ ਕਾਲਜ' ਨੂੰ ਵੀ ਨਿਰਦੇਸ਼ਿਤ ਕਰ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ। 'ਡ੍ਰੀਮ ਰਿਆਲਟੀ ਫ਼ਿਲਮਜ ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਐਕਸ਼ਨ ਡਰਾਮਾ ਫ਼ਿਲਮ ਦਾ ਰਸਮੀ ਐਲਾਨ ਕਰਦਿਆ ਫ਼ਿਲਮ ਦੀ ਨਿਰਮਾਣ ਟੀਮ ਨੇ ਦੱਸਿਆ ਕਿ ਭਾਵਨਾਵਾਂ, ਅਤੇ ਵਿਸਫੋਟਕ ਪਲਾਂ ਨਾਲ ਭਰੀ ਇਹ ਇਕ ਐਕਸ਼ਨ-ਪੈਕ ਫ਼ਿਲਮ ਹੋਵੇਗੀ , ਜੋ ਦੇਵ ਖਰੌੜ ਦੇ ਪ੍ਰਸ਼ੰਸਕਾਂ ਲਈ ਅਜਿਹੇ ਤੋਹਫ਼ੇ ਵਾਂਗ ਹੋਵੇਗੀ, ਜਿਸ ਦੇ ਸ਼ੁਰੂ ਹੋਣ ਦੀ ਉਡੀਕ ਉਹ ਪਿਛਲੇ ਲੰਮੇਂ ਸਮੇਂ ਤੋਂ ਕਰ ਰਹੇ ਸਨ ਹੈ।
ਇਹ ਰਹੇਗਾ ਫਿਲਮ ਦਾ ਟੈਗਲਾਈਨ
ਉਕਤ ਟੀਮ ਅਨੁਸਾਰ 13 ਜੁਲਾਈ 2025 ਨੂੰ ਸੁਨਿਹਰੇ ਪਰਦੇ 'ਤੇ ਹਾਵੀ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਅਦਾਕਾਰ ਦੇਵ ਖਰੌੜ ਦਾ ਇਕ ਹੋਰ ਪ੍ਰਭਾਵੀ ਰੂਪ ਦਰਸ਼ਕਾਂ ਨੂੰ ਵੇਖਣ ਲਈ ਮਿਲੇਗਾ,ਜੋ ਬੇਹੱਦ ਖਤਰਨਾਕ ਐਕਸ਼ਨ ਨੂੰ ਵੀ ਅੰਜ਼ਾਮ ਦਿੰਦੇ ਨਜ਼ਰ ਆਉਣਗੇ। "ਅਸੀਂ ਅੰਡਰਗਰਾਊਂਡ ਬੰਦੇ , ਊਪਰ ਤੱਕ ਮਾਰਾਂ ਨੇ' ਦੀ ਟੈਗਲਾਇਨ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਨਰਿੰਦਰ ਅੰਬਰਸਰੀਆ ਕਰ ਰਹੇ ਹਨ ,ਜੋ ਇਸ ਫ਼ਿਲਮ ਦੁਆਰਾ ਪਾਲੀਵੁੱਡ ਵਿਚ ਇਕ ਨਵੀਂ.ਸ਼ੁਰੂਆਤ ਵੱਲ ਵਧਣ ਜਾ ਰਹੇ ਹਨ।
ਪੰਜਾਬ ਵਿੱਚ ਹੋ ਰਹੀ ਸ਼ੂਟਿੰਗ
ਮਾਲਵਾ ਦੇ ਜ਼ਿਲ੍ਹਾ ਮੋਗਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਚ ਫਿਲਮਾਂਈ ਜਾਣ ਵਾਲੀ ਇਸ ਫ਼ਿਲਮ ਦੀ ਸਪੋਰਟਿੰਗ ਕਾਸਟ ਨੂੰ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ, ਪਰ ਇਸ ਸਬੰਧੀ ਜਲਦੀ ਹੀ ਪੂਰਨ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦਾ ਇਸ਼ਾਰਾ ਨਿਰਮਾਣ ਟੀਮ ਵੱਲੋ ਕੀਤੇ ਗਏ ਸ਼ੋਸ਼ਲ ਮੀਡੀਆ ਪ੍ਰਗਟਾਵਿਆਂ ਦੁਆਰਾ ਕਰ ਦਿੱਤਾ ਗਿਆ ਹੈ । ਸਾਲ 2018 'ਚ ਰਿਲੀਜ਼ ਹੋਈ 'ਡਾਕੂਆ ਦਾ ਮੁੰਡਾ' ਅਤੇ ਸਾਲ 2021 ਵਿਚ ਸਾਹਮਣੇ ਆਈ 'ਡਾਕੂਆ ਦਾ ਮੁੰਡਾ 2' ਦੇ ਤੀਸਰੇ ਸੀਕੁਅਲ ਦੇ ਰੂਪ ਵਿਚ ਦਰਸ਼ਕਾਂ ਸਨਮੁੱਖ ਕੀਤੀ ਜਾ ਰਹੀ ਉਕਤ ਫ਼ਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ ,ਜਿਸ ਦਾ ਨਿਰਮਾਣ ਰਵਨੀਤ ਕੌਰ ਚਾਹਲ ਵੱਲੋ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਕੀਤਾ ਜਾ ਰਿਹਾ ਹੈ।