ETV Bharat / entertainment

ਆਖ਼ਿਰ ਕਿਵੇਂ ਸ਼ੁਰੂ ਹੋਈ ਸੀ ਜ਼ਿੰਬਾਬਵੇ ਖਿਲਾਫ਼ ਸੈਂਕੜਾ ਲਗਾਉਣ ਵਾਲੇ ਅਭਿਸ਼ੇਕ ਸ਼ਰਮਾ ਦੀ ਕ੍ਰਿਕਟ ਯਾਤਰਾ, ਇੱਕ ਕਲਿੱਕ 'ਚ ਜਾਣੋ - Abhishek Sharma

Abhishek Sharma: ਹਾਲ ਹੀ ਵਿੱਚ ਈਟੀਵੀ ਭਾਰਤ ਨੇ ਜ਼ਿੰਬਾਬਵੇ ਖਿਲਾਫ ਦੂਜੇ ਮੈਚ 'ਚ ਜਿੱਤ ਦੇ ਹੀਰੋ ਬਣੇ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਕ੍ਰਿਕਟਰ ਦੇ ਪਿਤਾ ਨੇ ਸਟਾਰ ਬਾਰੇ ਕਾਫੀ ਸ਼ਾਨਦਾਰ ਗੱਲਾਂ ਸਾਂਝੀਆਂ ਕੀਤੀਆਂ।

author img

By ETV Bharat Sports Team

Published : Jul 8, 2024, 5:22 PM IST

Updated : Jul 8, 2024, 5:28 PM IST

Abhishek Sharma
Abhishek Sharma (etv bharat)
ਆਖ਼ਰ ਕਿਵੇਂ ਸ਼ੁਰੂ ਹੋਈ ਸੀ ਜ਼ਿੰਬਾਬਵੇ ਖਿਲਾਫ਼ ਸੈਂਕੜਾ ਲਗਾਉਣ ਵਾਲੇ ਅਭਿਸ਼ੇਕ ਸ਼ਰਮਾ ਦੀ ਕ੍ਰਿਕਟ ਯਾਤਰਾ, ਇੱਕ ਕਲਿੱਕ 'ਚ ਜਾਣੋ (etv bharat-)

ਅੰਮ੍ਰਿਤਸਰ: ਪੰਜਾਬ ਦੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਤੋਂ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਹੋਣ ਤੋਂ ਬਾਅਦ ਉਹ ਟੀ-20 ਮੈਚ ਖੇਡਣ ਦੇ ਲਈ ਜ਼ਿੰਬਾਬਵੇ ਦੌਰੇ ਉਤੇ ਹੈ, ਕੱਲ੍ਹ ਕ੍ਰਿਕਟਰ ਨੇ 100 ਦੌੜਾਂ ਬਣਾ ਕੇ ਭਾਰਤੀ ਟੀਮ ਨੂੰ ਮੈਚ ਜਿਤਾਉਣ ਵਿੱਚ ਯੋਗਦਾਨ ਪਾਇਆ, ਜਿਸ ਨੂੰ ਲੈ ਕੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਸ਼ਹਿਰ ਵਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਵੱਲੋਂ ਫੋਨ ਉਤੇ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਅਭਿਸ਼ੇਕ ਸ਼ਰਮਾ ਦੇ ਪਰਿਵਾਰ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ: ਇਸ ਮੌਕੇ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਸ਼ਰਮਾ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਅਭਿਸ਼ੇਕ ਦੇ ਹੁਣ ਤੱਕ ਦੇ ਸਫ਼ਰ ਉਤੇ ਚਾਨਣਾ ਪਾਈ। ਤੁਹਾਨੂੰ ਦੱਸ ਦੇਈਏ ਕਿ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਸ਼ਰਮਾ ਖੁਦ ਵੀ ਕ੍ਰਿਕਟ ਦੇ ਖਿਡਾਰੀ ਹਨ, ਜੋ ਹੁਣ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹਨ।

ਅਭਿਸ਼ੇਕ ਸ਼ਰਮਾ ਦੇ ਸੈਂਕੜੇ ਨਾਲ ਪਰਿਵਾਰ-ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ: ਜਦੋਂ ਅਸੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੇ ਬੇਟੇ ਅਭਿਸ਼ੇਕ ਸ਼ਰਮਾ ਨੇ ਕੱਲ੍ਹ ਜੋ 100 ਦੌੜਾਂ ਬਣਾਈਆਂ ਹਨ, ਉਸ ਨੂੰ ਲੈ ਕੇ ਸਾਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਰਿਸ਼ਤੇਦਾਰਾਂ ਅਤੇ ਯਾਰਾਂ-ਦੋਸਤਾਂ ਦੀਆਂ ਵੀ ਕਾਫੀ ਵਧਾਈਆਂ ਆ ਰਹੀਆਂ ਹਨ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਜੇ ਅਭਿਸ਼ੇਕ ਦੀ ਭਾਰਤੀ ਟੀਮ ਵਿੱਚ ਸ਼ੁਰੂਆਤ ਹੈ।

ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਬਾਕੀ ਟੀਮ ਵੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਜਿਹੜੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਬਣਾ ਕੇ ਭੇਜੀ ਹੈ, ਇਹ ਬਹੁਤ ਹੀ ਵਧੀਆ ਟੀਮ ਹੈ, ਸਾਰੇ ਨੌਜਵਾਨ ਹਨ, ਇਹ ਪੰਜ ਮੈਚਾਂ ਦੀ ਸੀਰੀਜ਼ ਵੀ ਭਾਰਤ ਦੀ ਝੋਲੀ ਵਿੱਚ ਹੀ ਪਏਗੀ।

ਉੱਥੇ ਹੀ ਅਭਿਸ਼ੇਕ ਦੇ ਪਿਤਾ ਰਾਜ ਕੁਮਾਰ ਨੇ ਨਵਜੋਤ ਸਿੰਘ ਸਿੱਧੂ, ਹਰਭਜਨ ਸਿੰਘ ਅਤੇ ਹਰਵਿੰਦਰ ਸਿੰਘ ਸੰਧੂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਜਿਸ ਦੇ ਚੱਲਦੇ ਅੱਜ ਮੇਰਾ ਬੇਟਾ ਭਾਰਤ ਟੀਮ ਵਿੱਚ ਖੇਡ ਰਿਹਾ ਹੈ।

ਕ੍ਰਿਕਟਰ ਯੁਵਰਾਜ ਸਿੰਘ ਦੀ ਕੀਤੀ ਰੱਜ ਕੇ ਤਾਰੀਫ: ਇਸ ਤੋਂ ਇਲਾਵਾ ਉਨ੍ਹਾਂ ਨੇ ਕ੍ਰਿਕਟਰ ਯੁਵਰਾਜ ਸਿੰਘ ਦੀ ਕਾਫੀ ਤਾਰੀਫ ਕੀਤੀ ਅਤੇ ਦੱਸਿਆ ਕਿ ਯੁਵਰਾਜ ਸਿੰਘ ਜੀ ਦਾ ਬੜਾ ਯੋਗਦਾਨ ਹੈ, ਉਨ੍ਹਾਂ ਨੇ ਮੇਰੇ ਬੇਟੇ ਨੂੰ ਬਹੁਤ ਟ੍ਰੇਨਿੰਗ ਦਿੱਤੀ ਹੈ, ਜਿਸ ਦਾ ਨਤੀਜਾ ਇਹ ਹੈ ਕਿ ਅੱਜ ਮੇਰੇ ਬੇਟੇ ਦੀ ਇੰਡੀਆ ਟੀਮ ਵਿੱਚ ਚੋਣ ਹੋ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਅਭਿਸ਼ੇਕ ਦੇ ਸਾਰੇ ਸਫ਼ਰ ਬਾਰੇ ਦੱਸਿਆ।

ਅਭਿਸ਼ੇਕ ਸ਼ਰਮਾ ਨੇ ਜ਼ਿੰਬਾਬਵੇ ਖਿਲਾਫ ਦੂਜੇ ਮੈਚ 'ਚ ਲਗਾਇਆ ਸ਼ਾਨਦਾਰ ਸੈਂਕੜਾ : ਉਲੇਖਯੋਗ ਹੈ ਕਿ ਬੀਤੇ ਕੱਲ੍ਹ ਅਭਿਸ਼ੇਕ ਸ਼ਰਮਾ ਨੇ ਜ਼ਿੰਬਾਬਵੇ ਖਿਲਾਫ ਦੂਜੇ ਮੈਚ 'ਚ ਸ਼ਾਨਦਾਰ ਸੈਂਕੜਾ ਲਗਾਇਆ, ਇਸ ਪਾਰੀ ਨਾਲ ਅਭਿਸ਼ੇਕ ਸ਼ਰਮਾ ਨੇ ਆਪਣਾ ਹੁਨਰ ਦਿਖਾਇਆ। ਇਸ ਤੋਂ ਪਹਿਲਾਂ ਅਭਿਸ਼ੇਕ ਨੇ ਆਈਪੀਐਲ ਵਿੱਚ ਹੈਦਰਾਬਾਦ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਆਪਣੇ ਦੂਜੇ ਮੈਚ 'ਚ ਸੈਂਕੜਾ ਲਗਾਉਣ ਤੋਂ ਬਾਅਦ ਸੱਜੇ ਹੱਥ ਦੇ ਬੱਲੇਬਾਜ਼ ਨੇ ਵੀਡੀਓ ਕਾਲ 'ਤੇ ਆਪਣੇ ਰੋਲ ਮਾਡਲ ਯੁਵਰਾਜ ਸਿੰਘ ਨਾਲ ਗੱਲ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਪਹਿਲੇ ਮੈਚ ਵਿੱਚ ਅਭਿਸ਼ੇਕ ਸ਼ਰਮਾ ਪਹਿਲੀ ਹੀ ਗੇਂਦ ਉੱਤੇ ਆਊਟ ਹੋ ਗਏ ਸਨ, ਜਿਸ ਵਿੱਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਮੈਚ 'ਚ ਟੀਮ ਨੇ ਇੱਕ ਵਾਰ ਫਿਰ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਜ਼ਿੰਬਾਬਵੇ ਨੂੰ ਵੱਡੇ ਫਰਕ ਨਾਲ ਹਰਾਇਆ।

Last Updated : Jul 8, 2024, 5:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.