ETV Bharat / entertainment

ਕਾਰਗਿਲ ਯੁੱਧ ਨਾਲ ਇਹਨਾਂ ਸਿਤਾਰਿਆਂ ਦਾ ਹੈ ਸਿੱਧਾ ਸੰਬੰਧ, ਕਈਆਂ ਨੇ ਤਾਂ ਜੰਗ ਤੋਂ ਵਾਪਸ ਆ ਕੇ ਕੀਤੀਆਂ ਬਾਲੀਵੁੱਡ ਫਿਲਮਾਂ - 25th Kargil Vijay Diwas

author img

By ETV Bharat Entertainment Team

Published : Jul 26, 2024, 4:39 PM IST

25th Kargil Vijay Diwas: ਅੱਜ ਪੂਰਾ ਦੇਸ਼ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਅਸੀਂ ਉਨ੍ਹਾਂ ਸਿਤਾਰਿਆਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਦਾ ਇਸ ਯੁੱਧ ਨਾਲ ਸਿੱਧਾ ਸੰਬੰਧ ਹੈ। ਅਸੀਂ ਉਸ ਅਦਾਕਾਰ ਬਾਰੇ ਵੀ ਜਾਣਾਂਗੇ ਜੋ ਯੁੱਧ ਤੋਂ ਵਾਪਸ ਪਰਤ ਕੇ ਬਾਲੀਵੁੱਡ ਵਿੱਚ ਦਾਖਲ ਹੋਏ ਹਨ।

25th Kargil Vijay Diwas
25th Kargil Vijay Diwas (getty+instagram)

ਹੈਦਰਾਬਾਦ: ਅੱਜ 26 ਜੁਲਾਈ ਨੂੰ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਸਲਾਮ ਕੀਤਾ ਜਾਂਦਾ ਹੈ। ਅੱਜ ਦੇ ਦਿਨ ਦੇਸ਼ ਦਾ ਗੌਰਵ ਬਣੇ ਇਨ੍ਹਾਂ ਸ਼ਹੀਦਾਂ ਦੀ ਸ਼ਾਨ ਦੀਆਂ ਕਹਾਣੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਕਾਰਗਿਲ ਦਿਵਸ 2024 'ਤੇ ਬਾਲੀਵੁੱਡ ਦੇ ਕਈ ਸਿਤਾਰੇ ਸਾਡੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਕਾਰਗਿਲ ਯੁੱਧ ਨੂੰ ਬਾਲੀਵੁੱਡ ਵਿੱਚ ਵੀ ਸਮੇਂ-ਸਮੇਂ 'ਤੇ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਹਿੰਦੀ ਫਿਲਮ ਇੰਡਸਟਰੀ 'ਚ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਦਾ ਕਾਰਗਿਲ ਯੁੱਧ ਨਾਲ ਸਿੱਧਾ ਸੰਬੰਧ ਹੈ। ਆਓ ਉਨ੍ਹਾਂ ਬਾਰੇ ਸਰਸਰੀ ਨਜ਼ਰ ਮਾਰੀਏ...।

ਅਨੁਸ਼ਕਾ ਸ਼ਰਮਾ: ਬਾਲੀਵੁੱਡ ਸਟਾਰ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਿਤਾ ਅਜੈ ਸ਼ਰਮਾ (ਸੇਵਾਮੁਕਤ ਕਰਨਲ) ਕਾਰਗਿਲ ਯੁੱਧ ਦਾ ਹਿੱਸਾ ਰਹਿ ਚੁੱਕੇ ਹਨ। ਅਨੁਸ਼ਕਾ ਸ਼ਰਮਾ ਨੇ ਵੀ ਦੱਸਿਆ ਹੈ ਕਿ ਉਸ ਦੇ ਪਿਤਾ ਸਾਲ 1982 ਵਿੱਚ ਆਰਮੀ ਆਪਰੇਸ਼ਨ ਦਾ ਹਿੱਸਾ ਸਨ, ਜਿਸ ਵਿੱਚ ਕਾਰਗਿਲ ਯੁੱਧ ਦੇ ਨਾਲ-ਨਾਲ ਆਪ੍ਰੇਸ਼ਨ ਬਲੂ ਸਟਾਰ ਵੀ ਸ਼ਾਮਲ ਸੀ। ਕਾਰਗਿਲ ਯੁੱਧ ਦੌਰਾਨ ਅਨੁਸ਼ਕਾ ਸ਼ਰਮਾ ਬਹੁਤ ਛੋਟੀ ਸੀ।

ਗੁਲ ਪਨਾਗ: ਗੁਲ ਪਨਾਗ ਇੱਕ ਸ਼ਾਨਦਾਰ ਅਦਾਕਾਰਾ ਰਹੀ ਹੈ। ਗੁਲ ਨੇ 'ਦੋਰ', 'ਰਣ' ਅਤੇ 'ਪਤਾਲ ਲੋਕ' ਵਰਗੀਆਂ ਫਿਲਮਾਂ ਵਿੱਚ ਆਪਣੀ ਪ੍ਰਤਿਭਾ ਦਿਖਾਈ ਹੈ। ਇਸ ਦੌਰਾਨ ਗੁਲ ਦੇ ਪਿਤਾ ਸੇਵਾਮੁਕਤ ਲੈਫਟੀਨੈਂਟ ਜਨਰਲ ਹਰਚਰਨਜੀਤ ਸਿੰਘ ਪਨਾਗ ਹਨ, ਜਿਨ੍ਹਾਂ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। 1999 'ਚ ਕਾਰਗਿਲ ਜੰਗ ਦੀ ਸਮਾਪਤੀ ਤੋਂ ਬਾਅਦ ਕਈ ਵੱਡੇ ਕੰਮ ਹੋਏ ਜਿਨ੍ਹਾਂ ਦੀ ਅਗਵਾਈ ਗੁਲ ਪਨਾਗ ਦੇ ਪਿਤਾ ਨੇ ਕੀਤੀ। ਇਸ ਵਿੱਚ ਓਪਰੇਸ਼ਨ ਕਬੱਡੀ ਵੀ ਸ਼ਾਮਲ ਹੈ।

ਬਿਕਰਮਜੀਤ ਕੰਵਰਪਾਲ: ਅਸੀਂ ਅਦਾਕਾਰ ਬਿਕਰਮਜੀਤ ਕੰਵਰਪਾਲ ਨੂੰ 'ਪੇਜ 3', 'ਡੌਨ' ਅਤੇ '2 ਸਟੇਟਸ' ਵਰਗੀਆਂ ਫਿਲਮਾਂ ਤੋਂ ਜਾਣਦੇ ਹਾਂ। ਉਹ ਕਈ ਟੀਵੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੇ ਹਨ। ਸਾਲ 2002 ਵਿੱਚ ਬਿਕਰਮਜੀਤ ਕੰਵਰਪਾਲ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਉਹ ਕਾਰਗਿਲ ਜੰਗ ਦਾ ਵੀ ਹਿੱਸਾ ਸਨ। ਉਸਨੇ ਯੁੱਧ ਤੋਂ ਵਾਪਸ ਆਉਣ ਤੋਂ ਬਾਅਦ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ ਅਤੇ 52 ਸਾਲ ਦੀ ਉਮਰ ਵਿੱਚ ਸਾਲ 2021 ਵਿੱਚ ਕੋਵਿਡ 19 ਨਾਲ ਉਨ੍ਹਾਂ ਦੀ ਮੌਤ ਹੋ ਗਈ।

ਨਾਨਾ ਪਾਟੇਕਰ: ਨਾਨਾ ਪਾਟੇਕਰ ਹਿੰਦੀ ਫਿਲਮ ਇੰਡਸਟਰੀ ਦਾ ਇੱਕ ਅਜਿਹਾ ਨਾਮ ਹੈ, ਜੋ ਆਪਣੇ ਆਪ ਵਿੱਚ ਇੱਕ ਵਨ ਮੈਨ ਆਰਮੀ ਹੈ। ਕਾਰਗਿਲ ਯੁੱਧ ਦੌਰਾਨ ਨਾਨਾ ਪਾਟੇਕਰ ਬਾਲੀਵੁੱਡ ਛੱਡ ਕੇ ਇਨਫੈਂਟਰੀ ਰੈਜੀਮੈਂਟ ਵਿੱਚ ਸ਼ਾਮਲ ਹੋ ਗਏ ਅਤੇ ਯੁੱਧ ਦਾ ਹਿੱਸਾ ਬਣ ਗਏ। ਖਬਰਾਂ ਦੀ ਮੰਨੀਏ ਤਾਂ ਨਾਨਾ ਨੇ ਇੱਕ ਇੰਟਰਵਿਊ 'ਚ ਕਿਹਾ ਸੀ, 'ਉਸ ਸਮੇਂ ਰੱਖਿਆ ਮੰਤਰੀ ਫਰਨਾਂਡੀਜ਼ ਸਾਹਬ ਉਥੇ ਸਨ, ਮੈਂ ਇਸ ਜੰਗ 'ਚ ਸ਼ਾਮਲ ਹੋਣਾ ਚਾਹੁੰਦਾ ਸੀ, ਮੈਂ ਕਮਾਂਡੋ ਦਾ ਪੂਰਾ ਕੋਰਸ ਕੀਤਾ ਸੀ, ਮੈਂ ਨੈਸ਼ਨਲ ਵੀ ਖੇਡਿਆ ਸੀ ਅਤੇ ਮੈਡਲ ਵੀ ਹਾਸਲ ਕੀਤੇ ਸਨ।' ਨਾਨਾ ਪਾਟੇਕਰ ਕਾਰਗਿਲ ਯੁੱਧ ਵਿੱਚ ਕਵਿੱਕ ਰਿਐਕਸ਼ਨ ਟੀਮ ਦਾ ਹਿੱਸਾ ਬਣ ਗਏ ਸਨ।

ਰਣਵਿਜੇ ਸਿੰਘਾ: ਐਮਟੀਵੀ ਦੇ ਮਸ਼ਹੂਰ ਸ਼ੋਅ ਰੋਡੀਜ਼ ਤੋਂ ਰਾਸ਼ਟਰੀ ਪੱਧਰ 'ਤੇ ਮਸ਼ਹੂਰ ਅਦਾਕਾਰ ਰਣਵੀਰ ਸਿੰਘਾ ਵੀ ਆਪਣੇ ਪਿਤਾ ਦੀ ਤਰ੍ਹਾਂ ਫੌਜ 'ਚ ਭਰਤੀ ਹੋਣਾ ਚਾਹੁੰਦੇ ਸਨ। ਰਣਵਿਜੇ ਦੇ ਪਿਤਾ ਲੈਫਟੀਨੈਂਟ ਜਨਰਲ ਇਕਬਾਲ ਸਿੰਘਾ ਨੇ ਕਾਰਗਿਲ ਯੁੱਧ ਵਿੱਚ ਆਪਣੀ ਤਾਕਤ ਦਿਖਾਈ ਹੈ। ਕਾਰਗਿਲ ਯੁੱਧ ਦੌਰਾਨ ਰਣਵਿਜੇ ਦੇ ਪਿਤਾ ਰਾਜੌਰੀ ਪੁੰਛ ਸੈਕਟਰ ਵਿੱਚ ਤਾਇਨਾਤ ਸਨ। ਰਣਵਿਜੇ ਨੇ ਇੱਕ ਇੰਟਰਵਿਊ 'ਚ ਦੱਸਿਆ ਹੈ ਕਿ ਉਹ ਆਰਮੀ ਪਬਲਿਕ ਸਕੂਲ 'ਚ ਪੜ੍ਹਦਾ ਸੀ ਅਤੇ ਉਸ ਦੇ ਸਹਿਪਾਠੀ ਉਸ ਸਮੇਂ ਸਿਰਫ ਜੰਗ 'ਤੇ ਚਰਚਾ ਕਰਦੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.