ਹੈਦਰਾਬਾਦ: ਉੱਤਰ ਪ੍ਰਦੇਸ਼ ਪੁਲਿਸ 'ਚ 60 ਹਜ਼ਾਰ ਤੋਂ ਜ਼ਿਆਦਾ ਕਾਂਸਟੇਬਲ ਅਹੁਦਿਆ 'ਤੇ ਭਰਤੀ ਲਈ ਅਪਲਾਈ ਕੀਤੇ 48 ਲੱਖ ਉਮੀਦਵਾਰਾਂ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ ਉੱਤਰ ਪ੍ਰਦੇਸ਼ ਪੁਲਿਸ ਭਰਤੀ UPPRPB ਨੇ 17 ਅਤੇ 18 ਫਰਵਰੀ ਨੂੰ ਕੀਤਾ ਸੀ। ਹਾਲਾਂਕਿ, ਇਸ ਪ੍ਰੀਖਿਆ ਨੂੰ ਪੇਪਰ ਲੀਕ ਦੇ ਦੋਸ਼ਾ ਦੇ ਚਲਦਿਆ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰੱਦ ਕੀਤੇ ਜਾਣ ਅਤੇ 6 ਮਹੀਨੇ ਦੇ ਅੰਦਰ ਫਿਰ ਤੋਂ ਆਯੋਜਿਤ ਕੀਤੇ ਜਾਣ ਦਾ ਐਲਾਨ 24 ਫਰਵਰੀ 2024 ਨੂੰ ਕੀਤਾ ਸੀ। ਇਸ ਤੋਂ ਬਾਅਦ ਇਸ ਪ੍ਰੀਖਿਆ ਦੀ ਨਵੀਂ ਤਰੀਕ ਨੂੰ ਲੈ ਕੇ ਕਈ ਫਰਜ਼ੀ ਖਬਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆ ਹਨ।
ਯੂਪੀ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਮਿਤੀ ਦਾ ਫਰਜ਼ੀ ਨੋਟਿਸ ਵਾਇਰਲ: ਯੂਪੀ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਮਿਤੀ ਦਾ ਫਰਜ਼ੀ ਨੋਟਿਸ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਯੂਪੀ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਆਯੋਜਨ 20 ਅਤੇ 21 ਜੂਨ 2024 ਨੂੰ ਆਯੋਜਿਤ ਕੀਤੇ ਜਾਣ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਹਾਲਾਂਕਿ, ਹੁਣ ਯੂਪੀਪੀਆਰਪੀਬੀ ਨੇ ਇਸ ਨੋਟਿਸ ਨੂੰ ਫਰਜ਼ੀ ਦੱਸਦੇ ਹੋਏ ਆਪਣਾ ਸਪੱਸ਼ਟੀਕਰਨ ਜਾਰੀ ਕੀਤਾ ਹੈ। ਬੋਰਡ ਨੇ X 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, "ਕਾਂਸਟੇਬਲ ਭਰਤੀ-23 ਦੀ ਲਿਖਤੀ ਪ੍ਰੀਖਿਆ ਦੇ ਸਬੰਧ 'ਚ ਫਰਜ਼ੀ ਪੱਤਰ ਵਾਇਰਲ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦਾ ਕੋਈ ਪੱਤਰ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਪ੍ਰੀਖਿਆ ਸਬੰਧੀ ਸੂਚਨਾ ਬੋਰਡ ਦੀ ਵੈੱਬਸਾਈਟ uppbpb.gov.in ਅਤੇ ਅਧਿਕਾਰਿਤ X ਅਕਾਊਂਟ @Upprpb 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।"
uppbpb.gov.in ਵੈੱਬਸਾਈਟ 'ਤੇ ਰੱਖੋ ਨਜ਼ਰ: UPPRPB ਨੇ ਯੂਪੀ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ 2024 ਦੀ ਤਿਆਰੀ ਕਰ ਰਹੇ ਲੱਖਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਫਰਜ਼ੀ ਨੋਟਿਸਾਂ 'ਤੇ ਭਰੋਸਾ ਨਾ ਕਰਨ। ਬੋਰਡ ਨੇ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਅਧਿਕਾਰਿਤ ਵੈੱਬਸਾਈਟ ਅਤੇ ਅਧਿਕਾਰਿਤ X ਅਕਾਊਂਟ 'ਤੇ ਪ੍ਰਕਾਸ਼ਿਤ ਹੋਣ ਵਾਲੀ ਜਾਣਕਾਰੀ 'ਤੇ ਹੀ ਭਰੋਸਾ ਕਰਨ।