ਹੈਦਰਾਬਾਦ: ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ 'ਤੇ ਭਰਤੀ, ਜੂਨੀਅਰ ਰਿਸਰਚ ਫੈਲੋਸ਼ਿਪ ਪ੍ਰਾਪਤ ਕਰਨ ਜਾਂ ਪੀਐਚਡੀ 'ਚ ਦਾਖਲੇ ਲਈ UGC NET ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਹੈ। UGC NET ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅਪਲਾਈ ਕਰਨ ਦੀ ਅੱਜ ਆਖਰੀ ਤਰੀਕ ਹੈ। ਜਿਹੜੇ ਉਮੀਦਵਾਰ ਅਜੇ ਤੱਕ ਇਸ ਪ੍ਰੀਖਿਆ ਲਈ ਅਪਲਾਈ ਨਹੀਂ ਕਰ ਸਕੇ, ਉਹ ਤਰੁੰਤ NTA ਦੀ ਅਧਿਕਾਰਿਤ ਵੈੱਬਸਾਈਟ ugcnet.nta.ac.in 'ਤੇ ਜਾ ਕੇ ਫਾਰਮ ਭਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ: UGC NET 'ਚ ਸ਼ਾਮਲ ਹੋਣ ਲਈ ਉਮੀਦਵਾਰ ਖੁਦ ਤੋਂ ਫਾਰਮ ਭਰ ਸਕਦੇ ਹਨ। ਇਸ ਪ੍ਰੀਖਿਆ 'ਚ ਅਪਲਾਈ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ ugcnet.nta.ac.in 'ਤੇ ਜਾਓ। ਫਿਰ ਵੈੱਬਸਾਈਟ ਦੇ ਹੋਮ ਪੇਜ਼ 'ਤੇ UGC NET June 2024 Registration/ Login ਲਿੰਕ 'ਤੇ ਕਲਿੱਕ ਕਰੋ। ਫਿਰ ਤੁਹਾਨੂੰ ਨਵੇਂ ਪੇਜ਼ 'ਤੇ ਰਜਿਸਟ੍ਰੇਸ਼ਨ ਫਾਰਮ ਲਿੰਕ 'ਤੇ ਕਲਿੱਕ ਕਰਕੇ ਮੰਗੀ ਗਈ ਡਿਟੇਲ ਭਰਕੇ ਰਜਿਸਟਰ ਕਰਨਾ ਹੋਵੇਗਾ। ਇਸ ਬਾਅਦ ਹੋਰ ਮੰਗੀ ਗਈ ਡਿਟੇਲ ਭਰ ਕੇ ਰਜਿਸਟਰ ਪ੍ਰੀਖਿਆ ਪੂਰੀ ਕਰੋ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਪ੍ਰੀਖਿਆ ਲਈ ਨਿਰਧਾਰਿਤ ਕੀਤੀ ਗਈ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਤਰ੍ਹਾਂ ਤੁਹਾਡੀ ਰਜਿਸਟ੍ਰੇਸ਼ਨ ਪ੍ਰੀਕਿਰੀਆਂ ਪੂਰੀ ਹੋ ਜਾਵੇਗੀ।
UGC NET ਜੂਨ 2024 ਪ੍ਰੀਖਿਆ ਲਈ ਫੀਸ: ਅਪਲਾਈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਨੂੰ 1150 ਰੁਪਏ, ਜਨਰਲ-ਈਡਬਲਿਊਐਸ/ਓਬੀਸੀ ਐਨਸੀਐਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ 600 ਰੁਪਏ ਅਤੇ SC/ST/PWD/ਤੀਜੇ ਲਿੰਗ ਦੇ ਉਮੀਦਵਾਰਾਂ ਨੂੰ 325 ਰੁਪਏ ਦੇਣੇ ਪੈਣਗੇ।
UGC NET ਪ੍ਰੀਖਿਆ ਲਈ ਯੋਗਤਾ: UGC NET ਪ੍ਰੀਖਿਆ 'ਚ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਘੱਟੋ-ਘੱਟ 55 ਫੀਸਦੀ ਅੰਕਾਂ ਨਾਲ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ। ਜਿਹੜੇ ਉਮੀਦਵਾਰ ਫਾਈਨਲ ਸਮੈਸਟਰ ਜਾਂ ਸਾਲ ਵਿੱਚ ਹਨ, ਉਹ ਵੀ ਅਪਲਾਈ ਕਰ ਸਕਦੇ ਹਨ। ਚਾਰ ਸਾਲ ਦੀ ਗ੍ਰੈਜੂਏਸ਼ਨ ਡਿਗਰੀ ਪੂਰੀ ਕਰ ਚੁੱਕੇ ਉਮੀਦਵਾਰ ਵੀ ਇਸ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ।