ਹੈਦਰਾਬਾਦ: ਪੰਜਾਬ ਪੁਲਿਸ ਵਿਭਾਗ ਵੱਲੋ ਜ਼ਿਲ੍ਹਾ ਪੁਲਿਸ ਕੇਡਰ ਦੇ 970 ਅਤੇ ਹਥਿਆਰਬੰਦ ਪੁਲਿਸ ਕੇਡਰ ਦੇ 776 ਅਹੁਦਿਆਂ 'ਤੇ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ 'ਚ ਸ਼ਾਮਲ ਹੋਣ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਅੱਜ ਦੀ ਨਿਰਧਾਰਿਤ ਕੀਤੀ ਗਈ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਆਨਲਾਈਨ ਅਧਿਕਾਰਿਤ ਵੈੱਬਸਾਈਟ punjabpolice.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਫਾਰਮ ਭਰਨ ਤੋਂ ਪਹਿਲਾ ਉਮੀਦਵਾਰ ਨਿਰਧਾਰਿਤ ਯੋਗਤਾ ਦੀ ਜਾਂਚ ਜ਼ਰੂਰ ਕਰ ਲੈਣ।
ਯੋਗਤਾ: ਪੰਜਾਬ ਪੁਲਿਸ 'ਚ ਕਾਂਸਟੇਬਲ ਦੇ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਮਾਨਤਾ ਪ੍ਰਾਪਤ ਬੋਰਡ ਤੋਂ 10+2 ਪੂਰੀ ਕਰਨੀ ਜ਼ਰੂਰੀ ਹੋਵੇਗੀ। ਉਮੀਦਵਾਰ ਦੀ ਉਮਰ 18 ਸਾਲ ਅਤੇ 28 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚੀਹੀਦੀ। ਰਾਖਵੀਂ ਸ਼੍ਰੇਣੀ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ, ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ। ਉਮਰ ਦੀ ਗਣਨਾ 1 ਜਨਵਰੀ 2024 ਦੀ ਮਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਜਾਵੇਗੀ। ਉਮੀਦਵਾਰ ਧਿਆਨ ਦੇਣ ਕਿ ਉਮਰ ਵਿੱਚ ਛੋਟ ਸਿਰਫ਼ ਪੰਜਾਬ ਦੇ ਮੂਲ ਨਿਵਾਸੀ ਉਮੀਦਵਾਰਾਂ ਨੂੰ ਹੀ ਦਿੱਤੀ ਜਾਵੇਗੀ।
ਇਸ ਤਰ੍ਹਾਂ ਕਰ ਸਕੋਗੇ ਅਪਲਾਈ: ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ punjabpolice.gov.in 'ਤੇ ਜਾਣਾ ਹੋਵੇਗਾ ਅਤੇ ਭਰਤੀ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ Punjab Police Recruitment-2024 ਲਿੰਕ 'ਤੇ ਕਲਿੱਕ ਕਰਕੇ ਮੰਗੀ ਗਈ ਜਾਣਕਾਰੀ ਭਰੋ। ਫਿਰ ਉਮੀਦਵਾਰ ਅਪਲਾਈ ਫੀਸ ਜਮ੍ਹਾਂ ਕਰਵਾ ਸਕਦੇ ਹਨ।
- ਯੂਜੀਸੀ ਨੈੱਟ ਜੂਨ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਲਦ ਹੋਵੇਗਾ ਜਾਰੀ, ਐਨਟੀਏ ਇਸ ਵਾਰ ਪੀਐਚਡੀ ਦਾਖਲੇ ਸਮੇਤ 3 ਸ਼੍ਰੇਣੀਆਂ 'ਚ ਕਰਵਾਏਗਾ ਟੈਸਟ - UGC NET JUNE EXAM
- ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਜਲਦ ਹੀ ਕਰੋ ਅਪਲਾਈ, ਜਮ੍ਹਾਂ ਕਰਵਾਉਣੀ ਪਵੇਗੀ ਇੰਨੀ ਫੀਸ - CTET July 2024
- ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇਸ ਦਿਨ ਪ੍ਰੀਖਿਆ ਕੀਤੀ ਜਾਵੇਗੀ ਆਯੋਜਿਤ - JEE Main 2024 Admit Card
ਇਸ ਤਰ੍ਹਾਂ ਹੋਵੇਗੀ ਚੋਣ: ਪੰਜਾਬ ਪੁਲਿਸ 'ਚ ਕਾਂਸਟੇਬਲ ਅਹੁਦਿਆਂ ਲਈ ਉਮੀਦਵਾਰਾਂ ਨੰ ਲਿਖਿਤ ਪ੍ਰੀਖਿਆ, ਫਿਜ਼ੀਕਲ ਸਕ੍ਰੀਨਿੰਗ ਟੈਸਟ, ਦਸਤਾਵੇਜ਼ ਤਸਦੀਕ ਅਤੇ ਡਾਕਟਰੀ ਜਾਂਚ ਵਿੱਚੋਂ ਲੰਘਣਾ ਹੋਵੇਗਾ। ਸਾਰੇ ਪੜਾਵਾਂ 'ਚੋ ਸਫਲ ਉਮੀਦਵਾਰਾਂ ਨੂੰ ਅੰਤਿਮ ਮੈਰਿਟ ਸੂਚੀ ਵਿੱਚ ਸਥਾਨ ਦਿੱਤਾ ਜਾਵੇਗਾ।