ਹੈਦਰਾਬਾਦ: NTA ਨੇ ਦੇਸ਼ਭਰ ਦੇ ਕੇਂਦਰੀ, ਰਾਜ, ਡੀਮਡ, ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਡਿਗਰੀ ਕਾਲਜਾਂ ਵਿੱਚ ਇਸ ਸਾਲ ਦਾਖਲੇ ਲਈ CUET UG 2024 ਦਾ ਆਯੋਜਨ 15-18, 21-22, 24 ਅਤੇ 29 ਮਈ ਨੂੰ ਕੀਤਾ ਸੀ। ਹੁਣ ਏਜੰਸੀ ਦੁਆਰਾ ਉੱਤਰ-ਕੁੰਜੀਆਂ ਜਾਰੀ ਕੀਤੀਆਂ ਜਾਣਗੀਆਂ। NTA ਨੇ ਆਂਸਰ-ਕੀ ਲਈ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਹੈ, ਪਰ ਮਿਲੀ ਜਾਣਕਾਰੀ ਅਨੁਸਾਰ ਅੱਜ ਆਂਸਰ-ਕੀ ਜਾਰੀ ਕੀਤੀ ਜਾ ਸਕਦੀ ਹੈ।
CUET UG 2024 ਦੀਆਂ ਉੱਤਰ-ਕੁੰਜੀਆਂ ਇਸ ਤਰ੍ਹਾਂ ਕਰੋ ਡਾਊਨਲੋਡ: NTA ਦੁਆਰਾ ਜਾਰੀ ਕੀਤੇ ਜਾਣ ਵਾਲੀਆਂ ਉੱਤਰ-ਕੁੰਜੀਆਂ ਦੇ ਰਾਹੀ ਪ੍ਰੀਖਿਆ 'ਚ ਸ਼ਾਮਲ ਹੋਏ 15 ਲੱਖ ਤੋਂ ਜ਼ਿਆਦਾ ਉਮੀਦਵਾਰ ਆਪਣੇ ਸਕੋਰਾਂ ਦਾ ਅੰਦਾਜ਼ਾ ਲਗਾ ਸਕਣਗੇ। ਆਂਸਰ-ਕੀ ਡਾਊਨਲੋਡ ਕਰਨ ਲਈ ਵੈੱਬਸਾਈਟ exams.nta.ac.in/CUET-UG 'ਤੇ ਜਾਣਾ ਹੋਵੇਗਾ। ਫਿਰ ਹੋਮ ਪੇਜ 'ਤੇ ਹੀ ਐਕਟਿਵ ਲਿੰਕ 'ਤੇ ਕਲਿੱਕ ਕਰੋ ਅਤੇ ਨਵੇਂ ਪੇਜ 'ਤੇ ਆਪਣਾ ਐਪਲੀਕੇਸ਼ਨ ਨੰਬਰ ਅਤੇ ਜਨਮ ਦੀ ਤਰੀਕ ਭਰ ਕੇ ਸਬਮਿਟ ਕਰਵਾ ਦਿਓ। ਇਸ ਤਰ੍ਹਾਂ ਉਮੀਦਵਾਰ ਆਂਸਰ-ਕੀ ਨੂੰ ਡਾਊਨਲੋਡ ਕਰ ਸਕਣਗੇ।
ਦੱਸ ਦਈਏ ਕਿ NTA CUET UG 2024 ਆਂਸਰ-ਕੀ ਜਾਰੀ ਕਰਨ ਦੇ ਨਾਲ ਹੀ ਆਪਣੇ ਇਤਰਾਜ਼ਾਂ ਨੂੰ ਰਜਿਸਟਰ ਕਰ ਸਕਣਗੇ। ਜੇਕਰ ਕਿਸੇ ਵਿਦਿਆਰਥੀ ਨੂੰ ਏਜੰਸੀ ਵੱਲੋਂ ਜਾਰੀ ਕੀਤੇ ਗਏ ਕਿਸੇ ਸਵਾਲ ਦੇ ਜਵਾਬ ਸਬੰਧੀ ਕੋਈ ਇਤਰਾਜ਼ ਹੈ, ਤਾਂ ਉਹ ਪ੍ਰੀਖਿਆ ਪੋਰਟਲ 'ਤੇ ਲੌਗਇਨ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਲਈ ਉਮੀਦਵਾਰਾਂ ਨੂੰ ਪ੍ਰਤੀ ਸਵਾਲ ਲਈ ਫੀਸ ਦੇਣੀ ਪਵੇਗੀ। ਪਿਛਲੇ ਸਾਲ ਇਹ ਫੀਸ 200 ਰੁਪਏ ਸੀ।
CUET UG 2024 ਦੇ ਨਤੀਜਿਆਂ ਦੀ ਤਰੀਕ: ਉਮੀਦਵਾਰਾਂ ਤੋਂ ਮਿਲੇ ਇਤਰਾਜ਼ਾਂ ਦੀ ਜਾਂਚ NTA ਨਾਲ ਸਬੰਧਤ ਵਿਸ਼ਾ ਮਾਹਿਰਾਂ ਤੋਂ ਕਰਵਾਉਣ ਤੋਂ ਬਾਅਦ ਫਾਈਨਲ ਆਂਸਰ-ਕੀ ਜਾਰੀ ਕੀਤੀ ਜਾਵੇਗੀ। ਇਸ ਆਂਸਰ-ਕੀ ਅਨੁਸਾਰ ਹੀ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। CUET UG 2024 ਨਤੀਜਿਆਂ ਦਾ ਐਲਾਨ 30 ਜੂਨ ਤੱਕ ਕੀਤਾ ਜਾ ਸਕਦਾ ਹੈ।