ਹੈਦਰਾਬਾਦ: SSC ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ), ਸਕੱਤਰੇਤ ਸੁਰੱਖਿਆ ਬਲ 'ਚ ਕਾਂਸਟੇਬਲ ਅਤੇ ਅਸਾਮ ਰਾਈਫਲਜ਼ ਵਿੱਚ ਰਾਈਫਲਮੈਨਾਂ ਦੀ ਭਰਤੀ ਲਈ 30 ਮਾਰਚ ਨੂੰ ਮੁੜ ਪ੍ਰੀਖਿਆ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਤਕਨੀਕੀ ਕਾਰਨਾਂ ਦੇ ਚਲਦਿਆਂ ਲਿਆ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਆਯੋਗ ਨੇ 20 ਫਰਵਰੀ ਤੋਂ 7 ਮਾਰਚ ਤੱਕ ਕੰਪਿਊਟਰ ਆਧਾਰਿਤ ਪ੍ਰੀਖਿਆ ਆਯੋਜਿਤ ਕੀਤੀ ਸੀ। ਹੁਣ SSC ਨੇ ਨੋਟਿਸ 'ਚ ਕਿਹਾ ਹੈ ਕਿ ਤਕਨੀਕੀ ਕਾਰਨਾਂ ਦੇ ਚਲਦਿਆਂ ਕੁਝ ਸ਼ਹਿਰਾਂ 'ਚ ਉਮੀਦਵਾਰਾਂ ਦੀ ਮੁੜ ਪ੍ਰੀਖਿਆ ਆਯੋਜਿਤ ਕਰਨ ਦੀ ਲੋੜ ਮਹਿਸੂਸ ਹੋਈ ਹੈ।
ਇਨ੍ਹਾਂ ਸ਼ਹਿਰਾਂ ਦੇ ਉਮੀਦਵਾਰਾ ਦੀ ਹੋਵੇਗੀ ਦੁਬਾਰਾ ਪ੍ਰੀਖਿਆ: SSC ਨੇ ਨੋਟਿਸ 'ਚ ਕਿਹਾ ਕਿ ਪਟਨਾ, ਗਯਾ, ਲਖਨਊ, ਨਵੀਂ ਦਿੱਲੀ, ਗਾਜ਼ੀਆਬਾਦ, ਅਹਿਮਦਾਬਾਦ, ਕਾਨਪੁਰ, ਮੇਰਠ ਅਤੇ ਵਾਰਾਣਸੀ ਦੇ 16,185 ਉਮੀਦਵਾਰਾਂ ਦੀ 30 ਮਾਰਚ ਨੂੰ ਦੁਬਾਰਾ ਪ੍ਰੀਖਿਆ ਹੋਵੇਗੀ। ਉਮੀਦਵਾਰ ਅਪਡੇਟ ਲਈ ਰੋਜ਼ਾਨਾ ਵੈੱਬਸਾਈਟ ssc.gov.in ਚੈੱਕ ਕਰਦੇ ਰਹਿਣ। ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਦੁਬਾਰਾ ਹੋਣ ਵਾਲੀ ਪ੍ਰੀਖਿਆ 'ਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇਗੀ, ਜਿਹੜੇ ਉਮੀਦਵਾਰ ਕਮਿਸ਼ਨ ਵੱਲੋਂ 20 ਫਰਵਰੀ ਤੋਂ 7 ਮਾਰਚ 2024 ਤੱਕ ਲਈ ਗਈ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ।
ਐਡਮਿਟ ਕਾਰਡ ਜਲਦ ਹੋ ਸਕਦੈ ਜਾਰੀ: ਜਿਹੜੇ ਉਮੀਦਵਾਰਾਂ ਨੂੰ ਦੁਬਾਰਾ ਪ੍ਰੀਖਿਆ ਦੇਣ ਲਈ ਕਿਹਾ ਗਿਆ ਹੈ ਉਨ੍ਹਾਂ ਲਈ ਐਡਮਿਟ ਕਾਰਡ ਜਲਦ ਹੀ ਜਾਰੀ ਹੋ ਸਕਦੇ ਹਨ। ਐਡਮਿਟ ਕਾਰਡ ਜਾਰੀ ਹੁੰਦੇ ਹੀ ਉਮੀਦਵਾਰ ਆਨਲਾਈਨ ਇਸਨੂੰ ਡਾਊਨਲੋਡ ਕਰ ਸਕਣਗੇ। ਉਮੀਦਵਾਰ ਪ੍ਰੀਖਿਆ ਕੇਂਦਰ 'ਚ ਐਡਮਿਟ ਕਾਰਡ ਅਤੇ ਇੱਕ ਪਹਿਚਾਣ ਪੱਤਰ ਨਾਲ ਲੈ ਕੇ ਜਾਣ। ਬਿਨ੍ਹਾਂ ਐਡਮਿਟ ਕਾਰਡ ਅਤੇ ਪਹਿਚਾਣ ਪੱਤਰ ਦੇ ਤੁਹਾਨੂੰ ਪ੍ਰੀਖਿਆ ਕੇਂਦਰ 'ਚ ਜਾਣ ਨਹੀਂ ਦਿੱਤਾ ਜਾਵੇਗਾ।
ਉੱਤਰ ਕੁੰਜੀ ਲਈ ਕਰਨਾ ਹੋਵੇਗਾ ਹੋਰ ਇੰਤਜ਼ਾਰ: ਕਾਂਸਟੇਬਲ ਭਰਤੀ 'ਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਉੱਤਰ ਕੁੰਜੀ ਜਾਰੀ ਹੋਣ ਦਾ ਇੰਤਜ਼ਾਰ ਸੀ। ਇਸ ਲਈ ਹੁਣ ਉਮੀਦਵਾਰਾਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ। ਹੁਣ ਮੁੜ ਪ੍ਰੀਖਿਆ ਹੋਣ ਤੋਂ ਬਾਅਦ ਹੀ ਉੱਤਰ ਕੁੰਜੀ ਜਾਰੀ ਹੋਣ ਦੀ ਉਮੀਦ ਹੈ। ਭਰਤੀ ਨਾਲ ਜੁੜੀ ਹੋਰ ਜਾਣਕਾਰੀ ਪਾਉਣ ਲਈ ਉਮੀਦਵਾਰ ਅਧਿਕਾਰਿਤ ਵੈੱਬਸਾਈਟ ਚੈੱਕ ਕਰਦੇ ਰਹਿਣ।