ਹੈਦਰਾਬਾਦ: NEET MDS ਪ੍ਰੀਖਿਆ ਦਾ ਆਯੋਜਨ ਕੱਲ੍ਹ ਕੀਤਾ ਜਾਵੇਗਾ। ਐਡਮਿਟ ਕਾਰਡ ਅਧਿਕਾਰਿਤ ਵੈੱਬਸਾਈਟ natboard.edu.in 'ਤੇ ਅਪਲੋਡ ਕਰ ਦਿੱਤੇ ਗਏ ਹਨ। ਜਿਹੜੇ ਉਮੀਦਵਾਰਾਂ ਨੇ ਅਜੇ ਤੱਕ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ, ਉਹ ਯੂਜ਼ਰ ਆਈਡੀ, ਪਾਸਵਰਡ ਅਤੇ ਕੈਪਚਾ ਦਰਜ ਕਰਕੇ ਡਾਊਨਲੋਡ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ NEET MDS ਦੀ ਪ੍ਰੀਖਿਆ ਦਾ ਆਯੋਜਨ ਇੱਕ ਹੀ ਸ਼ਿਫ਼ਟ 'ਚ ਕੀਤਾ ਜਾਵੇਗਾ। ਇਸ ਪ੍ਰੀਖਿਆ ਲਈ ਸ਼ਿਫ਼ਟ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 12 ਵਜੇ ਤੱਕ ਹੈ।
NEET MDS ਦੀ ਪ੍ਰੀਖਿਆ ਦਾ ਆਯੋਜਨ: NEET MDS ਦੀ ਪ੍ਰੀਖਿਆ ਪੂਰੇ ਭਾਰਤ 'ਚ ਕਈ ਪ੍ਰੀਖਿਆ ਕੇਂਦਰਾਂ 'ਤੇ ਕੰਪਿਊਟਰ ਆਧਾਰਿਤ ਪ੍ਰੀਖਿਆ ਰਾਹੀ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ। ਭਾਗ-ਏ 'ਚ 100 ਪ੍ਰਸ਼ਨ ਹਨ ਅਤੇ ਭਾਗ-ਬੀ 'ਚ 140 ਪ੍ਰਸ਼ਨ ਹਨ। ਇਸ ਪ੍ਰੀਖਿਆ ਦੇ ਨਤੀਜੇ 18 ਅਪ੍ਰੈਲ ਤੱਕ ਜਾਰੀ ਕਰ ਦਿੱਤੇ ਜਾਣਗੇ।
NEET MDS ਪ੍ਰੀਖਿਆ 'ਚ ਦਾਖਲ ਹੋਣ ਤੋਂ ਪਹਿਲਾ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:
- ਪ੍ਰੀਖਿਆ ਸਥਾਨ 'ਚ ਦਾਖਲ ਹੋਣ 'ਤੇ ਭੀੜ ਤੋਂ ਬਚਣ ਲਈ ਉਮੀਦਵਾਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾ ਹੀ ਪ੍ਰੀਖਿਆ ਕੇਂਦਰ 'ਚ ਪਹੁੰਚਣ ਦੀ ਸਲਾਹ ਦਿੱਤੀ ਜਾਂਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪ੍ਰੀਖਿਆ ਸ਼ੁਰੂ ਹੋਣ ਦੇ ਸਮੇਂ ਤੋਂ 30 ਮਿੰਟ ਪਹਿਲਾ ਰਿਪੋਰਟਿੰਗ ਕਾਊਂਟਰ ਬੰਦ ਹੋ ਜਾਵੇਗਾ।
- ਪ੍ਰੀਖਿਆ ਦੇ ਦਿਨ ਉਮੀਦਵਾਰਾਂ ਨੂੰ ਕੋਈ ਵੀ ਸਟੇਸ਼ਨਰੀ ਵਸਤੂ ਜਿਵੇਂ ਕਿ ਨੋਟਸ, ਪਲਾਸਟਿਕ ਬੈਗ, ਕੈਲਕੁਲੇਟਰ, ਪੈੱਨ, ਰਾਈਟਿੰਗ ਪੈਡ, ਪੈੱਨ ਡਰਾਈਵ, ਇਰੇਜ਼ਰ, ਕੋਈ ਵੀ ਇਲੈਕਟ੍ਰਾਨਿਕ ਯੰਤਰ ਜਿਵੇਂ ਕਿ ਮੋਬਾਈਲ ਫੋਨ, ਬਲੂਟੁੱਥ, ਈਅਰਫੋਨ, ਮਾਈਕ੍ਰੋਫੋਨ, ਘੜੀ, ਕੈਲਕੁਲੇਟਰ, ਇਲੈਕਟ੍ਰਾਨਿਕ ਪੈੱਨ/ਸਕੈਨਰ, ਬਰੇਸਲੈੱਟਸ, ਮੁੰਦਰੀਆਂ, ਨੋਜ਼ਪਿਨ, ਚੇਨ/ਨੇਕਲੈਸ, ਪਰਸ, ਗਲਾਸ, ਹੈਂਡਬੈਗ, ਬੈਲਟ, ਟੋਪੀਆਂ, ਕੋਈ ਵੀ ਖਾਣ-ਪੀਣ ਦਾ ਸਮਾਨ ਅਤੇ ਪਾਣੀ ਦੀਆਂ ਬੋਤਲਾਂ ਆਦਿ ਚੀਜ਼ਾਂ ਲੈ ਕੇ ਆਉਣ ਦੀ ਮਨਾਹੀ ਹੈ।
- ਉਮੀਦਵਾਰ ਆਪਣੇ ਨਾਲ ਐਡਮਿਟ ਕਾਰਡ ਜ਼ਰੂਰ ਲੈ ਕੇ ਆਉਣ। ਬਿਨ੍ਹਾਂ ਐਡਮਿਟ ਕਾਰਡ ਦੇ ਪ੍ਰੀਖਿਆ ਕੇਂਦਰ 'ਚ ਐਂਟਰੀ ਨਹੀਂ ਦਿੱਤੀ ਜਾਵੇਗੀ। ਇਸਦੇ ਨਾਲ ਹੀ, ਤੁਸੀਂ ਸਰਕਾਰ ਦੁਆਰਾ ਜਾਰੀ ਆਈਡੀ ਕਾਰਡ ਜਿਵੇਂ ਕਿ ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ, ਪਾਸਪੋਰਟ ਜਾਂ ਆਧਾਰ ਕਾਰਡ (ਫੋਟੋ ਸਮੇਤ) ਲੈ ਕੇ ਆ ਸਕਦੇ ਹੋ।