ਹੈਦਰਾਬਾਦ: NTA ਵੱਲੋਂ CUET UG ਪ੍ਰੀਖਿਆ ਦਾ ਆਯੋਜਨ ਇਸ ਸਾਲ ਦੇਸ਼ਭਰ 'ਚ 15 ਮਈ ਤੋਂ 31 ਮਈ ਦੇ ਵਿਚਕਾਰ ਕੀਤਾ ਜਾਵੇਗਾ। ਲੋਕਸਭਾ ਚੋਣਾਂ ਕਾਰਨ ਇਨ੍ਹਾਂ ਪ੍ਰੀਖਿਆ ਦੀਆਂ ਤਰੀਕਾਂ 'ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ। ਪ੍ਰੀਖਿਆ ਦੀਆਂ ਤਰੀਕਾਂ ਨੂੰ ਲੈ ਕੇ UGC ਦੇ ਮੁਖੀ ਨੇ X ਰਾਹੀ ਜਾਣਕਾਰੀ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਗਈ ਜਾਣਕਾਰੀ ਅਨੁਸਾਰ, ਰਜਿਸਟ੍ਰੇਸ਼ਨ ਪ੍ਰੀਕਿਰੀਆਂ ਪੂਰੀ ਹੋਣ ਤੋਂ ਬਾਅਦ ਪ੍ਰੀਖਿਆ ਡੇਟਸ਼ੀਟ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾ UGC ਵੱਲੋਂ ਕਿਹਾ ਗਿਆ ਸੀ ਕਿ ਲੋਕਸਭਾ ਚੋਣਾਂ ਦੇ ਚਲਦਿਆਂ ਇਨ੍ਹਾਂ ਤਰੀਕਾਂ 'ਚ ਬਦਲਾਅ ਹੋ ਸਕਦਾ ਹੈ, ਪਰ ਹੁਣ ਕਿਹਾ ਜਾ ਰਿਹਾ ਹੈ ਕਿ ਚੋਣਾਂ ਕਰਕੇ ਇਨ੍ਹਾਂ ਤਰੀਕਾਂ 'ਚ ਕੋਈ ਬਦਲਾਅ ਨਹੀਂ ਹੋਵੇਗਾ।
ਤਰੀਕਾਂ 'ਚ ਨਹੀਂ ਹੋਵੇਗਾ ਬਦਲਾਅ: NTA ਵੱਲੋ ਦਿੱਤੀ ਗਈ ਜਾਣਕਾਰੀ ਅਨੁਸਾਰ, ਚੋਣਾਂ ਦੀਆਂ ਤਰੀਕਾਂ ਮਈ 'ਚ ਸਿਰਫ਼ 20 ਜਾਂ 25 ਮਈ ਨੂੰ ਹੀ ਓਵਰਲੈਪ ਹੋ ਰਹੀਆਂ ਹਨ। ਇਨ੍ਹਾਂ 'ਤੇ ਵਿਚਾਰ ਕਰਕੇ ਰਜਿਸਟ੍ਰੇਸ਼ਨ ਪ੍ਰੀਕਿਰੀਆਂ ਖਤਮ ਹੋਣ ਤੋਂ ਬਾਅਦ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਐਮ ਜਗਦੀਸ਼ ਕੁਮਾਰ ਅਨੁਸਾਰ, ਇਸ ਡਾਟਾ ਅਤੇ ਚੋਣਾਂ ਦੀਆਂ ਤਰੀਕਾਂ ਦੇ ਆਧਾਰ 'ਤੇ NTA CUET UG ਲਈ ਡੇਟਸ਼ੀਟ ਦਾ ਐਲਾਨ ਕੀਤਾ ਜਾਵੇਗਾ, ਪਰ ਤਰੀਕਾਂ 'ਚ ਬਦਲਾਅ ਨਹੀਂ ਹੋਵੇਗਾ।
26 ਮਾਰਚ ਤੱਕ ਕਰ ਸਕੋਗੇ ਰਜਿਸਟ੍ਰੇਸ਼ਨ: ਜਿਹੜੇ ਉਮੀਦਵਾਰ 12ਵੀਂ ਤੋਂ ਬਾਅਦ ਅੰਡਰ ਗਰੈਜੂਏਟ ਕੋਰਸ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ, ਤਾਂ ਉਹ ਇਸ ਪ੍ਰੀਖਿਆ 'ਚ ਸ਼ਾਮਲ ਹੋ ਸਕਦੇ ਹਨ। CUET UG 'ਚ ਸ਼ਾਮਲ ਹੋਣ ਲਈ ਅਪਲਾਈ ਕਰਨ ਦੀ ਆਖਰੀ ਤਰੀਕ 26 ਮਾਰਚ ਰੱਖੀ ਗਈ ਹੈ। ਇਸ ਤਰੀਕ ਤੱਕ ਉਮੀਦਵਾਰ ਫਾਰਮ ਭਰ ਸਕਦੇ ਹਨ।
ਲੋਕਸਭਾ ਚੋਣਾਂ ਕਰਕੇ ਇਨ੍ਹਾਂ ਪ੍ਰੀਖਿਆਵਾਂ ਦੀਆਂ ਤਰੀਕਾਂ 'ਚ ਨਹੀਂ ਹੋਵੇਗਾ ਬਦਲਾਅ: CUET UG ਦੇ ਨਾਲ ਹੀ NEET UG ਅਤੇ JEE Main ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਨੂੰ ਦੱਸ ਦਈਏ ਕਿ ਲੋਕਸਭਾ ਚੋਣਾਂ ਦੇ ਚਲਦਿਆਂ ਇਨ੍ਹਾਂ ਪ੍ਰੀਖਿਆਵਾਂ ਦੀਆਂ ਤਰੀਕਾਂ 'ਚ ਵੀ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।