ਹੈਦਰਾਬਾਦ: ਅਗਨੀਵੀਰ ਭਰਤੀ ਪ੍ਰੀਖਿਆ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤੀ ਫੌਜ ਨੇ ਅਗਨੀਵੀਰ ਭਰਤੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਫੌਜ ਦੁਆਰਾ ਜਨਰਲ ਡਿਊਟੀ, ਟਰੇਡਸਮੈਨ ਅਤੇ ਨਰਸਿੰਗ ਅਸਿਸਟੈਂਟ ਲਈ ਅਗਨੀਵੀਰ ਭਰਤੀ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ ਗਏ ਹਨ। ਇਸਦੇ ਨਾਲ ਹੀ, ਅਲੱਗ ਸ਼੍ਰੇਣੀਆਂ 'ਚ ਸਫਲ ਐਲਾਨੇ ਗਏ ਉਮੀਦਵਾਰਾਂ ਦੇ ਰੋਲ ਨੰਬਰ ਵੀ ਜਾਰੀ ਕੀਤੇ ਗਏ ਹਨ।
ਇਸ ਤਰ੍ਹਾਂ ਨਤੀਜੇ ਕਰੋ ਚੈੱਕ: ਜਿਹੜੇ ਉਮੀਦਵਾਰ ਭਾਰਤੀ ਫੌਜ ਦੁਆਰਾ ਆਯੋਜਿਤ ਕੀਤੀ ਅਗਨੀਵੀਰ ਭਰਤੀ ਪ੍ਰੀਖਿਆ 'ਚ ਸ਼ਾਮਲ ਹੋਏ ਸੀ, ਉਹ ਅਲੱਗ ਸ਼੍ਰੈਣੀ 'ਚ ਸਫਲ ਐਲਾਨੇ ਗਏ ਉਮੀਦਵਾਰਾਂ ਦੀ ਸੂਚੀ 'ਚ ਆਪਣਾ ਰੋਲ ਨੰਬਰ ਚੈੱਕ ਕਰਨ ਲਈ Army ਦੇ ਭਰਤੀ ਪੋਰਟਲ joinindianarmy.nic.in 'ਤੇ ਜਾਣ। ਇਸ ਤੋਂ ਬਾਅਦ ਹੋਮ ਪੇਜ 'ਤੇ ਦਿੱਤੇ ਗਏ ਅਗਨੀਵੀਰ ਸੈਕਸ਼ਨ 'ਚ CEE Results ਦੇ ਲਿੰਕ 'ਤੇ ਕਲਿੱਕ ਕਰੋ ਅਤੇ ਫਿਰ ਨਵੇਂ ਪੇਜ 'ਤੇ ਆਪਣੇ ਨਾਲ ਸਬੰਧਿਤ ਸ਼੍ਰੈਣੀ ਦੇ ਨਤੀਜਿਆਂ ਦੇ ਲਿੰਕ 'ਤੇ ਕਲਿੱਕ ਕਰਕੇ ਉਮੀਦਵਾਰ ਸਫਲ ਐਲਾਨੇ ਗਏ ਉਮੀਦਵਾਰਾਂ ਦੇ ਰੋਲ ਨੰਬਰ ਦੇਖ ਸਕਦੇ ਹਨ।
- CSIR UGC NET ਪ੍ਰੀਖਿਆ ਲਈ ਅਪਲਾਈ ਕਰਨ ਦੀ ਅੱਜ ਆਖਰੀ ਤਰੀਕ, ਜਾਣੋ ਕਦੋ ਹੋਵੇਗੀ ਪ੍ਰੀਖਿਆ - CSIR UGC NET 2024 Registrations
- NTA ਨੇ ਖੋਲ੍ਹੀ ਸੁਧਾਰ ਵਿੰਡੋ, ਇਸ ਦਿਨ ਤੱਕ ਕਰ ਸਕੋਗੇ UGC NET ਜੂਨ ਐਪਲੀਕੇਸ਼ਨ 'ਚ ਸੁਧਾਰ - UGC NET June 2024
- UPSC ਨੇ IES/ISS ਅਤੇ CMS ਪ੍ਰੀਖਿਆਵਾਂ ਲਈ ਨੋਟੀਫਿਕੇਸ਼ਨ ਕੀਤਾ ਜਾਰੀ, ਇਨ੍ਹਾਂ ਤਰੀਕਾਂ ਨੂੰ ਹੋਣਗੀਆਂ ਪ੍ਰੀਖਿਆਵਾਂ - IES ISS and CMS Exams
ਅਗਨੀਵੀਰ ਭਰਤੀ ਪ੍ਰੀਖਿਆ ਕਦੋ ਹੋਈ ਸੀ?: ਭਾਰਤੀ ਫੌਜ ਦੁਆਰਾ ਜਨਰਲ ਡਿਊਟੀ, ਟੈਕਨੀਕਲ ਬ੍ਰਾਂਚ, ਕਲਰਕ ਅਤੇ ਟਰੇਡਸਮੈਨ ਸ਼੍ਰੇਣੀਆਂ ਵਿੱਚ ਅਗਨੀਵੀਰ ਦੀਆਂ ਲਗਭਗ 25 ਹਜ਼ਾਰ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਦਾ ਆਯੋਜਨ 22 ਅਪ੍ਰੈਲ ਤੋਂ 3 ਮਈ ਤੱਕ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਭਰਤੀ ਪ੍ਰੀਕਿਰੀਆ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੁਣ ਸਫਲ ਐਲਾਨੇ ਗਏ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਦਾ ਅਗਲਾ ਪੜਾਅ ਆਯੋਜਿਤ ਕੀਤਾ ਜਾਵੇਗਾ। ਉਮੀਦਵਾਰ ਅਗਲੇ ਪੜਾਅ ਬਾਰੇ ਜਾਣਕਾਰੀ ਪਾਉਣ ਲਈ ਸਮੇਂ-ਸਮੇਂ 'ਤੇ ਫੌਜ ਦੇ ਭਰਤੀ ਪੋਰਟਲ ਨੂੰ ਚੈੱਕ ਕਰਦੇ ਰਹਿਣ।