ਹੈਦਰਾਬਾਦ: CUET UG ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਹੋ ਗਏ ਹਨ। ਦੱਸ ਦਈਏ ਕਿ ਇਹ ਪ੍ਰੀਖਿਆ 15 ਮਈ ਤੋਂ 18 ਮਈ ਤੱਕ ਹੋਵੇਗੀ। ਇਸਨੂੰ ਤੁਸੀਂ NTA ਦੀ ਵੈੱਬਸਾਈਟ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਹਾਲਾਂਕਿ, NTA ਉਮੀਦਵਾਰਾਂ ਨੂੰ ਐਡਮਿਟ ਕਾਰਡ ਅਜੇ ਡਾਊਨਲੋਡ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਏਜੰਸੀ ਦਾ ਕਹਿਣਾ ਹੈ ਕਿ ਉਮੀਦਵਾਰਾਂ ਨੂੰ CUET UG ਐਡਮਿਟ ਕਾਰਡ ਅੱਜ ਸ਼ਾਮ ਨੂੰ ਡਾਊਨਲੋਡ ਕਰਨੇ ਚਾਹੀਦੇ ਹਨ, ਤਾਂਕਿ ਪ੍ਰੀਖਿਆ ਕੇਂਦਰਾਂ 'ਚ ਕੋਈ ਬਦਲਾਅ ਕੀਤਾ ਜਾਂਦਾ ਹੈ, ਉਸ ਬਾਰੇ ਉਮੀਦਵਾਰਾਂ ਨੂੰ ਪਤਾ ਚੱਲ ਸਕੇ।
CUET UG ਪ੍ਰੀਖਿਆ ਦਾ ਆਯੋਜਨ: CUET UG ਪ੍ਰੀਖਿਆ ਦਾ ਆਯੋਜਨ ਕੁੱਲ 379 ਸ਼ਹਿਰਾਂ 'ਚ ਕੀਤਾ ਜਾਵੇਗਾ, ਜਿਸ 'ਚ 26 ਸ਼ਹਿਰ ਵਿਦੇਸ਼ ਦੇ ਹਨ। ਪ੍ਰੀਖਿਆ 15 ਮਈ ਤੋਂ 18 ਮਈ ਤੱਕ ਆਯੋਜਿਤ ਕੀਤੀ ਜਾਵੇਗੀ। ਇਸ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। CUET UG ਸਕੋਰ ਦੇ ਰਾਹੀ ਦੇਸ਼ ਦੇ 46 ਕੇਂਦਰਾਂ, 37 ਰਾਜਾਂ, 133 ਪ੍ਰਾਈਵੇਟ, 32 ਡੀਮਡ ਅਤੇ 3 ਹੋਰ ਯੂਨੀਵਰਸਿਟੀਆਂ ਵਿੱਚ ਦਾਖਲੇ ਹੋਣਗੇ। CUET UG ਲਈ ਕੁੱਲ 13 ਲੱਖ 47 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
- CBSE ਬੋਰਡ 12ਵੀਂ ਜਮਾਤ ਦੇ ਨਤੀਜਿਆਂ ਦਾ ਹੋਇਆ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ - CBSE Class 12th Result Declared
- NEET UG ਪ੍ਰੀਖਿਆ ਲੀਕ ਹੋਣ ਦੀਆਂ ਖਬਰਾਂ 'ਤੇ NTA ਨੇ ਦਿੱਤੀ ਪ੍ਰਤੀਕਿਰੀਆਂ, ਜਾਣੋ ਕੀ ਕਿਹਾ - NEET UG Exam
- ਸਭ ਤੋਂ ਔਖਾ ਲੱਗਣ ਵਾਲੇ ਵਿਸ਼ੇ 'ਚ ਦਾਨਿਸ਼ ਗਰਗ ਨੇ ਬਣਾ ਦਿੱਤਾ ਵਰਲਡ ਰਿਕਾਰਡ, ਦੇਖੋ ਇਹ ਕੰਮ ਦੀ ਵੀਡੀਓ - World Record In Maths
ਇਸ ਮੋਡ 'ਚ ਹੋਵੇਗੀ ਪ੍ਰੀਖਿਆ: CUET UG ਪ੍ਰੀਖਿਆ ਦਾ ਆਯੋਜਨ ਆਨਲਾਈਨ ਅਤੇ ਪੈੱਨ ਪੇਪਰ ਮੋਡ 'ਚ ਹੋਵੇਗਾ। NTA ਅਨੁਸਾਰ, 15 ਵਿਸ਼ਿਆਂ ਦੀ ਪ੍ਰੀਖਿਆ ਪੈੱਨ-ਪੇਪਰ ਮੋਡ 'ਚ ਹੋਵੇਗੀ, ਜਦਕਿ 48 ਵਿਸ਼ਿਆ ਦੀ ਪ੍ਰੀਖਿਆ ਆਨਲਾਈਨ ਮੋਡ 'ਚ ਆਯਾਜਿਤ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਪ੍ਰੀਖਿਆ ਦਾ ਆਯੋਜਨ 62 ਵਿਸ਼ਿਆ ਲਈ ਕੀਤਾ ਜਾ ਰਿਹਾ ਹੈ। ਇਸ ਲਈ 13 ਲੱਖ 618 ਹਜ਼ਾਰ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।