ਨਵੀਂ ਦਿੱਲੀ: ਭਾਰਤ ਦੀਆਂ ਚੋਟੀ ਦੀਆਂ 10 ਮੁੱਲਵਾਨ ਕੰਪਨੀਆਂ 'ਚੋਂ 4 ਨੇ ਪਿਛਲੇ ਹਫਤਿਆਂ 'ਚ ਆਪਣੇ ਬਾਜ਼ਾਰ ਮੁਲਾਂਕਣ 'ਚ 1,71,309.28 ਕਰੋੜ ਰੁਪਏ ਦਾ ਵਾਧਾ ਕੀਤਾ, ਜਿਸ ਨਾਲ ਐੱਚ.ਡੀ.ਐੱਫ.ਸੀ. ਬੈਂਕ ਅਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਇਕੁਇਟੀ 'ਚ ਸਮੁੱਚੇ ਸਕਾਰਾਤਮਕ ਰੁਝਾਨ ਦੇ ਨਾਲ ਸਭ ਤੋਂ ਵੱਧ ਲਾਭ ਉਠਾਇਆ। ਦੂਜੇ ਪਾਸੇ, ਚੋਟੀ ਦੇ 10 ਪੈਕ ਵਿੱਚੋਂ ਛੇ ਕੰਪਨੀਆਂ ਨੇ ਆਪਣੇ ਬਾਜ਼ਾਰ ਮੁੱਲਾਂਕਣ ਵਿੱਚ 78,127.48 ਕਰੋੜ ਰੁਪਏ ਦਾ ਨੁਕਸਾਨ ਕੀਤਾ, ਜਿਸ ਵਿੱਚ ਸੂਚਕਾਂਕ ਲੀਡਰ ਰਿਲਾਇੰਸ ਇੰਡਸਟਰੀਜ਼ ਨੇ ਸਭ ਤੋਂ ਵੱਧ ਘਾਟਾ ਪਾਇਆ। ਪਿਛਲੇ ਹਫਤੇ BSE ਬੈਂਚਮਾਰਕ 596.87 ਜਾਂ 0.81 ਫੀਸਦੀ ਵਧਿਆ ਸੀ। 4 ਅਪ੍ਰੈਲ ਨੂੰ ਇਹ 74,501.73 ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ।
ਇਨ੍ਹਾਂ ਕੰਪਨੀਆਂ ਨੂੰ ਹੋਇਆ ਨੁਕਸਾਨ: ਜਦੋਂ ਕਿ ਟਾਟਾ ਕੰਸਲਟੈਂਸੀ ਸਰਵਿਸਿਜ਼ (TCS), HDFC ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ LIC ਚੋਟੀ ਦੇ 10 ਪੈਕ ਵਿੱਚ ਵਧੇ ਹਨ। ਰਿਲਾਇੰਸ ਇੰਡਸਟਰੀਜ਼, ਆਈਸੀਆਈਸੀਆਈ ਬੈਂਕ, ਭਾਰਤੀ ਏਅਰਟੈੱਲ, ਇੰਫੋਸਿਸ, ਆਈਟੀਸੀ ਅਤੇ ਹਿੰਦੁਸਤਾਨ ਯੂਨੀਲੀਵਰ ਨੂੰ ਉਨ੍ਹਾਂ ਦੇ ਮੁੱਲਾਂ ਵਿੱਚ ਘਾਟੇ ਦਾ ਸਾਹਮਣਾ ਕਰਨਾ ਪਿਆ। HDFC ਬੈਂਕ ਦਾ ਬਾਜ਼ਾਰ ਮੁੱਲ 76,880.74 ਕਰੋੜ ਰੁਪਏ ਵਧ ਕੇ 11,77,065.34 ਕਰੋੜ ਰੁਪਏ 'ਤੇ ਪਹੁੰਚ ਗਿਆ। ਐਲਆਈਸੀ ਨੇ 49,208.48 ਕਰੋੜ ਰੁਪਏ ਦਾ ਵਾਧਾ ਕੀਤਾ, ਜਿਸ ਨਾਲ ਇਸਦਾ ਮੁੱਲ 6,27,692.77 ਕਰੋੜ ਰੁਪਏ ਹੋ ਗਿਆ।
ਇਨ੍ਹਾਂ ਕੰਪਨੀਆਂ ਦਾ ਵਧਿਆ ਮਾਰਕੀਟ ਕੈਪ: TCS ਦਾ ਬਾਜ਼ਾਰ ਪੂੰਜੀਕਰਣ (mcap) 34,733.64 ਕਰੋੜ ਰੁਪਏ ਵਧ ਕੇ 14,39,836.02 ਕਰੋੜ ਰੁਪਏ ਅਤੇ ਸਟੇਟ ਬੈਂਕ ਆਫ ਇੰਡੀਆ ਦਾ ਬਾਜ਼ਾਰ ਪੂੰਜੀਕਰਣ (mcap) 10,486.42 ਕਰੋੜ ਰੁਪਏ ਵਧ ਕੇ 6,82,152.71 ਕਰੋੜ ਰੁਪਏ ਹੋ ਗਿਆ। ਹਾਲਾਂਕਿ ਰਿਲਾਇੰਸ ਇੰਡਸਟਰੀਜ਼ ਦਾ ਮੁਲਾਂਕਣ 38,462.95 ਕਰੋੜ ਰੁਪਏ ਘਟ ਕੇ 19,75,547.68 ਕਰੋੜ ਰੁਪਏ ਰਹਿ ਗਿਆ। ਭਾਰਤੀ ਏਅਰਟੈੱਲ ਦਾ ਐਮਕੈਪ 21,206.58 ਕਰੋੜ ਰੁਪਏ ਦੀ ਗਿਰਾਵਟ ਨਾਲ 6,73,831.90 ਕਰੋੜ ਰੁਪਏ ਅਤੇ ਆਈਸੀਆਈਸੀਆਈ ਬੈਂਕ ਦਾ ਐਮਕੈਪ 9,458.25 ਕਰੋੜ ਰੁਪਏ ਦੀ ਗਿਰਾਵਟ ਨਾਲ 7,60,084.40 ਕਰੋੜ ਰੁਪਏ ਹੋ ਗਿਆ।
- RBI ਦੇ ਫੈਸਲੇ ਤੋਂ ਪਹਿਲਾਂ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 141 ਅੰਕ ਡਿੱਗਿਆ - Stock Market Update
- ਫਿਰ ਨਹੀਂ ਮਿਲੀ EMI 'ਚ ਕੋਈ ਰਾਹਤ, RBI ਨੇ ਸੱਤਵੀਂ ਵਾਰ ਰੈਪੋ ਰੇਟ 6.5 ਫੀਸਦੀ 'ਤੇ ਰੱਖਿਆ ਬਰਕਰਾਰ - RBI MPC Meeting 2024 Updates
- ਲੰਬੇ ਸਮੇਂ ਤੋਂ ਨਹੀਂ ਬਦਲੀ ਰੇਪੋ ਦਰ, ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜੀ ਦੇ ਚੱਲਦੇ ਇਸ ਵਾਰ ਵੀ ਘੱਟ ਸੰਭਾਵਨਾ - RBI REPO RATE
ਰਿਲਾਇੰਸ ਇੰਡਸਟਰੀਜ਼ ਨੂੰ ਸਭ ਤੋਂ ਵੱਧ ਹੋਇਆ ਨੁਕਸਾਨ: ਇੰਫੋਸਿਸ ਦਾ ਬਾਜ਼ਾਰ ਮੁੱਲ 7,996.54 ਕਰੋੜ ਰੁਪਏ ਦੀ ਗਿਰਾਵਟ ਨਾਲ 6,14,120.84 ਕਰੋੜ ਰੁਪਏ ਅਤੇ ITC ਦਾ ਬਾਜ਼ਾਰ ਮੁੱਲ 873.93 ਕਰੋੜ ਰੁਪਏ ਦੀ ਗਿਰਾਵਟ ਨਾਲ 5,34,158.81 ਕਰੋੜ ਰੁਪਏ ਰਹਿ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਐੱਮਕੈਪ 129.23 ਕਰੋੜ ਰੁਪਏ ਦੀ ਗਿਰਾਵਟ ਨਾਲ 5,32,816.81 ਕਰੋੜ ਰੁਪਏ 'ਤੇ ਆ ਗਿਆ। ਰਿਲਾਇੰਸ ਇੰਡਸਟਰੀਜ਼ ਮਾਰਕੀਟ ਮੁਲਾਂਕਣ ਦੇ ਮਾਮਲੇ ਵਿੱਚ ਸਭ ਤੋਂ ਕੀਮਤੀ ਘਰੇਲੂ ਕੰਪਨੀ ਸੀ, ਇਸ ਤੋਂ ਬਾਅਦ ਟੀਸੀਐਸ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਭਾਰਤੀ ਏਅਰਟੈੱਲ, ਐਲਆਈਸੀ, ਇਨਫੋਸਿਸ, ਆਈਟੀਸੀ ਅਤੇ ਹਿੰਦੁਸਤਾਨ ਯੂਨੀਲੀਵਰ ਦਾ ਨੰਬਰ ਆਉਂਦਾ ਹੈ।