ਮੁੰਬਈ: ਕਾਰੋਬਾਰੀ ਹਫਤੇ ਦੇ ਤੀਜੇ ਦਿਨ ਸ਼ੇਅਰ ਬਾਜ਼ਾਰ ਰੈੱਡ ਜ਼ੋਨ 'ਚ ਖੁੱਲ੍ਹਿਆ ਹੈ। ਬੀਐੱਸਈ 'ਤੇ ਸੈਂਸੈਕਸ 157 ਅੰਕਾਂ ਦੀ ਗਿਰਾਵਟ ਨਾਲ 84,757.02 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ, NSE 'ਤੇ ਨਿਫਟੀ 0.17 ਫੀਸਦੀ ਦੀ ਗਿਰਾਵਟ ਨਾਲ 25,896.25 'ਤੇ ਖੁੱਲ੍ਹਿਆ। ਸਕਾਰਾਤਮਕ ਗਲੋਬਲ ਸੰਕੇਤਾਂ ਦੇ ਬਾਵਜੂਦ ਭਾਰਤੀ ਸੂਚਕਾਂਕ ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ। ਭਾਰਤੀ ਰੁਪਿਆ ਬੁੱਧਵਾਰ ਨੂੰ 9 ਪੈਸੇ ਵੱਧ ਕੇ 83.58 ਪ੍ਰਤੀ ਡਾਲਰ 'ਤੇ ਖੁੱਲ੍ਹਿਆ, ਜਦਕਿ ਮੰਗਲਵਾਰ ਨੂੰ ਇਹ 83.67 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਕਾਰੋਬਾਰੀ ਹਫਤੇ ਦੇ ਦੂਜੇ ਦਿਨ ਮੰਗਲਵਾਰ ਦੇ ਸ਼ੇਅਰ ਬਾਜ਼ਾਰ ਨੇ ਇਤਿਹਾਸ ਰਚ ਦਿੱਤਾ ਹੈ। ਸੈਂਸੈਕਸ ਪਹਿਲੀ ਵਾਰ 85,000 ਨੂੰ ਪਾਰ ਕਰ ਗਿਆ ਜਦਕਿ ਨਿਫਟੀ 26,000 ਨੂੰ ਪਾਰ ਕਰ ਗਿਆ। ਬੀਐੱਸਈ 'ਤੇ ਸੈਂਸੈਕਸ 14 ਅੰਕਾਂ ਦੀ ਗਿਰਾਵਟ ਨਾਲ 84,914.04 'ਤੇ ਬੰਦ ਹੋਇਆ। ਇਸ ਦੇ ਨਾਲ ਹੀ, NSE 'ਤੇ ਨਿਫਟੀ 0.05 ਫੀਸਦੀ ਦੇ ਵਾਧੇ ਨਾਲ 25,950.85 'ਤੇ ਬੰਦ ਹੋਇਆ।
ਟਾਟਾ ਸਟੀਲ, ਪਾਵਰ ਗਰਿੱਡ ਕਾਰਪੋਰੇਸ਼ਨ, ਜੇਐਸਡਬਲਯੂ ਸਟੀਲ, ਐੱਮਐਂਡਐੱਮ, ਟਾਟਾ ਮੋਟਰਜ਼ ਕਾਰੋਬਾਰ ਦੌਰਾਨ ਸੈਂਸੈਕਸ 'ਤੇ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਜਦਕਿ ਐਚਯੂਐਲ, ਅਲਟਰਾਟੈਕ ਸੀਮੈਂਟ, ਕੋਟਕ ਮਹਿੰਦਰਾ ਬੈਂਕ, ਨੇਸਲੇ ਇੰਡੀਆ, ਇੰਡਸਇੰਡ ਬੈਂਕ ਟਾਪ ਹਾਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਸਨ।
ਸੈਕਟਰਾਂ ਵਿੱਚ ਧਾਤੂ ਸੂਚਕਾਂਕ ਵਿੱਚ ਲਗਭਗ 3 ਫੀਸਦੀ, ਤੇਲ ਅਤੇ ਗੈਸ ਅਤੇ ਬਿਜਲੀ ਸੂਚਕਾਂਕ ਵਿੱਚ 1-1 ਫੀਸਦੀ ਦਾ ਵਾਧਾ ਹੋਇਆ, ਜਦਕਿ ਐਫਐਮਸੀਜੀ ਸੂਚਕਾਂਕ ਵਿੱਚ 0.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਨੇ ਨਵਾਂ ਮੀਲ ਪੱਥਰ ਛੂਹਿਆ। ਸੈਂਸੈਕਸ 85,000 ਅਤੇ ਨਿਫਟੀ 26,000 ਦੇ ਪਾਰ ਪਹੁੰਚ ਗਿਆ। ਪ੍ਰਮੁੱਖ ਸੂਚਕਾਂਕ ਸਟਾਕਾਂ 'ਚ ਲਗਾਤਾਰ ਖਰੀਦਦਾਰੀ ਕਾਰਨ ਨਿਫਟੀ ਨੇ ਲਗਾਤਾਰ ਪੰਜਵੇਂ ਸੈਸ਼ਨ 'ਚ ਨਵੀਂ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ:-