ਨਵੀਂ ਦਿੱਲੀ/ ਚੰਡੀਗੜ੍ਹ : ਦਿਵਾਲੀ ਅਤੇ ਧਨਤੇਰਸ ਮੌਕੇ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਅੱਜ ਫਿਰ ਤੋਂ ਬਦਲਾਅ ਦੇਖਣ ਨੂੰ ਮਿਲਿਆ ਹੈ। ਜਿਥੇ ਬਿਤੇ ਦਿਨਾਂ 'ਚ ਪੰਜਾਬ 'ਚ ਸੋਨੇ ਦੀਆਂ ਕੀਮਤਾਂ ਇੰਨੇ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ ਕਿ ਵਾਇਦਾ ਬਾਜ਼ਾਰ ਅਤੇ ਰੀਟੇਲ ਬਾਜ਼ਾਰ ਹਰ ਪਾਸੇ ਸਾਰੇ ਰਿਕਾਰਡ ਤੋੜ ਰਹੇ ਹਨ। ਉਥੇ ਹੀ ਅੱਜ ਸੋਨੇ ਦੇ ਖਰੀਦਦਾਰਾਂ ਨੂੰ ਥੋੜੀ ਰਾਹਤ ਮਿਲੀ ਹੈ ਜਿਥੇ ਬੀਤੇ ਦਿਨ 24 ਕੈਰੇਟ ਸੋਨਾ 81,925 ਪ੍ਰਤੀ 10 ਗ੍ਰਾਮ ਸੀ ਉਥੇ ਹੀ ਅਜੇ 80,340.00 ਰੁਪਏ ਹੋ ਗਿਆ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਈ ਦਿਨਾਂ ਤੋਂ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਨੂੰ 10 ਗ੍ਰਾਮ ਸੋਨਾ 80,000 ਰੁਪਏ ਅਤੇ ਚਾਂਦੀ 1 ਲੱਖ ਰੁਪਏ ਨੂੰ ਪਾਰ ਕਰ ਗਈ ਸੀ। ਪਰ ਅੱਜ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਨਾ ਅੱਜ 600 ਰੁਪਏ ਸਸਤਾ ਹੋ ਗਿਆ ਹੈ। 25 ਅਕਤੂਬਰ ਨੂੰ ਭਾਰਤ 'ਚ ਸੋਨੇ ਦੀ ਕੀਮਤ 80,000 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਹੈ। ਉੱਚ ਸ਼ੁੱਧਤਾ ਲਈ ਜਾਣੇ ਜਾਂਦੇ 24 ਕੈਰਟ ਸੋਨੇ ਦੀ ਕੀਮਤ 79,460 ਰੁਪਏ ਪ੍ਰਤੀ 10 ਗ੍ਰਾਮ ਹੈ। ਗਹਿਣਿਆਂ ਦੇ ਖਰੀਦਦਾਰਾਂ ਲਈ, 22 ਕੈਰਟ ਸੋਨਾ, ਜੋ ਕਿ ਇਸਦੀ ਮਿਸ਼ਰਤ ਰਚਨਾ ਦੇ ਕਾਰਨ ਵਧੇਰੇ ਟਿਕਾਊ ਹੈ। ਅੱਜ 22 ਕੈਰੇਟ ਸੋਨੇ ਦੀ ਕੀਮਤ 72,840 ਰੁਪਏ ਪ੍ਰਤੀ 10 ਗ੍ਰਾਮ ਹੈ।
ਅੱਜ ਚਾਂਦੀ ਦੀ ਕੀਮਤ
ਦੂਜੇ ਪਾਸੇ ਚਾਂਦੀ 1,01,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ।
ਅੱਜ ਤੁਹਾਡੇ ਸ਼ਹਿਰ ਵਿੱਚ ਸੋਨੇ ਦੀ ਕੀਮਤ
ਸ਼ਹਿਰ | 22 ਕੈਰੇਟ ਸੋਨੇ ਦੀ ਕੀਮਤ | 24 ਕੈਰੇਟ ਸੋਨੇ ਦੀ ਕੀਮਤ |
---|---|---|
ਦਿੱਲੀ | 72,990 | 79,610 |
ਮੁੰਬਈ | 72,840 | 79,460 |
ਅਹਿਮਦਾਬਾਦ | 72,890 | 79,510 |
ਚੇਨੰਈ | 72,840 | 79,460 |
ਕੋਲਕਾਤਾ | 72,840 | 79,460 |
ਪੁਣੇ | 72,840 | 79,460 |
ਲਖਨਉ | 72,990 | 79,610 |
ਬੰਗਲੁਰੁ | 72,840 | 79,460 |
ਜੈਪੂਰ | 72,990 | 79,460 |
ਪਟਨਾ | 72,890 | 79,510 |
ਭੂਵਨੇਸ਼ਵਰ | 72,840 | 79,460 |
ਹੈਦਰਾਬਾਦ | 72,840 | 79,460 |
ਪੰਜਾਬ | 81,925 | 80,340 |
ਸਰਕਾਰ ਵੱਲੋਂ ਸੋਨੇ ਅਤੇ ਹੋਰ ਧਾਤਾਂ 'ਤੇ ਬੇਸਿਕ ਕਸਟਮ ਡਿਊਟੀ 'ਚ ਕਟੌਤੀ ਕਰਨ ਤੋਂ ਬਾਅਦ ਜੁਲਾਈ 'ਚ ਸਥਾਨਕ ਬਾਜ਼ਾਰਾਂ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ 7 ਫੀਸਦੀ ਦੀ ਗਿਰਾਵਟ ਆਈ। ਹਾਲਾਂਕਿ, ਚੱਲ ਰਹੇ ਤਿਉਹਾਰਾਂ, ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਅਤੇ ਭੂ-ਰਾਜਨੀਤਿਕ ਤਣਾਅ ਦੇ ਕਾਰਨ ਭਾਰਤੀ ਖਪਤਕਾਰਾਂ ਦੀ ਮੰਗ ਵਧਣ ਕਾਰਨ ਸਰਾਫਾ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।