ਮੁੰਬਈ: ਇੱਥੋਂ ਦੇ ਨੇਵਲ ਡਾਕਯਾਰਡ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਐਤਵਾਰ ਨੂੰ ਇੱਥੇ ਮੁਰੰਮਤ ਦੌਰਾਨ ਜੰਗੀ ਬੇੜੇ ਆਈਐਨਐਸ ਬ੍ਰਹਮਪੁੱਤਰ ਵਿੱਚ ਭਿਆਨਕ ਅੱਗ ਲੱਗ ਗਈ। ਫਾਇਰ ਫਾਈਟਰਜ਼ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਅੱਗ 'ਚ ਜੰਗੀ ਬੇੜੇ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਇੱਕ ਮਲਾਹ ਲਾਪਤਾ ਹੋ ਗਿਆ।
ਭਾਰਤੀ ਜਲ ਸੈਨਾ ਦਾ ਜਹਾਜ਼ (ਆਈ.ਐੱਨ.ਐੱਸ.) ਬ੍ਰਹਮਪੁੱਤਰ 'ਤੇ ਭਾਰੀ ਅੱਗ ਲੱਗਣ ਤੋਂ ਬਾਅਦ ਇੱਕ ਪਾਸੇ ਝੁਕ ਗਿਆ। ਨਤੀਜੇ ਵੱਜੋਂ ਇੱਕ ਜੂਨੀਅਰ ਮਲਾਹ ਲਾਪਤਾ ਹੋ ਗਿਆ, ਜਿਸ ਦੀ ਭਾਲ ਜਾਰੀ ਹੈ। ਭਾਰਤੀ ਜਲ ਸੈਨਾ ਨੇ ਇਹ ਜਾਣਕਾਰੀ ਦਿੱਤੀ ਹੈ। ਬਹੁਮੰਤਵੀ ਜੰਗੀ ਜਹਾਜ਼ ਆਈਐਨਐਸ ਬ੍ਰਹਮਪੁੱਤਰ ਵਿੱਚ 21 ਜੁਲਾਈ ਦੀ ਸ਼ਾਮ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਇਸਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।
ਜਹਾਜ਼ ਨੂੰ ਠੀਕ ਨਹੀਂ ਕੀਤਾ ਜਾ ਸਕਿਆ: ਜੰਗੀ ਬੇੜੇ ਆਈਐਨਐਸ ਬ੍ਰਹਮਪੁੱਤਰ ਵਿੱਚ ਅੱਗ ਲੱਗਣ ਦੀ ਘਟਨਾ ਕਾਰਨ ਜੰਗੀ ਬੇੜਾ ਗੰਭੀਰਤਾ ਨਾਲ ਇੱਕ ਪਾਸੇ (ਬੰਦਰਗਾਹ ਵੱਲ) ਝੁਕ ਗਿਆ। ਭਾਰਤੀ ਜਲ ਸੈਨਾ ਨੇ ਕਿਹਾ, 'ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਹਾਜ਼ ਨੂੰ ਠੀਕ ਨਹੀਂ ਕੀਤਾ ਜਾ ਸਕਿਆ। ਜਹਾਜ਼ ਆਪਣੀ ਬਰਥ ਦੇ ਨਾਲ ਹੋਰ ਅੱਗੇ ਝੁਕਦਾ ਰਿਹਾ ਅਤੇ ਫਿਲਹਾਲ ਇੱਕ ਪਾਸੇ ਝੁਕਿਆ ਹੋਇਆ ਹੈ। ਇਕ ਜੂਨੀਅਰ ਮਲਾਹ ਨੂੰ ਛੱਡ ਕੇ ਬਾਕੀ ਸਾਰੇ ਮੁਲਾਜ਼ਮਾਂ ਦਾ ਪਤਾ ਲੱਗ ਗਿਆ ਹੈ, ਜਿਸ ਦੀ ਭਾਲ ਜਾਰੀ ਹੈ।
ਮੁਰੰਮਤ ਦਾ ਕੰਮ ਚੱਲ ਰਿਹਾ ਸੀ: ਭਾਰਤੀ ਜਲ ਸੈਨਾ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਭਾਰਤੀ ਜਲ ਸੈਨਾ ਦੇ ਬਹੁਮੰਤਵੀ ਜੰਗੀ ਬੇੜੇ ਬ੍ਰਹਮਪੁੱਤਰ ਵਿੱਚ 21 ਜੁਲਾਈ ਦੀ ਸ਼ਾਮ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਇਸਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਮੁੰਬਈ ਨੇਵਲ ਡਾਕਯਾਰਡ ਦੇ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਬੰਦਰਗਾਹ 'ਤੇ ਮੌਜੂਦ ਹੋਰ ਜਹਾਜ਼ਾਂ ਦੀ ਮਦਦ ਨਾਲ ਜਹਾਜ਼ ਦੇ ਅਮਲੇ ਨੇ 22 ਜੁਲਾਈ ਦੀ ਸਵੇਰ ਤੱਕ ਅੱਗ 'ਤੇ ਕਾਬੂ ਪਾਇਆ।
- ਲਾਈਵ ਕੇਂਦਰੀ ਬਜਟ 2024: ਅੱਜ ਨਿਰਮਲਾ ਸੀਤਾਰਮਨ ਲਗਾਤਾਰ 7ਵਾਂ ਬਜਟ ਕਰਨਗੇ ਪੇਸ਼, ਵਿੱਤ ਮੰਤਰਾਲੇ ਪਹੁੰਚੇ ਨਿਰਮਲਾ ਸੀਤਾਰਮਨ - Budget 2024
- ਨਿਰਮਲਾ ਸੀਤਾਰਮਨ ਪੇਸ਼ ਕਰਨਗੇ ਕੇਂਦਰੀ ਬਜਟ 2024-25; ਇੱਥੇ ਦੇਖ ਸਕੋਗੇ ਸਿੱਧਾ ਪ੍ਰਸਾਰਣ, ਜਾਣੋ ਹੋਰ ਅਹਿਮ ਜਾਣਕਾਰੀ - Union Budget 2024
- 'ਨੇਮ ਪਲੇਟ 'ਤੇ ਫਸੀ ਭਾਜਪਾ? ਕਾਂਗਰਸ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸੁਆਗਤ, ਕਿਹਾ, ਭਾਜਪਾ ਨੂੰ ਹਾਰ ਹਜ਼ਮ ਨਹੀਂ - Congress welcome sc order
ਉਨ੍ਹਾਂ ਕਿਹਾ, 'ਇਸ ਤੋਂ ਇਲਾਵਾ ਬਾਕੀ ਬਚੇ ਅੱਗ ਦੇ ਜੋਖਮ ਦਾ ਮੁਲਾਂਕਣ ਕਰਨ ਲਈ ਸਫਾਈ ਜਾਂਚ ਸਮੇਤ ਫਾਲੋ-ਅੱਪ ਕਾਰਵਾਈ ਵੀ ਕੀਤੀ ਗਈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਜਲ ਸੈਨਾ ਮੁਖੀ ਦਿਨੇਸ਼ ਕੇ.ਤ੍ਰਿਪਾਠੀ ਨੂੰ ਘਟਨਾ 'ਚ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।' ਨੇਵੀ ਚੀਫ਼ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਭਾਰਤੀ ਜਲ ਸੈਨਾ ਦੇ ਜਹਾਜ਼ ਬ੍ਰਹਮਪੁੱਤਰ ਵਿੱਚ ਲੱਗੀ ਅੱਗ ਅਤੇ ਇਸ ਘਟਨਾ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ ਹੈ।