ਹੈਦਰਾਬਾਦ ਡੈਸਕ: ਤੁਸੀਂ ਵਿਆਹ ਤਾਂ ਬਹੁਤ ਸਾਰੇ ਦੇਖੇ ਹੋਣੇ ਜਿੱਥੇ ਲਾੜੀ ਦੀ ਹਰ ਕੋਈ ਸਿਫ਼ਤ ਕਰਦਾ ਨਹੀਂ ਥੱਕਦਾ, ਕਿਉਂਕਿ ਵਿਆਹ 'ਚ ਸਭ ਦਾ ਧਿਆਨ ਲਾੜੀ ਅਤੇ ਲਾੜੇ 'ਤੇ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਹੁਣ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੇ ਸਭ ਦੇ ਹੱਸਾ-ਹੱਸਾ ਕੇ ਢਿੱਡੀ ਪੀੜਾਂ ਪਾ ਦਿੱਤੀਆਂ। ਇੱਕ ਪਾਸੇ ਤਾਂ ਇਹ ਵੀਡੀਓ ਲਾੜੀ ਦੀ ਖੁਸ਼ੀ ਨੂੰ ਬਿਆਨ ਕਰਦੀ ਹੈ ਤਾਂ ਦੂਜੇ ਪਾਸੇ ਮਾਂ ਦੇ ਪਿਆਰ ਨੂੰ ਦਰਸਾ ਰਹੀ ਹੈ। ਕਿਉਂਕਿ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਆਪਣੇ ਮਾਪਿਆਂ ਲਈ ਹਮੇਸ਼ਾ ਬੱਚੇ ਹੀ ਰਹਿੰਦੇ ਹਨ। ਇਹੀ ਕਾਰਨ ਹੈ ਕਿ ਇੱਕ ਮਾਂ ਨੇ ਦੁਲਹਨ ਦੇ ਲਿਬਾਸ ਵਿੱਚ ਆਪਣੀ ਬੇਟੀ ਨੂੰ ਗਲਤੀ ਕਰਨ ਉੱਤੇ ਕੁੱਟ ਦਿੱਤਾ। ਉਸ ਨੇ ਨਾ ਤਾਂ ਮਹਿਮਾਨਾਂ ਦਾ ਧਿਆਨ ਰੱਖਿਆ ਅਤੇ ਨਾ ਹੀ ਉਸ ਖਾਸ ਦਿਨ ਦਾ। ਜਿਵੇਂ ਹੀ ਮਾਂ ਨੇ ਧੀ ਨੂੰ ਲੋਕਾਂ ਦੇ ਸਾਹਮਣੇ ਨੱਚਦੇ ਦੇਖਿਆ ਤਾਂ ਉਸ ਨੂੰ ਕੁੱਟਦੇ-ਕੁੱਟਦੇ ਬਾਹਰ ਲੈ ਗਈ।
ਲਾੜੀ ਨੂੰ ਮਾਂ ਦੀ ਝਿੜਕ
ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਵਾਲਾ ਲਹਿੰਗਾ ਪਾ ਕੇ ਦੁਲਹਨ ਬੈਂਡ ਦੀ ਧੁਨ ‘ਤੇ ਨੱਚਣ ਲੱਗ ਜਾਂਦੀ ਹੈ। ਆਲੇ-ਦੁਆਲੇ ਖੜ੍ਹੇ ਲੋਕ ਵੀ ਉਸ ਵੱਲ ਦੇਖ ਰਹੇ ਹੁੰਦੇ ਹਨ। ਦੁਲਹਨ ਦੇ ਮੂਡ ‘ਚ ਆਉਂਦੇ ਹੀ ਉਸ ਦੀ ਮਾਂ ਹਰੇ ਰੰਗ ਦੀ ਸਾੜੀ ‘ਚ ਐਂਟਰੀ ਕਰਦੀ ਹੈ। ਧੀ ਨੂੰ ਦੇਖ ਕੇ ਗੁੱਸੇ ‘ਚ ਆਈ ਮਾਂ ਉਸ ਨੂੰ ਸਾਰਿਆਂ ਦੇ ਸਾਹਮਣੇ ਝਿੜਕਦੀ ਹੈ ਅਤੇ ਫਿਰ ਉਸ ਨੂੰ ਬਾਂਹ ਤੋਂ ਫੜ ਕੇ ਆਪਣੇ ਨਾਲ ਖਿੱਚ ਕੇ ਉਥੋਂ ਲੈ ਜਾਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਲੜਕੀ ਨੂੰ ਵੀ ਆਪਣੀ ਮਾਂ ਦੀ ਕੁੱਟਮਾਰ ਦਾ ਬੁਰਾ ਨਹੀਂ ਲੱਗਦਾ।
ਲੋਕ ਦੀ ਪ੍ਰਤੀਕਿਰਿਆ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ event_mahwa ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਕੁੱਝ ਦਿਨ ਪਹਿਲਾਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 4.2 ਮਿਲੀਅਨ ਯਾਨੀ 42 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਸਭ ਤੋਂ ਦਿਲਚਸਪ ਗੱਲ ਇਸ ‘ਤੇ ਆ ਰਹੇ ਕੁਮੈਂਟ ਹਨ। ਕੁਝ ਯੂਜ਼ਰਸ ਨੇ ਕਿਹਾ- ਮੰਮੀ ਨੇ ਸਹੀ ਕੰਮ ਕੀਤਾ ਜਦਕਿ ਕੁਝ ਯੂਜ਼ਰਸ ਨੇ ਕਿਹਾ ਕਿ ਉਸ ਨੂੰ ਇਸ ਤਰ੍ਹਾਂ ਦੁਲਹਨ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਸੀ। ਤੁਸੀਂ ਵੀ ਕਮੈਂਟ ਕਰਕੇ ਦੱਸੋਂ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ।
- ਲੜਕੀ ਦੀ ਮੌਤ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਪਰਿਵਾਰ ਵੱਲੋਂ ਪੁਲਿਸ 'ਤੇ ਲਗਾਏ ਗਏ ਇਲਜ਼ਾਮ, ਜਾਮ ਕਰ ਦਿੱਤਾ ਰੋਡ - Allegations made against police
- ਹੁਣ ਪੂਰਾ ਹੋਵੇਗਾ ਵਿਦੇਸ਼ ਘੁੰਮਣ ਦਾ ਸੁਪਨਾ, ਇੰਨ੍ਹਾਂ ਦੇਸ਼ਾਂ 'ਚ ਭਾਰਤੀਆਂ ਨੂੰ ਮਿਲੀ ਫਰੀ ਵੀਜ਼ਾ Antry, ਵੇਖੋ ਲਿਸਟ - ASIAN COUNTRIES VISITS WITHOUT VISA
- ਬੂ... ਮੈਂ ਮਰਜਾ, ਕੁੜੀਆਂ ਸਕੂਲ 'ਚ ਕਰਦੀਆਂ ਨੇ ਬੀਅਰ ਪਾਰਟੀ, ਬੈਗਾਂ 'ਚ ਭਰ-ਭਰ ਲਿਆਉਂਦੀਆਂ ਨੇ ਬੋਤਲਾਂ - Bilaspur School Liquor party