ਹੈਦਰਾਵਾਦ ਡੈਸਕ : ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਦਸਤਾਰਧਾਰੀ ਸਿੱਖ ਟੀਟੀ ਜਸਬੀਰ ਸਿੰਘ ਦੇ ਨਾਲ ਕੁਝ ਗੁੰਡਿਆਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ। ਸੂਤਰਾ ਅਨੁਸਾਰ ਇਹ ਗੁੰਡੇ ਬਿਨਾਂ ਟਿਕਟ ਤੋਂ ਮੁੰਬਈ ਦੀ ਲੋਕਲ ਟਰੇਨ ਵਿੱਚ ਸਫ਼ਰ ਕਰ ਰਹੇ ਸੀ। ਜਦੋਂ ਇਨ੍ਹਾਂ ਤੋਂ ਟਿਕਟ ਮੰਗੀ ਗਈ ਤਾਂ ਇਹ ਦਸਤਾਰਧਾਰੀ ਸਿੱਖ ਟੀਟੀ ਨਾਲ ਬਦਸਲੂਕੀ ਕਰਨ ਲੱਗ ਗਏ। ਜਿਸ ਦੇ ਚੱਲਦਿਆਂ ਸਿੱਖ ਭਾਈਚਾਰੇ ਵੱਲੋਂ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਰੇਲਵੇ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦੋ ਮੁਲਜ਼ਮਾਂ ਖਿਲਾਫ਼ ਜਲਦ ਤੋਂ ਜਲਦ ਸਖ਼ਤ ਐਕਸ਼ਨ ਲਿਆ ਜਾਵੇ। ਉਲੇਖਯੋਗ ਹੈ ਕਿ ਟੀਟੀ ਜਸਬੀਰ ਸਿੰਘ ਕੌਮੀ ਘੱਟ ਗਣਤੀ ਕਮਿਸ਼ਨ ਦੇ ਚੇਅਰਮੈਨ ਵੀ ਹਨ।
The @SGPCPresident Advocate Harjinder Singh Dhami has strongly condemned the incident of assault on a Sikh ticket checker S. Jasbir Singh, while he was performing his railway service duty in Mumbai, Maharashtra. He said that the video of this incident is very sad, which makes it… pic.twitter.com/TwpCJaI6gH
— Shiromani Gurdwara Parbandhak Committee (@SGPCAmritsar) August 17, 2024
ਪ੍ਰਧਾਨ ਸੁਖਬੀਰ ਬਾਦਲ ਨੇ ਕੀਤੀ ਨਿਖੇਧੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਕਸ ਉੱਤੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਲਿਖਿਆ ਹੈ ਕਿ ਮਹਾਰਾਸ਼ਟਰ ਸਰਕਾਰ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਖਤ ਸਜ਼ਾ ਦੇਵੇ। ਉਨ੍ਹਾਂ ਨੇ ਲਿਖਿਆ ਹੈ- ''ਦਸਤਾਰਧਾਰੀ ਸਿੱਖ ਟੀਟੀ ਜਸਬੀਰ ਸਿੰਘ 'ਤੇ ਮੁੰਬਈ ਦੀ ਲੋਕਲ ਟਰੇਨ 'ਚ ਬਿਨਾਂ ਟਿਕਟ ਸਫਰ ਕਰ ਰਹੇ ਕੁਝ ਗੁੰਡਿਆਂ ਨੇ ਹਮਲਾ ਕਰ ਦਿੱਤਾ ਅਤੇ ਉਹਨਾਂ ਨਾਲ ਮਾਰ ਕੁੱਟ ਕੀਤੀ ਗਈ। ਮੈਂ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹਾਂ, ਰੇਲਵੇ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਹਨਾਂ ਮੁਲਜ਼ਮਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ।''
ਦਸਤਾਰਧਾਰੀ ਸਿੱਖ ਟੀਟੀ ਜਸਬੀਰ ਸਿੰਘ 'ਤੇ ਮੁੰਬਈ ਦੀ ਲੋਕਲ ਟਰੇਨ 'ਚ ਬਿਨਾਂ ਟਿਕਟ ਸਫਰ ਕਰ ਰਹੇ ਕੁਝ ਗੁੰਡਿਆਂ ਨੇ ਹਮਲਾ ਕਰ ਦਿੱਤਾ ਅਤੇ ਉਹਨਾਂ ਨਾਲ ਮਾਰ ਕੁੱਟ ਕੀਤੀ ਗਈ। ਮੈਂ ਇਸ ਹਮਲੇ ਦੀ ਸਖ਼ਤ ਨਿਖੇਦੀ ਕਰਦਾ ਹਾਂ, ਰੇਲਵੇ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਹਨਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ। pic.twitter.com/LpskrIcAbs
— Sukhbir Singh Badal (@officeofssbadal) August 17, 2024
ਮੁਲਜ਼ਮਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ : ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਘਟਨਾ ਉੱਤੇ ਦੁੱਖ ਜਤਾਉਂਦੇ ਹੋਏ ਐਕਸ 'ਤੇ ਲਿਖਿਆ ਹੈ- ''ਮੁੰਬਈ ਦੀ ਸਥਾਨਕ ਰੇਲ ਵਿਚ ਬਿਨਾਂ ਟਿਕਟ ਚਰਚਗੇਟ ਤੋਂ ਵਿਹਾਰ ਤੱਕ AC ਡੱਬੇ ਵਿਚ ਸਫ਼ਰ ਕਰਨ ਵਾਲੇ ਅਨਿਕੇਤ ਭੌਂਸਲੇ ਅਤੇ ਉਸਦੇ ਸਾਥੀਆਂ ਨੂੰ ਜ਼ੁਰਮਾਨਾ ਲਗਾਉਣ ’ਤੇ ਦਸਤਾਰਧਾਰੀ TTE ਜਸਬੀਰ ਸਿੰਘ ਨਾਲ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੀ ਸਖ਼ਤ ਨਿਖੇਧੀ ਕਰਦਿਆਂ ਮੈਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਿਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਅੱਗੇ ਲਿਖਿਆਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਵਿਚ ਸਿੱਖਾਂ ਪ੍ਰਤੀ ਸੁਰੱਖਿਆ ਦਾ ਮਾਹੌਲ ਪੈਦਾ ਕੀਤਾ ਜਾਏ। ਅਜਿਹੀਆਂ ਘਟਨਾਵਾਂ ਘੱਟ ਗਿਣਤੀ ਭਾਈਚਾਰਿਆਂ ਵਿਚ ਅਸੁਰੱਖਿਆ ਦੀ ਭਾਵਨਾ ਹੋਰ ਵਾਧਾ ਕਰਦੀਆਂ ਹਨ।''
👉ਮੁੰਬਈ ਦੀ ਸਥਾਨਕ ਰੇਲ ਵਿਚ ਬਿਨਾਂ ਟਿਕਟ ਚਰਚਗੇਟ ਤੋਂ ਵਿਹਾਰ ਤੱਕ AC ਡੱਬੇ ਵਿਚ ਸਫ਼ਰ ਕਰਨ ਵਾਲੇ ਅਨਿਕੇਤ ਭੌਂਸਲੇ ਅਤੇ ਉਸਦੇ ਸਾਥੀਆਂ ਨੂੰ ਜ਼ੁਰਮਾਨਾ ਲਗਾਉਣ ’ਤੇ ਦਸਤਾਰਧਾਰੀ TTE ਜਸਬੀਰ ਸਿੰਘ ਨਾਲ ਕੁੱਟਮਾਰ ਕੀਤੀ ਗਈ।
— Bikram Singh Majithia (@bsmajithia) August 17, 2024
👉ਇਸ ਕੁੱਟਮਾਰ ਦੀ ਸਖ਼ਤ ਨਿਖੇਧੀ ਕਰਦਿਆਂ ਮੈਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ… pic.twitter.com/GxkxS5kX28
- ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਈਡੈਂਟ ਫੈਕਟਰੀ ਦਾ ਕੀਤਾ ਦੌਰਾ, ਕਿਹਾ... - CM VISITED TRIDENT FACTORY
- ਮੇਲਾ ਰੱਖੜ ਪੁੰਨਿਆ ਦੀਆਂ ਤਿਆਰੀਆਂ ਨੂੰ ਲੈ ਕੇ SGPC ਅਤੇ ਪ੍ਰਸ਼ਾਸ਼ਨ ਪੱਬਾਂ ਭਾਰ, ਮੁੱਖ ਮੰਤਰੀ ਲਈ ਵਾਟਰ ਪਰੂਫ ਟੈਂਟ ਤਿਆਰ - Mela Rakhar Punya
- ਚਾਰ ਬੱਚਿਆਂ ਦੇ ਪਿਓ ਦੇ ਤਿੰਨ ਬੱਚਿਆਂ ਦੀ ਮਾਂ ਨਾਲ ਪ੍ਰੇਮ ਸਬੰਧ, ਪਤਨੀ ਨੇ ਪੁਲਿਸ ਨਾਲ ਲਿਜਾ ਕੇ ਪਤੀ 'ਤੇ ਮਾਰਿਆ ਛਾਪਾ - Raid on the husband
ਇਕਬਾਲ ਸਿੰਘ ਲਾਲਪੁਰਾ ਨੇ ਕੀਤੀ ਹਮਲੇ ਦੀ ਨਿਖੇਧੀ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਪੋਸਟ ਪਾ ਕੇ ਲਿਖਦੇ ਹਨ ਕਿ ਮੈਂ ਮੁੰਬਈ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਿੱਖ ਟਿਕਟ ਚੈਕਰ ਜਸਬੀਰ ਸਿੰਘ 'ਤੇ ਹੋਏ ਘਿਨਾਉਣੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਘੱਟ ਗਿਣਤੀ ਭਾਈਚਾਰਿਆਂ ਦੇ ਵਿਅਕਤੀਆਂ 'ਤੇ ਅਜਿਹੇ ਹਮਲੇ, ਖਾਸ ਤੌਰ 'ਤੇ ਜਨਤਾ ਦੀ ਸੇਵਾ ਕਰਦੇ ਸਮੇਂ, ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ। ਮੈਂ ਰੇਲਵੇ ਅਧਿਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਨਿਆਂ ਦੀ ਸੇਵਾ ਯਕੀਨੀ ਬਣਾਉਣ ਲਈ ਮੁਲਜ਼ਮਾਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਸਾਰੇ ਨਾਗਰਿਕਾਂ, ਖਾਸ ਤੌਰ 'ਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਿਤ ਲੋਕਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਹਰ ਸਮੇਂ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।
ਕਾਂਗਰਸ ਪਾਰਟੀ ਨੇ ਵੀ ਕੀਤੀ ਨਿਖੇਧੀ: ਇਸੇ ਸੰਬੰਧੀ ਕਾਂਗਰਸ ਪਾਰਟੀ ਨੇ ਵੀ ਆਪਣੇ ਫੇਸ਼ਬੁੱਕ ਪੇਜ਼ ਇੰਡੀਅਨ ਨੈਸ਼ਨਲ ਕਾਂਗਰਸ 'ਤੇ ਪੋਸਟ ਪਾ ਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਜਿਸ ਵਿੱਚ ਲਿਖਿਆ ਹੈ ਕਿ ਇਹ ਘਟਨਾ ਮੁੰਬਈ ਦੀ ਹੈ ਜਿੱਥੇ ਰੇਲ ਵਿੱਚ ਬਿਨ੍ਹਾਂ ਟਿਕਟ ਤੋਂ ਸਫਰ ਕਰਨ ਵਾਲੇ ਕੁਝ ਸ਼ਰਾਰਤੀ ਅਨਸਰਾਂ ਨੇ ਡਿਊਟੀ ਕਰ ਰਹੇ ਦਸਤਾਧਾਰੀ TTE ਜਸਬੀਰ ਸਿੰਘ ਵੱਲੋਂ ਜ਼ੁਰਮਾਨਾ ਲਗਾਉਣ ਕਰਕੇ ਕੁੱਟਮਾਰ ਕੀਤੀ। ਕਾਂਗਰਸ ਪਾਰਟੀ ਇਸ ਵਰਤਾਰੇ ਦੀ ਨਿਖੇਧੀ ਕਰਦੀ ਹੈ। ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।