ETV Bharat / bharat

ਭਾਜਪਾ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ, ਇਹ ਮਸ਼ਹੂਰ ਹਸਤੀ ਹੋ ਸਕਦੀ ਹੈ ਕਾਂਗਰਸ ਵਿੱਚ ਸ਼ਾਮਲ - Singer kanhaiya mittal - SINGER KANHAIYA MITTAL

Singer Kanhaiya Mittal Join Congress Soon: ਹਾਲ ਹੀ ਵਿੱਚ ਸੁਣਨ ਨੂੰ ਮਿਲ ਰਿਹਾ ਹੈ ਕਿ ਗਾਇਕ ਕਨ੍ਹਈਆ ਮਿੱਤਲ ਜਲਦ ਹੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਕਨ੍ਹਈਆ ਮਿੱਤਲ ਨੂੰ ਪਹਿਲਾਂ ਉਮੀਦ ਸੀ ਕਿ ਭਾਜਪਾ ਉਨ੍ਹਾਂ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਦੇਵੇਗੀ। ਪਰ ਟਿਕਟ ਨਾ ਮਿਲਣ 'ਤੇ ਉਹ ਬਹੁਤ ਨਾਰਾਜ਼ ਹਨ। ਹੁਣ ਕਨ੍ਹਈਆ ਮਿੱਤਲ ਕਾਂਗਰਸ ਦੇ ਸੰਪਰਕ ਵਿੱਚ ਦੱਸੇ ਜਾ ਰਹੇ ਹਨ।

Singer Kanhaiya Mittal Join Congress Soon
Singer Kanhaiya Mittal Join Congress Soon (instagram)
author img

By ETV Bharat Punjabi Team

Published : Sep 8, 2024, 1:08 PM IST

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਵੱਡੇ ਝਟਕੇ ਲੱਗਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਪਹਿਲਾਂ ਹੀ ਟਿਕਟ ਕੱਟੇ ਜਾਣ ਤੋਂ ਨਾਰਾਸ਼ ਕਈ ਵੱਡੇ ਨੇਤਾ ਨੇ ਪਾਰਟੀ ਤੋਂ ਅਸਤੀਫ਼ਾ ਲੈ ਲਿਆ ਹੈ। ਇਸ ਸਭ ਦੇ ਬਾਅਦ ਹੁਣ ਮਸ਼ਹੂਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਵੀ ਕਾਂਗਰਸ ਦਾ ਹੱਥ ਫੜ ਕੇ ਭਾਜਪਾ ਨੂੰ ਵੱਡੀ ਮੁਸੀਬਤ ਵਿੱਚ ਪਾ ਦਿੱਤਾ ਹੈ।

ਹੁਣ ਇੱਕ ਅਜਿਹੀ ਖਬਰ ਨੂੰ ਸੁਣਨ ਨੂੰ ਮਿਲ ਰਹੀ ਹੈ, ਜੇਕਰ ਇਹ ਖਬਰ ਸੱਚ ਹੁੰਦੀ ਹੈ ਤਾਂ ਇਹ ਬੀਜੇਪੀ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਹੋਏਗਾ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ, ਦਰਅਸਲ, ਜਾਣੇ-ਮਾਣੇ ਗਾਇਕ ਕਨ੍ਹਈਆ ਮਿੱਤਲ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਨਾਰਾਜ਼ਗੀ ਨਹੀਂ ਹੈ, ਪਰ ਉਨ੍ਹਾਂ ਦਾ ਮਨ ਕਾਂਗਰਸ ਵੱਲ ਝੁਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਸਥਿਤੀਆਂ ਅਨੁਕੂਲ ਰਹੀਆਂ ਤਾਂ ਉਹ ਜਲਦ ਹੀ ਕਾਂਗਰਸ ਵਿੱਚ ਸ਼ਾਮਿਲ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਗੀਤ 'ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ' ਭਾਜਪਾ ਦੇ ਪ੍ਰਚਾਰ ਲਈ ਗਾਇਆ ਸੀ।

ਉਲੇਖਯੋਗ ਹੈ ਕਿ ਜਦੋਂ ਉਨ੍ਹਾਂ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁੱਛਿਆ ਗਿਆ ਕਿ ਉਨ੍ਹਾਂ ਦਾ ਗੀਤ 'ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ' ਭਾਜਪਾ ਦੇ ਪ੍ਰਚਾਰ ਵਿੱਚ ਵਰਤਿਆ ਗਿਆ ਸੀ ਅਤੇ ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਕਾਂਗਰਸ ਨੇ ਰਾਮ ਮੰਦਰ ਦੀ ਉਸਾਰੀ ਰੋਕ ਦਿੱਤੀ ਸੀ, ਫਿਰ ਉਨ੍ਹਾਂ ਨੇ ਹੁਣ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਿਵੇਂ ਕੀਤਾ? ਇਸ 'ਤੇ ਮਿੱਤਲ ਨੇ ਕਿਹਾ, 'ਮੈਂ ਕਦੇ ਨਹੀਂ ਕਿਹਾ ਕਿ ਰਾਮ ਮੰਦਰ ਸਿਰਫ ਭਾਜਪਾ ਨੇ ਹੀ ਬਣਵਾਇਆ ਹੈ। ਜੇਕਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਰਾਮ ਮੰਦਰ ਦਾ ਫੈਸਲਾ ਲੈ ਕੇ ਆਉਂਦੇ ਤਾਂ ਮੈਂ ਉਨ੍ਹਾਂ ਲਈ ਵੀ ਗੀਤ ਗਾਇਆ ਹੁੰਦਾ। ਹੁਣ ਮੈਨੂੰ ਲੱਗਦਾ ਹੈ ਕਿ ਕਾਂਗਰਸ ਵਿਚ ਸ਼ਾਮਲ ਹੋਣਾ ਸਹੀ ਹੈ।'

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.