ਬਾਰਾਮੂਲਾ (ਜੰਮੂ-ਕਸ਼ਮੀਰ) : ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਸਰਹੱਦੀ ਖੇਤਰ ਬੋਨਿਆਰ 'ਚ ਇਕ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਉੜੀ ਦੇ ਬੋਜੂ ਥਲਾ ਇਲਾਕੇ 'ਚ ਬੁੱਧਵਾਰ ਨੂੰ ਵਾਪਰਿਆ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਨਿਵਾਸੀਆਂ ਅਤੇ ਵਾਲੰਟੀਅਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਹਸਪਤਾਲ 'ਚ ਰੌਲਾ ਪੈ ਗਿਆ।
- ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਈਡੀ ਨੇ ਮੁੜ ਜਾਰੀ ਕੀਤਾ ਸੰਮਨ, 2 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ
- PM ਮੋਦੀ ਨੇ ਜਤਾਇਆ ਭਰੋਸਾ, ਪੂਰਾ ਬਜਟ ਵੀ ਸਾਡੀ ਸਰਕਾਰ ਹੀ ਪੇਸ਼ ਕਰੇਗੀ, ਜਾਣੋ ਵਿਰੋਧੀ ਸੰਸਦ ਮੈਂਬਰਾਂ ਨੂੰ ਕੀ ਦਿੱਤੀ ਸਲਾਹ
- ਜਨਾਬ! ਮੇਰੀ ਧੀ ਨੂੰ ਬਚਾਓ, ਹੈਵਾਨ ਪਤੀ ਕਰਦਾ ਬਲਾਤਕਾਰ, ਸਰੀਰ ਨੂੰ ਬੁਰੀ ਤਰ੍ਹਾਂ ਨੋਚਦਾ...
- 'ਭਾਰਤ ਜੋੜੋ ਨਿਆਂ ਯਾਤਰਾ' ਤਹਿਤ ਕਟਿਹਾਰ 'ਚ ਰਾਹੁਲ ਗਾਂਧੀ, ਪਦਯਾਤਰਾ ਕਰਦੇ ਹੋਏ ਬੰਗਾਲ 'ਚ ਮੁੜ ਪ੍ਰਵੇਸ਼
ਜਾਣਕਾਰੀ ਮੁਤਾਬਿਕ ਬੁੱਧਵਾਰ ਦੁਪਹਿਰ ਉੜੀ ਦੇ ਬੁਜਥਲਨ ਤਤਮੁਲਾ ਇਲਾਕੇ 'ਚ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖਾਈ 'ਚ ਜਾ ਡਿੱਗਿਆ। ਇਸ ਹਾਦਸੇ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਰਫਬਾਰੀ ਕਾਰਨ ਸੜਕ ਬਹੁਤ ਤਿਲਕਣ ਹੋ ਗਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਜੀਐਮਸੀ ਬਾਰਾਮੂਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।