- " class="align-text-top noRightClick twitterSection" data="">
ਜੰਮੂ ਕਸ਼ਮੀਰ/ਪੁੰਛ: ਇਕ ਦਿਨ ਪਹਿਲਾਂ ਭਾਰਤੀ ਹਵਾਈ ਸੈਨਾ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਐਤਵਾਰ ਸਵੇਰੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤਾ, ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਦੱਸ ਦਈਏ ਕਿ ਅੱਤਵਾਦੀ ਹਮਲੇ ਵਿੱਚ ਇੱਕ ਜਵਾਨ ਨੇ ਸ਼ਹਾਦਤ ਦਾ ਜਾਮ ਪੀ ਲਿਆ ਹੈ। ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ। ਸੁਰੱਖਿਆ ਬਲਾਂ ਨੇ ਨਾਕੇ ਲਗਾ ਦਿੱਤੇ ਹਨ ਅਤੇ ਇਲਾਕੇ 'ਚ ਚੈਕਿੰਗ ਕੀਤੀ ਜਾ ਰਹੀ ਹੈ।
ਭਾਰਤੀ ਫੌਜ ਦੇ ਵਾਧੂ ਬਲ ਸ਼ਨੀਵਾਰ ਦੇਰ ਰਾਤ ਪੁੰਛ ਦੇ ਜਰਰਾ ਵਾਲੀ ਗਲੀ (ਜੇਡਬਲਯੂਜੀ) ਪਹੁੰਚ ਗਏ। ਇਹ ਘਟਨਾ ਸਨਾਈ ਪਿੰਡ ਦੀ ਹੈ, ਜਿਸ ਦੇ ਸਿੱਟੇ ਵਜੋਂ ਜ਼ਖਮੀ ਜਵਾਨਾਂ ਨੂੰ ਤੁਰੰਤ ਕਮਾਂਡ ਹਸਪਤਾਲ ਊਧਮਪੁਰ ਲਿਜਾਇਆ ਗਿਆ, ਜਿੱਥੇ ਬਦਕਿਸਮਤੀ ਨਾਲ ਉਨ੍ਹਾਂ ਵਿੱਚੋਂ ਇੱਕ ਜਵਾਨ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਹਮਲੇ ਤੋਂ ਬਾਅਦ, ਸਥਾਨਕ ਰਾਸ਼ਟਰੀ ਰਾਈਫਲਜ਼ ਯੂਨਿਟ ਨੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਫੌਜ ਅਤੇ ਪੁਲਿਸ ਦੇ ਸਹਿਯੋਗ ਨਾਲ ਆਲੇ-ਦੁਆਲੇ ਦੇ ਖੇਤਰ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਭਾਰਤੀ ਹਵਾਈ ਸੈਨਾ ਨੇ ਟਵੀਟ ਰਾਹੀਂ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਿਸ਼ਾਨਾ ਬਣਾਏ ਕਾਫ਼ਲੇ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ, ਹੁਣ ਸਾਰਾ ਜ਼ੋਰ ਜਾਂਚ 'ਤੇ ਦਿੱਤਾ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਪੁੰਛ ਜ਼ਿਲ੍ਹੇ 'ਚ ਭਾਰਤੀ ਹਵਾਈ ਫੌਜ ਦੇ ਵਾਹਨਾਂ ਦੇ ਕਾਫਲੇ 'ਤੇ ਹਮਲਾ ਕੀਤਾ। ਵਾਹਨਾਂ ਨੂੰ ਸ਼ਾਹਸਿਤਰ ਨੇੜੇ ਜਨਰਲ ਖੇਤਰ ਵਿੱਚ ਏਅਰ ਬੇਸ ਦੇ ਅੰਦਰ ਸੁਰੱਖਿਅਤ ਕਰ ਲਿਆ ਗਿਆ ਹੈ।
- ਜੰਮੂ-ਕਸ਼ਮੀਰ: ਪੁੰਛ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਕਾਫਲੇ 'ਤੇ ਕੀਤੀ ਗੋਲੀਬਾਰੀ, ਕੁਝ ਜਵਾਨ ਜ਼ਖਮੀ - Terrorists Attack
- ਚੌਥੇ ਪੜਾਅ 'ਚ 476 ਕਰੋੜਪਤੀ ਉਮੀਦਵਾਰ, ਸਭ ਤੋਂ ਅਮੀਰ ਉਮੀਦਵਾਰ ਦੀ ਜਾਇਦਾਦ ਜਾਣ ਕੇ ਰਹਿ ਜਾਓਗੇ ਹੈਰਾਨ - Lok Sabha Election 2024
- ਰੀਵਾ 'ਚ ਤੀਹਰਾ ਕਤਲ, ਦਿਓਰ ਨੇ ਭਰਜਾਈ ਤੇ 2 ਭਤੀਜੀਆਂ ਦਾ ਕੀਤਾ ਕਤਲ, ਛੱਪੜ 'ਚ ਸੁੱਟੀਆਂ ਬੱਚੀਆਂ ਦੀਆਂ ਲਾਸ਼ਾਂ - Rewa Triple Murder