ETV Bharat / bharat

ਬਾਰਾਬੰਕੀ 'ਚ ਪਲਟੀ ਸਕੂਲ ਬੱਸ, 6 ਬੱਚਿਆਂ ਦੀ ਮੌਤ, 25 ਜ਼ਖਮੀ - Accident In Barabanki

ਸੂਰਤਗੰਜ ਕੰਪੋਜ਼ਿਟ ਸਕੂਲ ਹਰਕਾ ਦੇ ਬੱਚੇ ਬੱਸ ਰਾਹੀਂ ਪਿਕਨਿਕ ਲਈ ਲਖਨਊ ਚਿੜੀਆਘਰ ਗਏ ਸਨ। ਇਸੇ ਦੌਰਾਨ ਸ਼ਾਮ ਨੂੰ ਵਾਪਿਸ ਪਰਤਦੇ ਸਮੇਂ ਹਾਦਸਾ ਵਾਪਰ ਗਿਆ।

School Bus Overturned
School Bus Overturned
author img

By ETV Bharat Punjabi Team

Published : Apr 2, 2024, 8:01 PM IST

ਉੱਤਰ ਪ੍ਰਦੇਸ਼/ਬਾਰਾਬੰਕੀ: ਯੂਪੀ ਦੇ ਬਾਰਾਬੰਕੀ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਲਖਨਊ ਚਿੜੀਆਘਰ 'ਚ ਪਿਕਨਿਕ ਮਨਾਉਣ ਗਏ ਸੂਰਤਗੰਜ ਕੰਪੋਜ਼ਿਟ ਸਕੂਲ ਹਰਕਾ ਦੇ ਬੱਚਿਆਂ ਦੀ ਬੱਸ ਦੇਵਾ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਛੇ ਬੱਚਿਆਂ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ 'ਚ 25 ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਸਥਾਨਕ ਲੋਕਾਂ ਦੇ ਨਾਲ ਬਚਾਅ ਕਾਰਜਾਂ 'ਚ ਜੁੱਟ ਗਈ। ਪੁਲਿਸ ਨੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਹੈ।

ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਬਾਰਾਬੰਕੀ ਦੇ ਦੇਵਾ ਥਾਣਾ ਖੇਤਰ ਦੇ ਸਲਾਰਪੁਰ 'ਚ ਹੋਇਆ। ਸਾਰੇ ਬੱਚੇ ਪਿਕਨਿਕ ਲਈ ਲਖਨਊ ਚਿੜੀਆਘਰ ਗਏ ਹੋਏ ਸਨ। ਇਹ ਸਾਰੇ ਸੂਰਤਗੰਜ ਸ਼ਹਿਰ ਦੇ ਇੱਕ ਨਿੱਜੀ ਸਕੂਲ ਦੇ ਬੱਚੇ ਸਨ। ਵਾਪਸੀ ਦੌਰਾਨ ਹਾਦਸਾ ਵਾਪਰ ਗਿਆ।

ਤੇਜ਼ ਰਫਤਾਰ ਬੱਸ ਸੜਕ ਕਿਨਾਰੇ ਪਲਟ ਗਈ। ਹਾਦਸਾ ਕਿਵੇਂ ਵਾਪਰਿਆ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਕਈ ਥਾਣਿਆਂ ਦੀ ਪੁਲਿਸ ਵੀ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸੂਚਨਾ ਮਿਲਦੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਇਕੱਠੇ ਹੋ ਗਏ। ਜ਼ਖਮੀ ਬੱਚਿਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਹੈ।

ਮਰਨ ਵਾਲੇ ਬੱਚਿਆਂ ਦੇ ਰਿਸ਼ਤੇਦਾਰ ਜ਼ਿਲ੍ਹਾ ਹਸਪਤਾਲ ਪਹੁੰਚ ਗਏ ਹਨ। ਲਾਸਾਂ ਨੂੰ ਦੇਖ ਕੇ ਪਰਿਵਾਰਿਕ ਮੈਂਬਰਾਂ ਦਾ ਬੁਰਾ ਹਾਲ ਹੈ। ਸੀਓ ਸਿਟੀ ਜਗਤ ਰਾਮ ਕਨੌਜੀਆ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਜਾ ਰਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਬੱਚੇ ਸੂਰਤਗੰਜ ਬਲਾਕ ਦੇ ਕੰਪੋਜ਼ਿਟ ਸਕੂਲ ਹਰਕਾ ਦੇ ਵਿਦਿਆਰਥੀ ਹਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਸਵੇਰੇ ਲਖਨਊ ਚਿੜੀਆਘਰ ਅਤੇ ਹੋਰ ਥਾਵਾਂ ਦੀ ਵਿਦਿਅਕ ਯਾਤਰਾ 'ਤੇ ਲਿਜਾਇਆ ਗਿਆ ਸੀ। ਸ਼ਾਮ ਨੂੰ ਵਾਪਸ ਪਰਤਦੇ ਸਮੇਂ ਹਾਦਸਾ ਵਾਪਰ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.