ਨਵੀਂ ਦਿੱਲੀ: ਮਸ਼ਹੂਰ ਉਦਯੋਗਪਤੀ, ਪ੍ਰਸਿੱਧ ਸਮਾਜ ਸੇਵਕ ਅਤੇ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਰਤਨ ਨਵਲ ਟਾਟਾ (86) ਨੂੰ ਨਿਯਮਤ ਜਾਂਚ ਲਈ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਮੀਡੀਆ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ।
ਇਸ ਤੋਂ ਬਾਅਦ ਰਤਨ ਟਾਟਾ ਨੇ ਐਕਸ 'ਤੇ ਪੋਸਟ ਕੀਤਾ ਅਤੇ ਲਿਖਿਆ ਕਿ "ਮੈਂ ਆਪਣੀ ਸਿਹਤ ਨੂੰ ਲੈ ਕੇ ਫੈਲੀਆਂ ਤਾਜ਼ਾ ਅਫਵਾਹਾਂ ਤੋਂ ਜਾਣੂ ਹਾਂ ਅਤੇ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਦਾਅਵੇ ਬੇਬੁਨਿਆਦ ਹਨ। ਮੇਰੀ ਉਮਰ ਅਤੇ ਸੰਬੰਧਿਤ ਡਾਕਟਰੀ ਸਥਿਤੀਆਂ ਕਾਰਨ ਮੈਂ ਵਰਤਮਾਨ ਵਿੱਚ ਡਾਕਟਰੀ ਜਾਂਚ ਕਰਵਾ ਰਿਹਾ ਹਾਂ। ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਮੈਂ ਚੰਗੇ ਮੂਡ ਵਿੱਚ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਜਨਤਾ ਅਤੇ ਮੀਡੀਆ ਗਲਤ ਜਾਣਕਾਰੀ ਫੈਲਾਉਣ ਤੋਂ ਗੁਰੇਜ਼ ਕਰਨ।"
ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਰਤਨ ਟਾਟਾ (86) ਨੂੰ ਸੋਮਵਾਰ ਸਵੇਰੇ 12.30 ਤੋਂ 1 ਵਜੇ ਦੇ ਵਿਚਕਾਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰਤਨ ਟਾਟਾ ਦੇ ਹਸਪਤਾਲ 'ਚ ਭਰਤੀ ਹੋਣ ਦੀ ਖਬਰ ਦੇ ਵਿਚਕਾਰ ਉਦਯੋਗਪਤੀ ਨੇ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਉਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਹਾਲਤ ਗੰਭੀਰ ਹੈ।
Thank you for thinking of me 🤍 pic.twitter.com/MICi6zVH99
— Ratan N. Tata (@RNTata2000) October 7, 2024
ਜਾਣੋ ਟਾਟਾ ਪਰਿਵਾਰ ਬਾਰੇ
ਟਾਟਾ ਗਰੁੱਪ ਨਾਲ ਰਤਨ ਟਾਟਾ ਦਾ ਸੰਬੰਧ 1962 ਤੋਂ ਹੈ। ਇਸ ਸਮੂਹ ਦੀ ਸਥਾਪਨਾ 1800 ਦੇ ਅਖੀਰ ਵਿੱਚ ਜਮਸ਼ੇਤਜੀ ਟਾਟਾ ਦੁਆਰਾ ਕੀਤੀ ਗਈ ਸੀ। ਜਮਸ਼ੇਦਜੀ ਦੇ ਦੋ ਪੁੱਤਰ ਸਨ: ਦੋਰਾਬਜੀ ਟਾਟਾ ਅਤੇ ਰਤਨਜੀ ਟਾਟਾ।
ਰਤਨਜੀ ਟਾਟਾ ਨੇ ਅਰਦੇਸ਼ੀਰ ਮੇਰਵਾਨਜੀ ਸੇਟ ਦੀ ਛੋਟੀ ਧੀ ਨਵਾਜ਼ਬਾਈ ਸੇਟ ਨਾਲ ਵਿਆਹ ਕੀਤਾ। ਨਵਲ ਟਾਟਾ ਦਾ ਦੋ ਵਾਰ ਵਿਆਹ ਹੋਇਆ ਸੀ, ਪਹਿਲਾਂ ਸੁਨੀ ਕਮਿਸਰੀਏਟ ਨਾਲ ਅਤੇ ਫਿਰ ਸਿਮੋਨ ਦੁਨੋਏਰ ਨਾਲ। ਆਪਣੀ ਪਹਿਲੀ ਪਤਨੀ ਤੋਂ ਨਵਲ ਟਾਟਾ ਦੇ ਦੋ ਪੁੱਤਰ ਸਨ- ਰਤਨ ਟਾਟਾ ਅਤੇ ਜਿੰਮੀ ਟਾਟਾ। ਉਸਦਾ ਇੱਕ ਹੋਰ ਪੁੱਤਰ ਨੋਏਲ ਟਾਟਾ ਵੀ ਸੀ, ਜੋ ਰਤਨ ਟਾਟਾ ਦਾ ਸੌਤੇਲਾ ਭਰਾ ਹੈ।
ਇਹ ਵੀ ਪੜ੍ਹੋ: