ਹੈਦਰਾਬਾਦ ਡੈਸਕ: ਸਰਕਾਰ ਵੱਲੋਂ ਰਾਸ਼ਨ ਕਾਰਡ ਦੀ ਸਹੂਲਤ ਲੋਕਾਂ ਸ਼ੁਰੂ ਕੀਤੀ ਗਈ ਸੀ ਤਾਂ ਜੋ ਗਰੀਬ ਲੋਕਾਂ ਨੂੰ ਮੁਫ਼ਤ 'ਚ ਰਾਸ਼ਨ ਦਿੱਤਾ ਜਾ ਸਕੇ ਪਰ ਹੁਣ ਸਰਕਾਰ ਨੇ ਰਾਸ਼ਨ ਕਾਰਡਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਵੱਲੋਂ ਅਜਿਹਾ ਫਰਜ਼ੀ ਕਾਰਡਾਂ 'ਤੇ ਰਾਸ਼ਨ ਲੈਣ ਵਾਲਿਆਂ ਨੂੰ ਨੱਥ ਪਾਉਣ ਲਈ ਕੀਤਾ ਹੈ।
40 ਹਜ਼ਾਰ ਰਾਸ਼ਨ ਕਾਰਡ ਰੱਦ
ਦਰਅਸਲ ਦੇਸ਼ ਦੇ ਕਈ ਰਾਜਾਂ ਵਿੱਚ ਫਰਜ਼ੀ ਰਾਸ਼ਨ ਕਾਰਡਾਂ ਨੂੰ ਰੱਦ ਕਰਨਾ ਸ਼ੁਰੂ ਹੋ ਗਿਆ ਹੈ। ਦਿੱਲੀ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਮੰਤਰੀ ਇਮਰਾਨ ਹੁਸੈਨ ਦੀਆਂ ਹਦਾਇਤਾਂ ‘ਤੇ ਰਾਜਾਂ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਸੁਰੱਖਿਆ ਵਿਭਾਗਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿੱਲੀ ਫੂਡ ਸਪਲਾਈ ਵਿਭਾਗ ਨੇ 40 ਹਜ਼ਾਰ ਫਰਜ਼ੀ ਰਾਸ਼ਨ ਕਾਰਡ ਧਾਰਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ। ਦੱਸ ਦੇਈਏ ਕਿ ਦੀਵਾਲੀ ਤੋਂ ਪਹਿਲਾਂ ਫਰਜ਼ੀ ਰਾਸ਼ਨ ਕਾਰਡ ਧਾਰਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।
ਦਿੱਲੀ ਦੇ ਲੋਕਾਂ ਨੂੰ ਨਹੀਂ ਮਿਲੇਗਾ ਰਾਸ਼ਨ
ਹੁਣ ਇਨ੍ਹਾਂ 40 ਹਜ਼ਾਰ ਲੋਕਾਂ ਨੂੰ ਦਿੱਲੀ ਵਿੱਚ ਰਾਸ਼ਨ ਨਹੀਂ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਜੁਲਾਈ 2021 ਤੋਂ ਦੇਸ਼ ਦੀਆਂ ਰਾਸ਼ਨ ਦੀਆਂ ਦੁਕਾਨਾਂ ‘ਤੇ ਈ-ਪਾਸ ਪ੍ਰਣਾਲੀ ਲਾਗੂ ਕੀਤੀ ਗਈ ਸੀ। ਈ-ਪਾਸ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਜਾਅਲੀ ਰਾਸ਼ਨ ਲੈਣ ਵਾਲਿਆਂ ਦੀ ਪਛਾਣ ਹੋ ਜਾਂਦੀ ਹੈ। ਦਿੱਲੀ ਵਿੱਚ ਪਿਛਲੇ 3 ਸਾਲਾਂ ਤੋਂ ਰਾਸ਼ਨ ਨਾ ਲੈਣ ਵਾਲਿਆਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾ ਰਹੇ ਹਨ।
ਜਾਅਲੀ ਰਾਸ਼ਨ ਕਾਰਡ ਰੱਦ ਹੋਣੇ ਸ਼ੁਰੂ
ਕੇਂਦਰ ਸਰਕਾਰ ਦੇ ਖਪਤਕਾਰ ਅਤੇ ਖੁਰਾਕ ਸਪਲਾਈ ਮੰਤਰਾਲੇ ਨੇ ਹਾਲ ਹੀ ਵਿੱਚ ਰਾਜਾਂ ਨੂੰ ਫਰਜ਼ੀ ਰਾਸ਼ਨ ਕਾਰਡ ਧਾਰਕਾਂ ‘ਤੇ ਸ਼ਿਕੰਜਾ ਕੱਸਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਦਿੱਲੀ ਵਿੱਚ 40 ਹਜ਼ਾਰ ਰਾਸ਼ਨ ਕਾਰਡ ਰੱਦ ਹੋਣ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਹੁਣ ਦਿੱਲੀ ਵਿੱਚ ਰੱਦ ਕੀਤੇ ਰਾਸ਼ਨ ਕਾਰਡਾਂ ਦੀ ਥਾਂ ਨਵੇਂ ਬਿਨੈਕਾਰਾਂ ਦੇ ਰਾਸ਼ਨ ਕਾਰਡ ਬਣਾਏ ਜਾਣਗੇ। ਇਹ ਵੀ ਸ਼ੁਰੂ ਹੋ ਗਿਆ ਹੈ।
ਫਰਜ਼ੀ ਰਾਸ਼ਨ ਕਾਰਡ
ਕੇਂਦਰ ਸਰਕਾਰ ਨੇ ਸਪੱਸ਼ਟ ਕਿਹਾ ਸੀ ਕਿ ਫਰਜ਼ੀ ਰਾਸ਼ਨ ਕਾਰਡਾਂ ਨੂੰ ਅਯੋਗ ਕਰਾਰ ਦੇ ਕੇ ਤੁਰੰਤ ਰੱਦ ਕੀਤਾ ਜਾਵੇ। ਕੇਂਦਰ ਸਰਕਾਰ ਨੇ ਆਪਣੀਆਂ ਹਦਾਇਤਾਂ ਵਿੱਚ ਕਿਹਾ ਹੈ ਕਿ 17 ਜੁਲਾਈ, 2019 ਤੋਂ ਬਾਅਦ ਡੁਪਲੀਕੇਟ, ਗੈਰਹਾਜ਼ਰ ਵਿਅਕਤੀਆਂ, ਮ੍ਰਿਤਕ ਵਿਅਕਤੀਆਂ ਅਤੇ ਅਯੋਗ ਰਾਸ਼ਨ ਕਾਰਡਾਂ ਦੀ ਖੋਜ ਮੁਹਿੰਮ ਚਲਾਈ ਜਾਵੇ। 28 ਜਨਵਰੀ 2021 ਨੂੰ ਵੀ ਕੇਂਦਰ ਸਰਕਾਰ ਨੇ ਅਯੋਗ ਰਾਸ਼ਨ ਕਾਰਡਾਂ ਲਈ ਵਿਸ਼ੇਸ਼ ਖੋਜ ਮੁਹਿੰਮ ਚਲਾਉਣ ਲਈ ਕਿਹਾ ਸੀ।ਉੱਥੇ ਜਿੰਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਉਹ ਆਪਣਾ ਰਾਸ਼ਨ ਲੈਣਾ ਜਾਰੀ ਰੱਖਣ।
- ਲੋਨ 'ਤੇ ਲਿਆ ਸੀ ਟਰੈਕਟਰ, ਕਿਸਤਾਂ ਨਾ ਭਰਨ ਤੇ ਬੈਂਕ ਵਾਲੇ ਘਰ ਪਹੁੰਚੇ ਤਾਂ ਔਰਤ ਕੀਤਾ ਕੁਝ ਅਜਿਹਾ, ਦੇਖਣ ਵਾਲਿਆਂ ਦੇ ਉੱਡ ਗਏ ਹੋਸ਼ - BANK LOAN
- ਛੇਤੀ-ਛੇਤੀ ਪਾਣੀਆਂ ਦੀਆਂ ਭਰ ਲਓ ਬਾਲਟੀਆਂ, ਆਉਣ ਵਾਲੇ 2 ਦਿਨ ਨਹੀਂ ਆਵੇਗਾ ਪਾਣੀ, ਪਹਿਲਾਂ ਹੀ ਕਰਲੋ ਇੰਤਜ਼ਾਮ - Delhi Water supply issue
- ਇੱਕ ਤੋਂ ਵੱਧ ਬੈਂਕ ਖਾਤੇ ਰੱਖਣ ਵਾਲੇ ਸਾਵਧਾਨ! ਇਹ ਕਿਸੇ 'ਆਫਤ' ਤੋਂ ਘੱਟ ਨਹੀਂ - Disadvantages Of Bank Account