ਚੰਡੀਗੜ੍ਹ : ਰਕਸ਼ਾ ਬੰਧਨ, ਜਿਸ ਨੂੰ ਰੱਖੜੀ ਵੀ ਕਿਹਾ ਜਾਂਦਾ ਹੈ। ਅੱਜ 19 ਅਗਸਤ ਦਿਨ ਸੋਮਵਾਰ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਸਓਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ, ਯਾਨਿਕ ਅਗਸਤ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਵਜੋਂ ਜਾਣਿਆ ਜਾਂਦਾ ਧਾਗਾ ਬੰਨ੍ਹਦੀਆਂ ਹਨ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦੀਆਂ ਹਨ।
ਰੱਖੜੀ ਦੇ ਤਿਉਹਾਰ ਦੀਆਂ ਕਹਾਣੀਆਂ : ਰੱਖੜੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਇਸ ਬਾਰੇ ਕਈ ਮਿਥਿਹਾਸਕ ਕਹਾਣੀਆਂ ਪ੍ਰਚਲਿਤ ਹਨ। ਰੱਖੜੀ ਦਾ ਤਿਉਹਾਰ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ ਇਸ ਬਾਰੇ ਕਈ ਕਹਾਣੀਆਂ ਦੱਸੀਆਂ ਗਈਆਂ ਹਨ। ਅੱਜ ਅਸੀਂ ਤੁਹਾਨੂੰ ਰੱਖੜੀ ਨਾਲ ਜੁੜੀਆਂ ਪੌਰਾਣਿਕ ਕਹਾਣੀਆਂ ਦੱਸ ਰਹੇ ਹਾਂ। ਕਿਤੇ ਇਹ ਕਿਹਾ ਜਾਂਦਾ ਹੈ ਕਿ ਰੱਖੜੀ ਦੀ ਸ਼ੁਰੂਆਤ ਸਤਯੁਗ ਵਿੱਚ ਹੋਈ ਸੀ ਤਾਂ ਕਿਤੇ ਇਹ ਕਿਹਾ ਜਾਂਦਾ ਹੈ ਕਿ ਰੱਖੜੀ ਦੀ ਸ਼ੁਰੂਆਤ ਮਾਤਾ ਲਕਸ਼ਮੀ ਅਤੇ ਮਹਾਰਾਜਾ ਬਾਲੀ ਨੇ ਕੀਤੀ ਸੀ।
ਸ਼ਰਵਣ ਕੁਮਾਰ ਨਾਲ ਸਬੰਧਿਤ ਰੱਖੜੀ ਦਾ ਤਿਉਹਾਰ : ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਸਬੰਧੀ ਕਈ ਮਾਨਤਾਵਾਂ ਹਨ। ਕਈ ਥਾਵਾਂ 'ਤੇ ਇਸ ਨੂੰ ਗੁਰੂ-ਚੇਲਾ ਪਰੰਪਰਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਤਿਉਹਾਰ ਮਹਾਰਾਜਾ ਦਸ਼ਰਥ ਦੇ ਹੱਥੋਂ ਸ਼ਰਵਣ ਕੁਮਾਰ ਦੀ ਮੌਤ ਨਾਲ ਵੀ ਜੁੜਿਆ ਹੋਇਆ ਹੈ। ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਇਸ ਰਕਸ਼ਾ ਸੂਤਰ ਨੂੰ ਪਹਿਲਾਂ ਭਗਵਾਨ ਗਣੇਸ਼ ਨੂੰ ਚੜ੍ਹਾਇਆ ਜਾਣਾ ਚਾਹੀਦਾ ਹੈ ਅਤੇ ਫਿਰ ਸ਼ਰਵਣ ਕੁਮਾਰ ਦੇ ਨਾਮ 'ਤੇ ਰੱਖੜੀ ਬੰਨ੍ਹਣੀ ਚਾਹੀਦੀ ਹੈ। ਜਿਸ ਨੂੰ ਤੁਸੀਂ ਲੰਬੀ ਉਮਰ ਦੀ ਕਾਮਨਾ ਕਰਨ ਲਈ ਰੁੱਖਾਂ ਨਾਲ ਵੀ ਬੰਨ੍ਹ ਸਕਦੇ ਹੋ।
ਹਿੰਦੂਆਂ ਲਈ ਇੱਕ ਮਹੱਤਵਪੂਰਨ ਤਿਉਹਾਰ : ਰਕਸ਼ਾ ਬੰਧਨ ਹਿੰਦੂਆਂ ਲਈ ਇੱਕ ਮਹੱਤਵਪੂਰਨ ਤਿਉਹਾਰ ਹੈ। ਇਸ ਤਿਉਹਾਰ ਨਾਲ ਜੁੜੀਆਂ ਕਥਾਵਾਂ ਵਿੱਚੋਂ ਇੱਕ ਮਹਾਂਕਾਵਿ ਮਹਾਂਭਾਰਤ ਤੋਂ ਉਤਪੰਨ ਹੋਇਆ ਹੈ। ਮਿਥਿਹਾਸ ਦੇ ਅਨੁਸਾਰ, ਸੁਦਰਸ਼ਨ ਚੱਕਰ ਦੁਆਰਾ ਭਗਵਾਨ ਕ੍ਰਿਸ਼ਨ ਦੀ ਉਂਗਲ ਅਚਾਨਕ ਕੱਟ ਦਿੱਤੀ ਗਈ ਸੀ। ਇਹ ਦੇਖ ਕੇ ਦ੍ਰੋਪਦੀ ਨੇ ਖੂਨ ਵਗਣ ਤੋਂ ਰੋਕਣ ਲਈ ਆਪਣੀ ਸਾੜ੍ਹੀ ਤੋਂ ਕੱਪੜਾ ਪਾੜ ਦਿੱਤਾ ਅਤੇ ਜ਼ਖਮ 'ਤੇ ਲਪੇਟਿਆ ਸੀ। ਭਗਵਾਨ ਕ੍ਰਿਸ਼ਨ ਉਨ੍ਹਾਂ ਦੇ ਇਸ ਵਰਤਾਰੇ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਹਮੇਸ਼ਾ ਉਸ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਇਹ ਵਾਅਦਾ ਪੂਰਾ ਵੀ ਕੀਤਾ ਜਦੋਂ ਦ੍ਰੋਪਦੀ ਨੂੰ ਹਸਤੀਨਾਪੁਰ ਦੇ ਸ਼ਾਹੀ ਦਰਬਾਰ ਵਿੱਚ ਜਨਤਕ ਅਪਮਾਨ ਦਾ ਸਾਹਮਣਾ ਕਰਨਾ ਪਿਆ ਸੀ।
ਰੱਖੜੀ ਦੇ ਤਿਉਹਾਰ ਦਾ ਇਤਿਹਾਸ : ਰੱਖੜੀ ਦੇ ਤਿਉਹਾਰ ਦਾ ਇਤਿਹਾਸ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਕ ਵਾਰ ਸਮਰਾਟ ਅਲੈਗਜ਼ੈਂਡਰ ਦੀ ਪਤਨੀ ਨੇ ਆਪਣੇ ਪਤੀ ਦੇ ਦੁਸ਼ਮਣ ਰਾਜਾ ਪੋਰਸ ਨੂੰ ਰੱਖੜੀ ਸੂਤਰ ਬੰਨ੍ਹ ਕੇ ਉਸ ਨੂੰ ਆਪਣਾ ਭਰਾ ਬਣਾ ਲਿਆ ਸੀ। ਇਸ ਦੇ ਨਾਲ ਹੀ ਰਾਜਾ ਪੋਰਸ ਨੇ ਆਪਣੀ ਭੈਣ ਦੀ ਗੱਲ ਦਾ ਸਤਿਕਾਰ ਕਰਦੇ ਹੋਏ ਆਪਣੇ ਪਤੀ ਸਮਰਾਟ ਅਲੈਗਜ਼ੈਂਡਰ ਨੂੰ ਯੁੱਧ ਵਿੱਚ ਨਾ ਮਾਰਨ ਦਾ ਵਾਅਦਾ ਕੀਤਾ ਸੀ। ਕਿਹਾ ਜਾਂਦਾ ਹੈ ਕਿ ਯੁੱਧ ਦੌਰਾਨ ਪੋਰਸ ਨੂੰ ਸਿਕੰਦਰ 'ਤੇ ਹਮਲਾ ਕਰਨ ਦੇ ਕਈ ਮੌਕੇ ਮਿਲੇ ਪਰ ਰੱਖੜੀ ਦਾ ਵਾਅਦਾ ਨਿਭਾਉਂਦੇ ਹੋਏ ਉਸ ਨੇ ਸਿਕੰਦਰ ਨੂੰ ਨਹੀਂ ਮਾਰਿਆ।
- ਰੱਖੜੀ ਦੇ ਤਿਓਹਾਰ ਮੌਕੇ ਅੱਜ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਜਾਣੋ ਆਪਣੇ ਰਾਜ ਦੀ ਹਾਲ - Bank holiday on Raksha Bandhan
- ਜਾਣੋ ਰੱਖੜੀ ਬੰਨਣ ਦਾ ਸ਼ੁੱਭ ਮੁਹੂਰਤ ਅਤੇ ਕਿਉ ਮਨਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ, ਇਸ ਦਿਨ ਕੁੱਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ - Rakhi Date And Time Shubh Muhurat
- ਮਾਤਮ 'ਚ ਬਦਲੀਆਂ ਖੁਸ਼ੀਆਂ: ਰੱਖੜੀ ਦਾ ਸਾਮਾਨ ਲੈਣ ਗਈਆਂ ਮਾਂ ਤੇ ਧੀਆਂ ਨਾਲ ਵਾਪਰਿਆ ਹਾਦਸਾ, ਧੀ ਦੀ ਮੌਤ, ਮਾਂ ਤੇ ਛੋਟੀ ਭੈਣ ਦੀ ਹਾਲਤ ਗੰਭੀਰ - Road accident in Bathinda
- ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ - Weather Update