ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ 'ਆਪ' ਆਗੂ ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਹੈ।
#WATCH | Punjab CM Bhagwant Mann meets former Delhi Deputy CM and AAP leader Manish Sisodia and his family, at their residence in Delhi.
— ANI (@ANI) August 16, 2024
(Video: AAP) pic.twitter.com/XPRJlBjmpH
ਮੁਲਾਕਾਤ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਆਖਿਆ ਕਿ
ਹਰਮਨ ਪਿਆਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ @ਭਗਵੰਤ ਮਾਨ
ਅੱਜ ਤੁਹਾਨੂੰ ਮਿਲ ਕੇ ਮੇਰਾ ਦਿਲ ਬਹੁਤ ਖੁਸ਼ ਹੋਇਆ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਦਿੱਲੀ ਤੋਂ ਬਾਅਦ ਹੁਣ ਪੰਜਾਬ ਵੀ ਅਰਵਿੰਦ ਕੇਜਰੀਵਾਲ ਦੀ ਸਿੱਖਿਆ ਕ੍ਰਾਂਤੀ ਵਿੱਚ ਮਜ਼ਬੂਤ ਭਾਈਵਾਲ ਬਣ ਰਿਹਾ ਹੈ। ਪੰਜਾਬ ਵਿੱਚ ਹੋ ਰਿਹਾ ਵਿਕਾਸ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੀ ਵਾਗਡੋਰ ਮਾਨ ਸਾਬ ਦੇ ਹੱਥਾਂ ਵਿੱਚ ਹੈ।
पंजाब के हरमन प्यारे मुख्यमंत्री सरदार @BhagwantMann जी से आज मुलाक़ात कर दिल को बेहद ख़ुशी हुई।
— Manish Sisodia (@msisodia) August 16, 2024
बातचीत के दौरान उन्होंने बताया कि कैसे दिल्ली के बाद अब पंजाब भी अरविंद केजरीवाल जी की शिक्षा क्रांति का सशक्त भागीदार बन रहा हैं।
राज्य में हो रहे विकास को देख गर्व होता हैं कि… pic.twitter.com/An5PhHTXtw
ਮਨੀਸ਼ ਸਿਸੋਦੀਆ ਮੁਲਾਕਾਤ ਤੋਂ ਬਾਅਦ ਮੁਖ ਮੰਤਰੀ ਭਗਵੰਤ ਮਾਨ ਮੀਡੀਆ ਦੇ ਸਾਹਮਣੇ ਪੇਸ਼ ਹੋਏ। ਇਸ ਮੌਕੇ ਉਨ੍ਹਾਂ ਵਿਰੋਧੀਆਂ 'ਤੇ ਤੰਜ ਕੱਸਦੇ ਆਖਿਆ ਕਿ ਸੰਜੇ ਸਿੰਘ, ਮਨੀਸ਼ ਸਿਸੋਦੀਆ ਵਾਂਗ ਅਰਵਿੰਦ ਕੇਜਰੀਵਾਲ ਵੀ ਜਲਦ ਬਾਹਰ ਆਉਣਗੇ।ਉਨ੍ਹਾਂ ਆਖਿਆ ਕਿ ਮਨੀਸ਼ ਸਿਸੋਦੀਆ ਜੇਲ੍ਹ ਚੋਂ ਬਹੁਤ ਮਜ਼ਬੂਤ ਹੋ ਕੇ ਬਾਹਰ ਆਏ ਨੇ, ਉਸੇ ਤਰ੍ਹਾਂ ਹੀ ਦਿੱਲੀ ਦੇ ਮੁੱਖ ਮੰਤਰੀ ਵੀ ਮਜ਼ਬੂਤ ਹੋ ਕੇ ਆਉਣਗੇ।
ਮਨੀਸ਼ ਸਿਸੋਦੀਆ ਜੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ, ਦਿੱਲੀ ਤੋਂ Live... https://t.co/iX5QdHeGws
— Bhagwant Mann (@BhagwantMann) August 16, 2024
ਪੰਜਾਬ ਦੇ ਪੈਸੇ ਰੋਕੇ: ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਹਰ ਵੀ ਅੱਗੇ ਹੋ ਕੇ ਹਰ ਲੜਾਈ ਲੜਦਾ ਹੈ। ਇਸੇ ਤਰ੍ਹਾਂ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ। ਕੇਂਦਰ 'ਤੇ ਨਿਸ਼ਾਨਾ ਸਾਧਦੇ ਆਖਿਆ ਕਿ ਸਾਡੇ ਫੰਡ ਰੋਕੇ ਗਏ ਨੇ ਤਾਂ ਜੋ ਪੰਜਾਬ 'ਚ ਵਿਕਾਸ ਨਾ ਕੀਤਾ ਜਾਵੇ ਪਰ ਪੰਜਾਬ ਆਪਣੇ ਹੱਕ ਲੈਣਾ ਜਾਣਦੇ ਹਨ।
- ਜੇਲ੍ਹ 'ਚ ਬੰਦ ਅਰਵਿੰਦ ਕੇਜਰੀਵਾਲ ਦਾ ਹੈ ਅੱਜ ਜਨਮ ਦਿਨ, ਮਨੀਸ਼ ਸਿਸੋਦੀਆ ਤੋਂ ਵੀ ਪਹਿਲਾਂ ਨਿਤਿਨ ਗਡਕਰੀ ਨੇ ਦਿੱਤੀ ਵਧਾਈ - Arvind Kejriwal Birthday
- ਦਿੱਲੀ ਵਕਫ਼ ਬੋਰਡ 'ਚ ਬੇਨਿਯਮੀਆਂ ਦਾ ਮਾਮਲਾ: ਈਡੀ ਦੇ ਸੰਮਨ ਨੂੰ ਨਜ਼ਰਅੰਦਾਜ਼ ਕਰਨ 'ਤੇ ਅਮਾਨਤੁੱਲਾ ਖ਼ਾਨ ਖ਼ਿਲਾਫ਼ ਦਰਜ ਕੇਸ ਦੀ ਅੱਜ ਹੋਵੇਗੀ ਸੁਣਵਾਈ - Amantullah Case Hearing
- ਦਿੱਲੀ 'ਚ ਅੱਜ ਹੋਵੇਗਾ ਨਾਰੀ ਸ਼ਕਤੀ ਮਾਰਚ; 20 ਹਜ਼ਾਰ ਤੋਂ ਵੱਧ ਔਰਤਾਂ ਕਰਨਗੀਆਂ ਪ੍ਰਦਰਸ਼ਨ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ - Nari Shakti March in Delhi today