ਕਰਨਾਟਕ/ਚਿੱਕਬੱਲਾਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਚਿੱਕਬੱਲਾਪੁਰ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲੇ ਪੜਾਅ ਦੀ ਵੋਟਿੰਗ ਨੇ ਦੇਸ਼ ਵਾਸੀਆਂ ਦਾ ਉਤਸ਼ਾਹ ਵਧਾਇਆ ਹੈ। ਕਰਨਾਟਕ ਵਿੱਚ ਵੀ ਇਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੀ ਵੋਟਿੰਗ ਐਨਡੀਏ ਦੇ ਹੱਕ ਵਿੱਚ ਹੋਈ ਹੈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਇੰਡੀਆ ਗਠਜੋੜ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਇੰਡੀਆ ਗਠਜੋੜ ਦੇ ਕੋਲ ਫਿਲਹਾਲ ਕੋਈ ਲੀਡਰ ਨਹੀਂ ਹੈ। ਭਵਿੱਖ ਲਈ ਕੋਈ ਦ੍ਰਿਸ਼ਟੀਕੋਣ ਨਹੀਂ ਹੈ। ਉਨ੍ਹਾਂ ਕੋਲ ਘੁਟਾਲਿਆਂ ਦਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ... ਸੰਦੇਸ਼ ਸਾਫ਼ ਹੈ, ਫਿਰ ਇੱਕ ਵਾਰ 'ਮੋਦੀ ਸਰਕਾਰ'।
ਪੀਐਮ ਮੋਦੀ ਦੀ ਗਾਰੰਟੀ: ਪੀਐਮ ਮੋਦੀ ਨੇ ਕਿਹਾ, 'ਮੇਰਾ ਫਰਜ਼ ਹੈ ਕਿ ਮੈਂ ਆਪਣੇ ਕੰਮ ਦਾ ਰਿਕਾਰਡ ਦੇਸ਼ ਦੇ ਸਾਹਮਣੇ ਰੱਖਾਂ। ਮੈਂ ਇੱਥੇ ਆਪਣਾ ਰਿਪੋਰਟ ਕਾਰਡ ਲੈ ਕੇ ਆਇਆ ਹਾਂ...ਮੈਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ! ਮੈਨੂੰ ਆਸ਼ੀਰਵਾਦ ਦਿਓ ਤਾਂ ਜੋ ਮੈਂ ਤੁਹਾਡੇ ਲਈ, ਆਪਣੇ ਦੇਸ਼ ਲਈ ਕੰਮ ਕਰਨਾ ਜਾਰੀ ਰੱਖ ਸਕਾਂ। ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਲੋਕਾਂ ਦਾ ਸੁਪਨਾ ਮੋਦੀ ਦਾ ਸੰਕਲਪ ਹੈ। ਹਰ ਪਲ ਤੁਹਾਡੇ ਅਤੇ ਦੇਸ਼ ਦੇ ਨਾਮ। ਮੋਦੀ ਨੇ ਅੱਗੇ ਕਿਹਾ, 'ਮੈਂ ਸਿਰਫ ਯੋਜਨਾਵਾਂ ਹੀ ਨਹੀਂ ਬਣਾਉਂਦਾ, ਮੈਂ ਗਾਰੰਟੀ ਵੀ ਦਿੰਦਾ ਹਾਂ।' ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਨੇ ਕਰਨਾਟਕ ਦੇ ਲੱਖਾਂ ਪਰਿਵਾਰਾਂ ਦੇ ਮੁਫ਼ਤ ਇਲਾਜ ਦਾ ਰਾਹ ਖੋਲ੍ਹਿਆ ਹੈ। ਮੋਦੀ ਸਰਕਾਰ ਦੀਆਂ ਭਲਾਈ ਪਹਿਲਕਦਮੀਆਂ ਦਾ ਸਭ ਤੋਂ ਵੱਧ ਲਾਭ SC, ST ਅਤੇ OBC ਨੂੰ ਹੋਇਆ ਹੈ। ਪਿਛਲੀ ਸਰਕਾਰ ਦੇ ਸ਼ਾਸਨ ਦੌਰਾਨ, SC ਅਤੇ ST ਭਾਈਚਾਰਿਆਂ ਨੇ ਨਿਰਾਦਰੀ ਭਰੀ ਜ਼ਿੰਦਗੀ ਬਤੀਤ ਕੀਤੀ… ਉਹ ਗਰੀਬ ਘਰਾਂ ਵਿੱਚ ਰਹਿੰਦੇ ਸਨ, ਜਿੱਥੇ ਉਨ੍ਹਾਂ ਨੂੰ ਕੋਈ ਬੁਨਿਆਦੀ ਸਹੂਲਤਾਂ ਉਪਲਬਧ ਨਹੀਂ ਸਨ।
ਮੋਦੀ ਦੇ ਕੰਮ ਦਾ ਰਿਕਾਰਡ: ਐਨਡੀਏ ਸਰਕਾਰ ਸਹਿਕਾਰਤਾ ਲਹਿਰ ਦਾ ਦਾਇਰਾ ਵਧਾ ਰਹੀ ਹੈ। ਇਸ ਦੇ ਨਾਲ ਹੀ, ਅਸੀਂ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਬਾਜਰੇ ਨੂੰ ਪਹੁੰਚਾਉਣ ਲਈ ਪਹਿਲ ਕੀਤੀ ਹੈ। ਇਹ ਕਦਮ ਚਿੱਕਬੱਲਾਪੁਰ ਅਤੇ ਕੋਲਾਰ ਦੇ ਕਿਸਾਨਾਂ ਨੂੰ ਬਹੁਤ ਲਾਭ ਪਹੁੰਚਾਏਗਾ... ਇਹ ਸਾਡੇ ਕਿਸਾਨਾਂ ਲਈ ਆਮਦਨ ਪੈਦਾ ਕਰਨ ਦੇ ਮੌਕੇ ਵਧਾ ਕੇ ਸਸ਼ਕਤ ਕਰੇਗਾ, ਅਸੀਂ ਇਸ ਖੇਤਰ ਵਿੱਚ 150 ਅਮ੍ਰਿਤ ਤਲਾਬ ਬਣਾਏ ਹਨ ਦਾ ਨਿਰਮਾਣ ਕੀਤਾ ਗਿਆ ਹੈ। ਐਨਡੀਏ ਸਰਕਾਰ ਦੇ ਅਧੀਨ ਚਿੱਕਬੱਲਾਪੁਰ ਅਤੇ ਕੋਲਾਰ ਵਿੱਚ ਲਗਭਗ 2 ਲੱਖ 70 ਹਜ਼ਾਰ ਘਰਾਂ ਨੂੰ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਮਿਲੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਅੱਗੇ ਕਿਹਾ, ਕਰਨਾਟਕ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਉਨ੍ਹਾਂ ਦੀ ਤਰਜੀਹ ਰਹੀ ਹੈ। ਪਿਛਲੇ ਦਸ ਸਾਲਾਂ ਵਿੱਚ ਕਰਨਾਟਕ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਗਿਣਤੀ 25 ਤੋਂ ਵਧ ਕੇ 49 ਹੋ ਗਈ ਹੈ। ਨਾਲ ਹੀ, ਇਸ ਖੇਤਰ ਵਿੱਚ ਵਿਸ਼ੇਸ਼ ਆਰਥਿਕ ਖੇਤਰ ਦੀ ਸਥਾਪਨਾ ਨਾਲ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹੇ ਹਨ।