ETV Bharat / bharat

NIA ਦੀ ਮਾਓਵਾਦੀ ਨੇਤਾ ਖਿਲਾਫ ਵੱਡੀ ਕਾਰਵਾਈ, 3 ਸੂਬਿਆਂ 'ਚ ਰਿਸ਼ਤੇਦਾਰਾਂ ਦੇ ਘਰਾਂ 'ਤੇ ਕੀਤੀ ਛਾਪੇਮਾਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਵੀਰਵਾਰ ਨੂੰ ਤੇਲੰਗਾਨਾ, ਮਹਾਰਾਸ਼ਟਰ, ਕੇਰਲ ਅਤੇ ਤਾਮਿਲਨਾਡੂ ਵਿੱਚ ਗ੍ਰਿਫਤਾਰ ਸੀਪੀਆਈ (ਮਾਓਵਾਦੀ) ਨੇਤਾ ਸੰਜੇ ਦੀਪਕ ਰਾਓ ਅਤੇ ਹੋਰ ਸ਼ੱਕੀਆਂ ਦੇ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ। ਹੈਦਰਾਬਾਦ ਵਿੱਚ ਜਿਨ੍ਹਾਂ ਦੋ ਥਾਵਾਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿੱਚ ਵਰਾਵਰਾ ਰਾਓ ਦੇ ਰਿਸ਼ਤੇਦਾਰ ਐਨ ਵੇਣੂਗੋਪਾਲ ਦੀ ਰਿਹਾਇਸ਼ ਵੀ ਸ਼ਾਮਿਲ ਹੈ।

NIA raids Maoist leader house
NIA raids Maoist leader house
author img

By ETV Bharat Punjabi Team

Published : Feb 9, 2024, 7:10 PM IST

ਹੈਦਰਾਬਾਦ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੰਜ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਇੱਕ ਚੋਟੀ ਦੇ ਮਾਓਵਾਦੀ ਨੇਤਾ ਖ਼ਿਲਾਫ਼ ਕੇਸ ਦੇ ਸਬੰਧ ਵਿੱਚ ਮਹਾਰਾਸ਼ਟਰ, ਕੇਰਲ ਅਤੇ ਤਾਮਿਲਨਾਡੂ ਦੇ ਨਾਲ-ਨਾਲ ਹੈਦਰਾਬਾਦ ਵਿੱਚ ਦੋ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ।

ਜਿਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿੱਚ ਤੇਲਗੂ ਕਵੀ ਵਰਾਵਰਾ ਰਾਓ ਦੇ ਨਜ਼ਦੀਕੀ ਰਿਸ਼ਤੇਦਾਰ ਐੱਨ ਵੇਣੂਗੋਪਾਲ, ਹਿਮਾਯਤਨਗਰ ਵਿੱਚ ਰਹਿਣ ਵਾਲੇ ਮੈਗਜ਼ੀਨ ਸੰਪਾਦਕ ਅਤੇ ਐਲਬੀ ਨਗਰ ਵਿੱਚ ਰਹਿਣ ਵਾਲੇ ਰਵੀ ਸ਼ਰਮਾ ਦੀ ਰਿਹਾਇਸ਼ ਸ਼ਾਮਿਲ ਹੈ। ਵਰਵਰਾ ਰਾਓ ਨੂੰ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਈਡੀ ਦੇ ਅਧਿਕਾਰੀਆਂ ਨੇ ਵੇਣੂਗੋਪਾਲ ਦੇ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਉਸ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮਹਾਰਾਸ਼ਟਰ, ਕੇਰਲ ਅਤੇ ਤਾਮਿਲਨਾਡੂ 'ਚ ਕਈ ਥਾਵਾਂ 'ਤੇ ਇਸ ਤਰ੍ਹਾਂ ਦੀ ਤਲਾਸ਼ੀ ਲਈ ਗਈ ਸੀ। ਐਨਆਈਏ ਦੇ ਸੂਤਰਾਂ ਨੇ ਦੱਸਿਆ ਕਿ ਠਾਣੇ, ਪਲੱਕੜ, ਚੇਨਈ ਅਤੇ ਮਲੱਪੁਰਮ ਵਿੱਚ ਤਲਾਸ਼ੀ ਲੈਣ ਤੋਂ ਬਾਅਦ ਕਈ ਦਸਤਾਵੇਜ਼, ਛੇ ਮੋਬਾਈਲ ਫ਼ੋਨ, ਸਿਮ ਕਾਰਡ ਅਤੇ 37,000 ਰੁਪਏ ਦੀ ਨਕਦੀ ਜ਼ਬਤ ਕੀਤੀ ਗਈ।

ਈਡੀ ਦੇ ਸੂਤਰਾਂ ਨੇ ਦੱਸਿਆ ਕਿ ਸੀਪੀਆਈ (ਮਾਓਵਾਦੀ) ਕੇਂਦਰੀ ਕਮੇਟੀ ਦੇ ਮੈਂਬਰ ਸੰਜੇ ਦੀਪਕ ਰਾਓ ਅਤੇ ਹੋਰ ਸ਼ੱਕੀ ਵਿਅਕਤੀਆਂ ਨਾਲ ਜੁੜੇ ਟਿਕਾਣਿਆਂ 'ਤੇ ਤਲਾਸ਼ੀ ਲਈ ਗਈ ਸੀ, ਜਿਨ੍ਹਾਂ ਨੂੰ ਤੇਲੰਗਾਨਾ ਪੁਲਿਸ ਨੇ ਸਤੰਬਰ 2023 ਵਿੱਚ ਹੈਦਰਾਬਾਦ ਵਿੱਚ ਮਾਓਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਲਈ ਗ੍ਰਿਫਤਾਰ ਕੀਤਾ ਸੀ। ਰਾਓ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਕੋਲੋਂ ਜਾਅਲੀ ਆਧਾਰ ਕਾਰਡ, ਇਕ ਰਿਵਾਲਵਰ, 47,000 ਰੁਪਏ ਨਕਦ ਅਤੇ ਪਾਬੰਦੀਸ਼ੁਦਾ ਸੰਗਠਨ ਨਾਲ ਸਬੰਧਿਤ ਕਿਤਾਬਾਂ ਬਰਾਮਦ ਕੀਤੀਆਂ ਗਈਆਂ ਹਨ।

ਇਸ ਮਾਮਲੇ ਦੇ ਆਧਾਰ 'ਤੇ NIA ਨੇ ਪਿਛਲੇ ਮਹੀਨੇ ਇੱਕ ਹੋਰ ਮਾਮਲਾ ਦਰਜ ਕੀਤਾ ਸੀ ਅਤੇ ਜਾਂਚ ਚੱਲ ਰਹੀ ਹੈ। ਜਾਂਚ ਦੇ ਹਿੱਸੇ ਵਜੋਂ, ਐਨਆਈਏ ਨੇ ਕੱਲ੍ਹ ਸਵੇਰੇ ਚਾਰ ਰਾਜਾਂ ਵਿੱਚ ਛੇ ਥਾਵਾਂ 'ਤੇ ਤਲਾਸ਼ੀ ਲਈ। ਸੂਤਰਾਂ ਨੇ ਦੱਸਿਆ ਕਿ ਰਾਓ ਕਥਿਤ ਤੌਰ 'ਤੇ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਦੇ ਸਰਹੱਦੀ ਇਲਾਕਿਆਂ 'ਚ ਸਰਗਰਮ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.