ਨਵੀਂ ਦਿੱਲੀ: ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਸ਼ੁੱਕਰਵਾਰ ਨੂੰ ਇਟਲੀ 'ਚ ਆਯੋਜਿਤ G7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੈਲਫੀ ਲਈ। ਇਸ ਸੈਲਫੀ 'ਚ ਦੋਵੇਂ ਨੇਤਾ ਮੁਸਕਰਾਉਂਦੇ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਦਿੱਲੀ ਵਿੱਚ ਹੋਏ ਜੀ20 ਸੰਮੇਲਨ ਅਤੇ ਫਿਰ ਦੁਬਈ ਵਿੱਚ ਸੀਓਪੀ 28 ਵਿੱਚ ਮੁਲਾਕਾਤ ਕਰਨ ਵਾਲੇ ਦੋਵਾਂ ਨੇਤਾਵਾਂ ਦੀ ਦੋਸਤੀ ਨੂੰ ਲੈ ਕੇ ਆਨਲਾਈਨ ਮੀਮਜ਼ ਦਾ ਹੜ੍ਹ ਆ ਗਿਆ ਸੀ।
ਪਿਛਲੇ ਸਾਲ ਦਸੰਬਰ 'ਚ ਵੀ ਦੋਹਾਂ ਨੇਤਾਵਾਂ ਨੇ ਦੁਬਈ 'ਚ 28ਵੀਂ ਕਾਨਫਰੰਸ ਆਫ ਪਾਰਟੀਜ਼ (COP28) ਦੌਰਾਨ ਸੈਲਫੀ ਲਈ ਸੀ। ਉਸ ਦੌਰਾਨ, ਐਕਸ 'ਤੇ ਪੀਐਮ ਮੋਦੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ, ਮੇਲੋਨੀ ਨੇ ਲਿਖਿਆ ਸੀ, "COP28 ਵਿੱਚ ਚੰਗੇ ਦੋਸਤ, ਮੇਲੋਡੀ" ਸੋਸ਼ਲ ਮੀਡੀਆ 'ਤੇ ਦੋਵਾਂ ਨੇਤਾਵਾਂ ਦੀਆਂ ਤਸਵੀਰਾਂ ਵਿਆਪਕ ਤੌਰ 'ਤੇ ਸ਼ੇਅਰ ਕੀਤੀਆਂ ਗਈਆਂ ਅਤੇ ਹੈਸ਼ਟੈਗ "ਮੇਲੋਡੀ" ਇੱਕ ਟ੍ਰੈਂਡਿੰਗ ਵਿਸ਼ਾ ਬਣ ਗਿਆ।
ਪੀਐਮ ਮੋਦੀ ਅਤੇ ਮੇਲੋਨੀ ਦੀ ਮੁਲਾਕਾਤ: ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਟਲੀ 'ਚ ਜੀ-7 ਸੰਮੇਲਨ ਦੌਰਾਨ ਮੇਲੋਨੀ ਨਾਲ ਦੁਵੱਲੀ ਬੈਠਕ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਚਰਚਾ ਕੀਤੀ। ਮੀਟਿੰਗ ਦੇ ਸਬੰਧ ਵਿੱਚ ਵਿਦੇਸ਼ ਮੰਤਰਾਲੇ ਨੇ ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ, 'ਦੋਵਾਂ ਪੱਖਾਂ ਨੇ ਦੁਵੱਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਚਰਚਾ ਕੀਤੀ ਅਤੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਵਧਾਉਣ ਦੀ ਉਮੀਦ ਪ੍ਰਗਟਾਈ।
ਭਾਰਤ-ਇਟਲੀ ਰਣਨੀਤਕ ਭਾਈਵਾਲੀ ਦੀ ਸਮੀਖਿਆ: ਵਿਦੇਸ਼ ਮੰਤਰਾਲੇ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਇਟਲੀ ਦੀ ਮੁਹਿੰਮ ਵਿੱਚ ਭਾਰਤੀ ਫੌਜ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਇਟਲੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਇਟਲੀ ਦੇ ਮੋਂਟੋਨ ਵਿੱਚ ਯਸ਼ਵੰਤ ਘਾਗੇ ਯਾਦਗਾਰ ਨੂੰ ਅਪਗ੍ਰੇਡ ਕਰੇਗਾ। ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਇਤਾਲਵੀ ਹਮਰੁਤਬਾ ਨੇ ਨਿਯਮਤ ਉੱਚ-ਪੱਧਰੀ ਸਿਆਸੀ ਗੱਲਬਾਤ 'ਤੇ ਤਸੱਲੀ ਪ੍ਰਗਟਾਈ ਅਤੇ ਭਾਰਤ-ਇਟਲੀ ਰਣਨੀਤਕ ਭਾਈਵਾਲੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਮੇਲੋਨੀ ਦੇ ਸੱਦੇ 'ਤੇ ਇਟਲੀ ਗਏ ਸਨ ਪ੍ਰਧਾਨ ਮੰਤਰੀ: ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਮੇਲੋਨੀ ਦੇ ਸੱਦੇ 'ਤੇ ਇਟਲੀ ਦੇ ਅਪੁਲੀਆ 'ਚ ਜੀ-7 ਸੰਮੇਲਨ 'ਚ ਹਿੱਸਾ ਲਿਆ ਸੀ। ਜੀ-7 ਸਿਖਰ ਸੰਮੇਲਨ ਵਿੱਚ ਭਾਰਤ ਦੀ ਇਹ 11ਵੀਂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ ਪੰਜਵੀਂ ਸ਼ਮੂਲੀਅਤ ਸੀ।
- 'ਸਹੁੰ ਚੁੱਕਦੇ ਹੀ ਨੌਜਵਾਨਾਂ ਦੇ ਸੁਪਨਿਆਂ 'ਤੇ ਹਮਲਾ', NEET ਪ੍ਰੀਖਿਆ ਮੁੱਦੇ 'ਤੇ ਪ੍ਰਿਅੰਕਾ ਗਾਂਧੀ ਨੇ ਸਰਕਾਰ ਨੂੰ ਘੇਰਿਆ, ਦਿਗਵਿਜੇ ਸਿੰਘ ਨੇ ਵੀ ਕੀਤੀ ਇਹ ਮੰਗ - Priyanka Gandhi On NEET
- ਬਦਰੀਨਾਥ ਹਾਈਵੇਅ 'ਤੇ ਅਲਕਨੰਦਾ ਨਦੀ 'ਚ ਡਿੱਗੀ ਟੈਂਪੂ ਟਰੈਵਲਰ, 10 ਤੋਂ ਵੱਧ ਹੋਈਆਂ ਮੌਤਾਂ - Road Accident On Badrinath
- ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨੋਟਿਸ ਜਾਰੀ, ਪੜ੍ਹੋ ਪੂਰੀ ਖ਼ਬਰ - DELHI HIGH COURT NOTICE TO SUNITA