ਵਾਇਨਾਡ: ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 250 ਤੋਂ ਵੱਧ ਹੋ ਗਈ ਹੈ, ਜਦਕਿ ਲਗਭਗ 200 ਲੋਕ ਅਜੇ ਵੀ ਲਾਪਤਾ ਹਨ, ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ। ਕੇਰਲ ਦੀ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਦੇ ਤੀਜੇ ਦਿਨ ਸਵੇਰੇ 1,200 ਤੋਂ ਵੱਧ ਬਚਾਅ ਅਧਿਕਾਰੀਆਂ ਨੇ ਆਪਣਾ ਕੰਮ ਸ਼ੁਰੂ ਕੀਤਾ।
#WATCH | Search and rescue operations continue in landslide-affected areas in Kerala's Wayanad. Drone visuals from the Chooralmala area
— ANI (@ANI) August 1, 2024
The death toll stands at 167. pic.twitter.com/CyQEg1yz7E
ਇੱਥੇ ਬਚਾਅ ਕਾਰਜ ਅਜੇ ਵੀ ਜਾਰੀ: ਵਾਇਨਾਡ ਜ਼ਿਲੇ ਦੇ ਚਾਰ ਸਭ ਤੋਂ ਪ੍ਰਭਾਵਤ ਜ਼ਮੀਨ ਖਿਸਕਣ ਵਾਲੇ ਖੇਤਰਾਂ - ਚੁਰਾਲਪਾੜਾ, ਵੇਲਾਰਿਮਾਲਾ, ਮੁੰਡਾਕਾਇਲ ਅਤੇ ਪੋਥੁਕਾਲੂ ਵਿੱਚ ਵੱਖ-ਵੱਖ ਫੌਜ, ਜਲ ਸੈਨਾ, ਹਵਾਈ ਸੈਨਾ, ਪੁਲਿਸ, ਫਾਇਰ ਬਲਾਂ ਤੋਂ ਇਲਾਵਾ ਸਥਾਨਕ ਲੋਕਾਂ ਦੇ ਅਧਿਕਾਰੀਆਂ ਦੀ ਮਦਦ ਨਾਲ ਵਿਆਪਕ ਬਚਾਅ ਕਾਰਜ ਚੱਲ ਰਹੇ ਹਨ।
#WATCH | Search and rescue operations continue in landslide-affected areas in Kerala's Wayanad. Drone visuals from the Chooralmala area
— ANI (@ANI) August 1, 2024
The death toll stands at 167. pic.twitter.com/A9iAqMGJDJ
ਹਜ਼ਾਰਾਂ ਲੋਕਾਂ ਨੂੰ ਬਚਾਇਆ ਗਿਆ: ਇੱਕ ਬੇਲੀ ਬ੍ਰਿਜ ਪੂਰਾ ਹੋਣ ਦੇ ਨੇੜੇ ਹੈ, ਜੋ ਚੂਰਲਮਾਲਾ ਅਤੇ ਮੁੰਡਾਕਾਇਲ ਦੇ ਵਿਚਕਾਰ ਡੁੱਬੇ ਖੇਤਰਾਂ ਨੂੰ ਜੋੜੇਗਾ। ਇਸ ਨਾਲ ਬਚਾਅ ਕਾਰਜ ਤੇਜ਼ ਹੋਣ ਦੀ ਉਮੀਦ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਨੂੰ ਹੋਈ ਭਾਰੀ ਬਾਰਿਸ਼ ਕਾਰਨ ਪੁਲ ਦੇ ਨਿਰਮਾਣ 'ਚ ਰੁਕਾਵਟ ਆਈ ਸੀ। ਜਿਸ ਕਾਰਨ ਬਚਾਅ ਦਲ ਦੇ ਮੈਂਬਰਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ 8,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਕਰੀਬ 82 ਰਾਹਤ ਕੈਂਪਾਂ 'ਚ ਰੱਖਿਆ ਗਿਆ ਹੈ।
Kerala | Wayanad Landslide | The Indian Army, in coordination with the Indian Navy and Indian Coast Guard (ICG), to carry out search operations at three locations - Attamala, Mundakkai, and Chooralmala. Each team is to be accompanied by a dog squad. Five JCBs have been shifted to… pic.twitter.com/N3LqYDKOZ6
— ANI (@ANI) August 1, 2024
ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ : ਸਥਾਨਕ ਲੋਕਾਂ ਮੁਤਾਬਕ ਮਲਬੇ ਹੇਠ ਦੱਬੀਆਂ ਹੋਰ ਲਾਸ਼ਾਂ ਬਰਾਮਦ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਮੁੱਖ ਮੰਤਰੀ ਪਿਨਾਰਾਈ ਵਿਜਯਨ ਪ੍ਰਭਾਵਿਤ ਇਲਾਕਿਆਂ 'ਚ ਪਹੁੰਚਣਗੇ। ਉਹ ਵਿਆਪਕ ਪੁਨਰਵਾਸ ਪ੍ਰਕਿਰਿਆ 'ਤੇ ਚਰਚਾ ਕਰਨ ਲਈ ਇੱਕ ਸਰਬ-ਪਾਰਟੀ ਮੀਟਿੰਗ ਦੀ ਪ੍ਰਧਾਨਗੀ ਵੀ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਦੋ ਪਿੰਡ ਚੂਰਲਮਾਲਾ ਅਤੇ ਮੁੰਡਾਕਾਇਲ ਪੂਰੀ ਤਰ੍ਹਾਂ ਨਾਲ ਵਹਿ ਗਏ ਹਨ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਹੁੰਚ ਰਹੇ ਹਨ।