ETV Bharat / bharat

ਕੰਗਨਾ ਰਣੌਤ ਦਾ ਵੱਡਾ ਬਿਆਨ, "ਮੈਨੂੰ ਮਿਲ ਰਹੀਆਂ ਨੇ ਰੇਪ ਦੀਆਂ ਧਕਮੀਆਂ" - kangana ranaut - KANGANA RANAUT

ਬੀਜੇਪੀ ਸਾਂਸਦ ਕੰਗਨਾ ਨੇ ਵੱਡਾ ਬਿਆਨ ਦਿੰਦੇ ਆਖਿਆ ਕਿ "ਮੈਨੂੰ ਰੇਪ ਦੀਆਂ ਧਮਕੀਆਂ ਮਿਲੀ ਰਹੀਆਂ ਹਨ: ਪੜ੍ਹੋ ਪੂਰੀ ਖ਼ਬਰ

kangana ranaut responded to simranjit singh maan controversial statement
ਕੰਗਨਾ ਰਣੌਤ ਦਾ ਵੱਡਾ ਬਿਆਨ, "ਮੈਨੂੰ ਮਿਲ ਰਹੀਆਂ ਨੇ ਰੇਪ ਦੀਆਂ ਧਕਮੀਆਂ" (bacebook)
author img

By ETV Bharat Punjabi Team

Published : Aug 29, 2024, 4:23 PM IST

Updated : Aug 29, 2024, 4:34 PM IST

ਹੈਦਰਾਬਾਦ ਡੈਸਕ: ਅਦਾਕਾਰਾ ਅਤੇ ਬੀਜੇਪੀ ਸਾਂਸਦ ਮੈਂਬਰ ਕੰਗਨਾ ਰਣੌਤ ਨੇ ਆਈਏਐਨਐਸ ਏਜੰਸੀ ਨੂੰ ਵੱਡਾ ਬਿਆਨ ਦਿੱਤਾ ਹੈ। ਕੰਗਨਾ ਨੇ ਬਿਆਨ ਦਿੰਦੇ ਆਖਿਆ "ਮੈਨੂੰ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ, ਕਿ ਕੰਗਨਾ ਨੂੰ ਪਤਾ ਹੈ ਕਿ ਰੇਪ ਕੀ ਹੁੰਦਾ ਹੈ। ਉਹ ਇਸ ਤਰ੍ਹਾਂ ਮੇਰੀ ਆਵਾਜ਼ ਨੂੰ ਦਬਾਅ ਨਹੀਂ ਸਕਦੇ।ਉਨ੍ਹਾਂ ਨੇ ਸਾਡੇ 'ਤੇ ਬੰਦੂਕਾਂ ਤਾਣੀਆਂ ਹੋਈਆਂ ਹਨ। ਇਸ ਬਿਆਨ ਨੂੰ ਦਿੰਦੇ ਹੋਏ ਭਾਵੇਂ ਕੰਗਨਾ ਨੇ ਕਿਸੇ ਨਾਮ ਨਹੀਂ ਲਿਆ ਪਰ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਜਵਾਬ ਜ਼ਰੂਰ ਦਿੱਤਾ ਹੈ।

ਸਿਮਰਨਜੀਤ ਸਿੰਘ ਮਾਨ ਦਾ ਵਿਵਾਦਤ ਬਿਆਨ: ਪੰਜਾਬ ਦੇ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਵਿਵਾਦਿਤ ਟਿੱਪਣੀ ਕੀਤੀ, ਜਿਸ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਮਚ ਗਈ ਹੈ। ਸਾਬਕਾ MP ਸਿਮਰਨਜੀਤ ਸਿੰਘ ਮਾਨ ਦਾ ਕੰਗਨਾ ਰਣੌਤ ‘ਤੇ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੂੰ ਰੇਪ ਦਾ ਕਾਫ਼ੀ ਤਜ਼ਰਬਾ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ, "ਤੁਸੀਂ ਕੰਗਣਾ ਰਣੌਤ ਨੂੰ ਪੁੱਛ ਸਕਦੇ ਹੋ ਕਿ ਬਲਾਤਕਾਰ ਕਿਵੇਂ ਹੁੰਦਾ ਹੈ ਤਾਂ ਕਿ ਲੋਕ ਸਮਝ ਸਕਣ ਕਿ ਬਲਾਤਕਾਰ ਕਿਵੇਂ ਹੁੰਦਾ ਹੈ। ਉਸ ਨੂੰ ਇਸ ਦਾ ਕਾਫੀ ਤਜ਼ਰਬਾ ਹੈ।" ਮਾਨ ਨੇ ਇਹ ਟਿੱਪਣੀ ਭਾਜਪਾ ਸੰਸਦ ਕੰਗਨਾ ਰਣੌਤ ਵੱਲੋਂ ਕਿਸਾਨਾਂ ਦੇ ਵਿਰੋਧ 'ਤੇ ਕੀਤੀਆਂ ਤਾਜ਼ਾ ਟਿੱਪਣੀਆਂ 'ਤੇ ਪ੍ਰਤੀਕਰਮ ਦਿੰਦਿਆਂ ਕੀਤੀ। ਦੱਸ ਦਈਏ ਕਿ ਅੱਜ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਕਰਨਾਲ ਵਿਖੇ ਹਰਿਆਣਾ ਤੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਅਤੇ ਆਪਣੀ ਪਾਰਟੀ ਦੇ 5 ਉਮੀਦਵਾਰਾਂ ਦਾ ਐਲਾਨ ਕਰਨ ਪਹੁੰਚੇ ਸਨ।

Last Updated : Aug 29, 2024, 4:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.