ETV Bharat / bharat

ਕੀ ਤੁਹਾਡਾ ਵੀ ਬੱਚਾ 15 ਅਗਸਤ ਮੌਕੇ ਦੇ ਰਿਹਾ ਸਪੀਚ ਤਾਂ, ਇੰਝ ਕਰਵਾਓ ਤਿਆਰੀ, ਵੱਜਣਗੀਆਂ ਖੂਬ ਤਾਲੀਆਂ - Independence Day Speech

author img

By ETV Bharat Punjabi Team

Published : Aug 13, 2024, 2:13 PM IST

Independence Day Short Speech: ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਵਿੱਚ ਹਰ ਪਾਸੇ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਏ ਜਾਣ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ। ਇਸ ਮੌਕੇ ਸਕੂਲ ਵਿੱਚ ਬੱਚਿਆਂ ਨੇ ਦੇਸ਼ ਭਗਤੀ ਨਾਲ ਸਬੰਧਤ ਭਾਸ਼ਣ ਦੇਣ ਦੀ ਤਿਆਰੀ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਇਨ੍ਹਾਂ ਉਦਾਹਰਣਾਂ ਤੋਂ ਵਿਚਾਰ ਲੈ ਕੇ ਇੱਕ ਛੋਟਾ ਤੇ ਪ੍ਰਭਾਵਿਕ ਭਾਸ਼ਣ ਆਪਣੇ ਬੱਚਿਆਂ ਨੂੰ ਤਿਆਰ ਕਰਵਾ ਸਕਦੇ ਹੋ, ਪੜ੍ਹੋ ਪੂਰੀ ਖ਼ਬਰ ਤੇ ਜਾਣੋ ਖਾਸ ਟਿਪਸ।

Independence Day Speech
Independence Day Speech (Etv Bharat (ਕੈਨਵਾ))

ਹੈਦਰਾਬਾਦ ਡੈਸਕ: 15 ਅਗਸਤ ਯਾਨੀ ਆਜ਼ਾਦੀ ਦਿਵਸ ਹਰ ਭਾਰਤੀ ਲਈ ਮਾਣ ਵਾਲਾ ਮੌਕਾ ਹੈ। ਇਸ ਸਾਲ 2024 ਵਿੱਚ ਭਾਰਤ ਆਪਣਾ 78ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ। ਇਸ ਖਾਸ ਦਿਨ ਨੂੰ ਸਕੂਲ, ਕਾਲਜ, ਦਫਤਰ ਅਤੇ ਸਮਾਜ ਵਿੱਚ ਹਰ ਜਗ੍ਹਾ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ। ਸਾਰੇ ਲੋਕਾਂ ਵਿੱਚ ਦੇਸ਼ ਭਗਤੀ ਦੀ ਲਹਿਰ ਦਿਖਾਈ ਦੇ ਰਹੀ ਹੈ। ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਵਿੱਚ ਜਿੱਥੇ 15 ਅਗਸਤ ਨੂੰ ਛੁੱਟੀ ਹੁੰਦੀ ਹੈ, ਉੱਥੇ ਇੱਕ ਦਿਨ ਪਹਿਲਾਂ ਭਾਵ 14 ਅਗਸਤ ਨੂੰ ਤਿਉਹਾਰ ਮਨਾਇਆ ਜਾਂਦਾ ਹੈ।

ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਬਹੁਤ ਸਾਰੇ ਲੋਕਾਂ ਦਾ ਸੰਘਰਸ਼ ਅਤੇ ਬਹਾਦਰਾਂ ਦੀ ਕੁਰਬਾਨੀ ਸ਼ਾਮਲ ਹੈ। ਆਜ਼ਾਦੀ ਦੇ ਜਸ਼ਨ ਵਿੱਚ ਦੇਸ਼ ਭਗਤੀ ਦੇ ਗੀਤ ਗਾਏ ਜਾਂਦੇ ਹਨ, ਤਿਰੰਗਾ ਲਹਿਰਾਇਆ ਜਾਂਦਾ ਹੈ ਅਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਮੌਕੇ ਵਿੱਦਿਅਕ ਅਦਾਰਿਆਂ ਵਿੱਚ ਬੱਚੇ ਜਾਂ ਬਜ਼ੁਰਗ ਭਾਸ਼ਣ ਵੀ ਦਿੰਦੇ ਹਨ। ਕੀ ਤੁਹਾਡਾ ਬੱਚਾ ਵੀ ਇਸ ਸੁਤੰਤਰਤਾ ਦਿਵਸ 'ਤੇ ਭਾਸ਼ਣ ਰਾਹੀਂ ਪ੍ਰੋਫਾਰਮ ਕਰਨ ਜਾ ਰਿਹਾ ਹੈ? ਆਓ ਅਸੀਂ ਤੁਹਾਨੂੰ ਕੁਝ ਵਧੀਆ ਭਾਸ਼ਣ ਵਿਚਾਰ ਦੱਸਦੇ ਹਾਂ ਜੋ ਵਿਲੱਖਣ ਅਤੇ ਪ੍ਰਭਾਵਿਕ ਸਾਬਿਤ ਹੋਣਗੇ।

ਕਰਵਾਓ ਇਹ ਛੋਟੀ ਤੇ ਪ੍ਰਭਾਵਸ਼ਾਲੀ ਸਪੀਚ ਤਿਆਰ:-

'ਨਮਸਤੇ ਸਾਥੀਓ, ਮਹਿਮਾਨ ਅਤੇ ਮੇਰੇ ਪਿਆਰੇ ਅਧਿਆਪਕ! ਅੱਜ ਅਸੀਂ 15 ਅਗਸਤ ਦੇ ਇਸ ਖਾਸ ਦਿਨ ਨੂੰ ਮਾਣ ਅਤੇ ਖੁਸ਼ੀ ਨਾਲ ਮਨਾ ਰਹੇ ਹਾਂ। ਇਹ ਦਿਨ ਸਾਡੇ ਦੇਸ਼ ਲਈ ਬਹੁਤ ਖਾਸ ਹੈ, ਕਿਉਂਕਿ ਅੱਜ ਤੋਂ 77 ਸਾਲ ਪਹਿਲਾਂ 1947 'ਚ 15 ਅਗਸਤ ਨੂੰ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ। ਆਜ਼ਾਦੀ ਘੁਲਾਟੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸੰਘਰਸ਼ ਕੀਤਾ ਅਤੇ ਕੁਰਬਾਨੀਆਂ ਦਿੱਤੀਆਂ ਅਤੇ ਸਾਨੂੰ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਅੱਜ ਦਾ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਇੱਕ ਮਹਾਨ ਅਤੇ ਆਜ਼ਾਦ ਦੇਸ਼ ਦੇ ਨਾਗਰਿਕ ਹਾਂ। ਸਾਨੂੰ ਆਪਣੇ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

ਸਿੱਖਿਆ, ਮਿਹਨਤ ਅਤੇ ਇਮਾਨਦਾਰੀ ਨਾਲ ਅਸੀਂ ਆਪਣੇ ਦੇਸ਼ ਨੂੰ ਹੋਰ ਅੱਗੇ ਲਿਜਾ ਸਕਦੇ ਹਾਂ। ਇਸ ਸੁਤੰਤਰਤਾ ਦਿਵਸ 'ਤੇ, ਆਓ ਅਸੀਂ ਸਾਰੇ ਆਪਣੇ ਦੇਸ਼ ਨੂੰ ਇੱਕ ਬਿਹਤਰ ਸਥਾਨ ਬਣਾਉਣ ਦਾ ਸੰਕਲਪ ਕਰੀਏ। ਅਸੀਂ ਦੇਸ਼ ਦੀ ਭਲਾਈ ਲਈ ਕੰਮ ਕਰਾਂਗੇ ਅਤੇ ਆਪਣਾ ਫਰਜ਼ ਨਿਭਾਵਾਂਗੇ। ਆਜ਼ਾਦੀ ਦੇ ਇਸ ਮਹਾਨ ਦਿਨ 'ਤੇ, ਆਓ ਅਸੀਂ ਸਾਰੇ ਇਕੱਠੇ ਹੋ ਕੇ ਭਾਰਤ ਮਾਤਾ ਨੂੰ ਪ੍ਰਣਾਮ ਕਰੀਏ ਅਤੇ ਆਪਣੇ ਦੇਸ਼ ਨੂੰ ਹੋਰ ਉੱਚਾਈਆਂ 'ਤੇ ਲਿਜਾਣ ਦਾ ਪ੍ਰਣ ਕਰੀਏ।

ਧੰਨਵਾਦ ਅਤੇ ਸੁਤੰਤਰਤਾ ਦਿਵਸ ਮੁਬਾਰਕ!'

ਸਪੀਚ ਤਿਆਰ ਕਰਵਾਉਣ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ:-

  1. ਆਜ਼ਾਦੀ ਦਿਲਵਾਉਣ ਲਈ ਸ਼ਹੀਦ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਸੁਖਦੇਵ ਤੇ ਰਾਜਗੁਰੂ ਵਰਗੇ ਹੋਰ ਵੀ ਕਈ ਮਹਾਨ ਕ੍ਰਾਂਤੀਕਾਰੀਆਂ ਬਾਰੇ ਬੱਚਿਆਂ ਨੂੰ ਜ਼ਰੂਰ ਜਾਗਰੂਕ ਕਰੋ।
  2. ਇਨ੍ਹਾਂ ਆਜ਼ਾਦੀ ਘੁਲਾਟਿਆ ਦੇ ਤਿਆਗ ਦੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਓ, ਤਾਂ ਜੋ ਉਨ੍ਹਾਂ ਵਿੱਚ ਦੇਸ਼ ਭਗਤੀ ਪ੍ਰਤੀ ਭਾਵਨਾ ਜਾਗ ਜਾਵੇ।
  3. ਬੱਚਿਆਂ ਨੂੰ ਸਪੀਚ ਦੇਣ ਲੱਗੇ ਸਟੇਜ ਉੱਤੇ ਮਾਈਕ ਤੱਕ ਪਹੁੰਚਣ ਤੋਂ ਲੈਕੇ ਬੋਲਣ ਦੇ ਢੰਗ ਤੇ ਹਾਵ-ਭਾਵ ਬਾਰੇ ਥੋੜਾ ਅਭਿਆਸ ਕਰਵਾਓ।
  4. ਸਪੀਚ ਦੇਣ ਲੱਗੇ ਕਿੱਥੇ ਕਿੰਨਾਂ ਸਮਾਂ ਰੁਕਣਾ ਹੈ, ਤੇ ਕਿਸ ਲੈਅ ਵਿੱਚ ਬੋਲਣਾ ਹੈ, ਇਸ ਬਾਰੇ ਵੀ ਟਿਪਸ ਦੇ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.