ਮਹਾਰਾਸ਼ਟਰ/ਮੁੰਬਈ— ਇਨਕਮ ਟੈਕਸ ਵਿਭਾਗ ਨੇ ਵੀਰਵਾਰ ਨੂੰ ਮਹਾਰਾਸ਼ਟਰ 'ਚ ਦੋ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਨਕਮ ਟੈਕਸ ਵਿਭਾਗ ਨੇ ਮਨਸੁਖ ਹੀਰੇਨ ਹੱਤਿਆ ਕਾਂਡ ਦੇ ਮੁਲਜ਼ਮ ਅਤੇ ਮੁੰਬਈ ਪੁਲਿਸ ਫੋਰਸ ਦੇ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਦੇ ਅੰਧੇਰੀ ਸਥਿਤ ਘਰ 'ਤੇ ਛਾਪਾ ਮਾਰਿਆ ਹੈ। ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਸ਼ਿਵ ਸੈਨਾ ਦੇ ਸਾਬਕਾ ਵਿਧਾਇਕ ਘਨਸ਼ਿਆਮ ਦੂਬੇ ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਟੈਕਸ ਚੋਰੀ ਦੇ ਮਾਮਲੇ 'ਚ ਪ੍ਰਦੀਪ ਸ਼ਰਮਾ ਦੇ ਘਰ 'ਤੇ ਇਹ ਕਾਰਵਾਈ ਕੀਤੀ ਗਈ ਹੈ।
ਪ੍ਰਦੀਪ ਸ਼ਰਮਾ ਦਾ ਘਰ ਮੁੰਬਈ ਦੇ ਪੱਛਮੀ ਉਪਨਗਰ ਅੰਧੇਰੀ ਇਲਾਕੇ 'ਚ ਐਵਰੈਸਟ ਹਾਈਟ ਬਿਲਡਿੰਗ ਦੀ 19ਵੀਂ ਮੰਜ਼ਿਲ 'ਤੇ ਸਥਿਤ ਹੈ, ਜਿੱਥੇ ਇਨਕਮ ਟੈਕਸ ਵਿਭਾਗ ਦੇ ਦਸ ਤੋਂ ਬਾਰਾਂ ਅਧਿਕਾਰੀ ਕਾਰਵਾਈ ਕਰਨ ਪਹੁੰਚੇ ਸਨ।
ਮਨਸੁਖ ਹੀਰੇਨ ਕਤਲ ਕੇਸ ਦਾ ਮੁਲਜ਼ਮ ਪ੍ਰਦੀਪ ਸ਼ਰਮਾ ਫਿਲਹਾਲ ਜ਼ਮਾਨਤ 'ਤੇ ਬਾਹਰ ਹੈ। ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਛਾਪਾ ਮਾਰਿਆ। ਸ਼ੁਰੂਆਤੀ ਜਾਣਕਾਰੀ ਮੁਤਾਬਿਕ ਇਨਕਮ ਟੈਕਸ ਵਿਭਾਗ ਨੇ ਮੁੰਬਈ 'ਚ ਤਿੰਨ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।
ਇਨਕਮ ਟੈਕਸ ਵਿਭਾਗ ਨੇ ਸ਼ਿਵ ਸੈਨਾ ਦੇ ਸਾਬਕਾ ਵਿਧਾਇਕ ਘਨਸ਼ਿਆਮ ਦੂਬੇ ਦੇ ਬੋਰੀਵਲੀ ਸਥਿਤ ਘਰ 'ਤੇ ਵੀ ਛਾਪੇਮਾਰੀ ਕੀਤੀ ਹੈ। ਆਮਦਨ ਕਰ ਵਿਭਾਗ ਵੱਲੋਂ ਘਨਸ਼ਿਆਮ ਦੂਬੇ ਦੇ ਘਰ ਦੀ ਵੀ ਜਾਂਚ ਕੀਤੀ ਗਈ। ਪਿਛਲੇ ਸਾਲ ਜਨਵਰੀ 'ਚ ਉੱਤਰ ਪ੍ਰਦੇਸ਼ ਪੁਲਿਸ ਨੇ ਦੂਬੇ ਖਿਲਾਫ ਫਰਜ਼ੀ ਦਸਤਾਵੇਜ਼ਾਂ ਰਾਹੀਂ ਜ਼ਮੀਨ ਹੜੱਪਣ ਦਾ ਮਾਮਲਾ ਦਰਜ ਕੀਤਾ ਸੀ।
- ਜਗਨ ਮੋਹਨ ਰੈੱਡੀ ਦੀ YSRCP ਨੇ ਰਾਜ ਸਭਾ ਚੋਣਾਂ ਲਈ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
- ਮਨਰੇਗਾ ਮਾਮਲੇ 'ਚ ED ਨੇ ਬੰਗਾਲ ਸਰਕਾਰ ਦੇ ਅਧਿਕਾਰੀਆਂ ਨੂੰ ਕੀਤਾ ਤਲਬ
- ਕਰਨਾਟਕ: ਨਾਬਾਲਿਗ ਪੁੱਤ ਨੂੰ ਮੋਟਰਸਾਈਕਲ ਦੇਣਾ ਮਾਂ ਨੂੰ ਪਿਆ ਮਹਿੰਗਾ, ਅਦਾਲਤ ਨੇ ਲਗਾਇਆ 30 ਹਜ਼ਾਰ ਦਾ ਜੁਰਮਾਨਾ
- ਆਮ ਆਦਮੀ ਪਾਰਟੀ ਨੇ ਅਸਾਮ 'ਚ ਲੋਕ ਸਭਾ ਚੋਣਾਂ ਲਈ 3 ਉਮੀਦਵਾਰ ਉਤਾਰੇ, ਇੰਡੀਆ ਗਠਜੋੜ ਨੂੰ ਖਤਰਾ ਵਧਿਆ
- ਜੰਤਰ-ਮੰਤਰ ਤੋਂ ਕੇਜਰੀਵਾਲ ਦਾ ਕੇਂਦਰ 'ਤੇ ਹਮਲਾ, ਕਿਹਾ- ਕੇਂਦਰ ਨੇ ਵਿਰੋਧੀ ਧਿਰ ਨੂੰ ਹਿੰਦੁਸਤਾਨ-ਪਾਕਿਸਤਾਨ ਵਿੱਚ ਬਦਲ ਦਿੱਤਾ