ਹਿਮਾਚਲ ਪ੍ਰਦੇਸ਼: ਜ਼ਿਲ੍ਹਾ ਸ਼ਿਮਲਾ ਦੇ ਜੁਬਲ ਵਿੱਚ ਅੱਜ ਸਵੇਰੇ ਇੱਕ ਵੱਡਾ ਬੱਸ ਹਾਦਸਾ ਵਾਪਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ਅੱਜ ਸਵੇਰੇ ਜੱਬਲ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਜੱਬਲ ਦੇ ਹਸਪਤਾਲ ਲਿਆਂਦਾ ਗਿਆ ਹੈ।
ਬੱਸ ਦੇ ਡਰਾਈਵਰ-ਕੰਡਕਟਰ ਦੀ ਵੀ ਮੌਤ: ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਚਆਰਟੀਸੀ ਬੱਸ ਅੱਜ ਸਵੇਰੇ ਜੱਬਲ ਦੇ ਕੁਡੂ ਤੋਂ ਗਿਲਟਾਡੀ ਵੱਲ ਜਾ ਰਹੀ ਸੀ, ਜਦੋਂ ਗਿਲਟਾਡੀ ਨੇੜੇ ਬੱਸ ਅੱਧ ਵਿਚਕਾਰ ਇੱਕ ਖੱਡ ਵਿੱਚ ਜਾ ਡਿੱਗੀ। ਹਾਦਸੇ ਦੇ ਸਮੇਂ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਸਣੇ ਕੁੱਲ 7 ਲੋਕ ਸਵਾਰ ਸਨ। ਇਨ੍ਹਾਂ 'ਚੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਣੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਿੰਨ ਹੋਰ ਸਵਾਰੀਆਂ ਗੰਭੀਰ ਜ਼ਖ਼ਮੀ ਹਨ ਅਤੇ ਜੱਬਲ ਹਸਪਤਾਲ ਵਿੱਚ ਇਲਾਜ ਅਧੀਨ ਹਨ। ਪੁਲਿਸ ਦੇ ਨਾਲ-ਨਾਲ ਸਥਾਨਕ ਲੋਕ ਵੀ ਬਚਾਅ 'ਚ ਜੁੱਟ (Himachal Road Accident) ਗਏ ਹਨ।
ਹਾਦਸੇ ਵਿੱਚ ਮਰਨੇ ਵਾਲਿਆਂ ਦੀ ਹੋਈ ਪਛਾਣ:-
- ਕਰਮ ਦਾਸ, ਡਰਾਈਵਰ, ਐਚਆਰਟੀਸੀ
- ਰਾਕੇਸ਼ ਕੁਮਾਰ, ਕੰਡਕਟਰ, ਐਚਆਰਟੀਸੀ
- ਬਿਰਮਾ ਦੇਵੀ, ਪਤਨੀ ਅਮਰ ਸਿੰਘ
- ਧਨ ਸ਼ਾਹ, ਨੇਪਾਲ ਮੂਲ ਨਿਵਾਸੀ
ਹਾਦਸੇ ਵਿੱਚ ਜਖ਼ਮੀ ਹੋਈਆਂ ਸਵਾਰੀਆਂ:-
- ਜਿਯੇਂਦਰ ਰੰਗਟਾ
- ਦੀਪਿਕਾ
- ਹਸਤ ਬਹਾਦਰ
ਮੌਕੇ ਉੱਤੇ ਪਹੁੰਚੀ ਪੁਲਿਸ: ਇਸ ਗੱਲ ਦੀ ਪੁਸ਼ਟੀ ਐਸਪੀ ਸ਼ਿਮਲਾ ਸੰਜੀਵ ਗਾਂਧੀ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੱਸ ਜੱਬਲ ਵਿੱਚ ਬੱਸ ਖੱਡ ਵਿੱਚ ਡਿੱਗ ਗਈ ਹੈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ, 3 ਲੋਕ ਜ਼ਖਮੀ ਹਨ। ਪੁਲਿਸ ਹਾਦਸੇ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।