ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਸਥਿਤ ਐਂਬੀਐਂਸ ਮਾਲ ਨੂੰ ਬੰਬ ਦੀ ਧਮਕੀ ਮਿਲੀ ਹੈ। ਸਟਾਫ ਨੂੰ ਈ-ਮੇਲ ਰਾਹੀਂ ਮਾਲ 'ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਮਾਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਸਟਾਫ਼ ਨੇ ਬਿਨਾਂ ਦੇਰੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਗੁਰੂਗ੍ਰਾਮ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਮਾਲ 'ਚ ਮੌਜੂਦ ਸਾਰੇ ਲੋਕਾਂ ਨੂੰ ਸਾਵਧਾਨੀ ਦੇ ਤੌਰ 'ਤੇ ਬਾਹਰ ਕੱਢ ਲਿਆ ਗਿਆ। ਫਿਲਹਾਲ ਮਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ।
VIDEO | Gurugram's #AmbienceMall evacuated after a bomb threat. Bomb squad, fire brigade teams at the spot. More details are awaited.
— Press Trust of India (@PTI_News) August 17, 2024
(Full video available on PTI Videos - https://t.co/n147TvqRQz) pic.twitter.com/HpPnFlssps
ਸਰਚ ਆਪਰੇਸ਼ਨ ਜਾਰੀ : ਸਿਵਲ ਡਿਫੈਂਸ ਟੀਮ, ਗੁਰੂਗ੍ਰਾਮ ਦੇ ਮੁਖੀ ਮੋਹਿਤ ਸ਼ਰਮਾ ਨੇ ਕਿਹਾ, "ਜ਼ਿਲ੍ਹਾ ਪ੍ਰਸ਼ਾਸਨ ਨੂੰ ਸਵੇਰੇ 10 ਵਜੇ ਈ-ਮੇਲ ਰਾਹੀਂ ਗੁਰੂਗ੍ਰਾਮ ਦੇ ਸਾਰੇ ਮਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਈਮੇਲ ਮਿਲਣ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਨੇ ਮਾਲ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪੁਲਿਸ ਪ੍ਰਸ਼ਾਸਨ, ਡੌਗ ਸਕੁਐਡ ਅਤੇ ਸਿਵਲ ਡਿਫੈਂਸ ਦੀ ਟੀਮ ਤਲਾਸ਼ੀ ਮੁਹਿੰਮ 'ਚ ਜੁਟੀ ਹੋਈ ਹੈ।
Haryana | The district administration received a bomb threat to all the malls in Gurugram via email at around 10 am. After receiving the email, the district administration started search operations in the malls. Police administration, dog squad, civil defence team are engaged in…
— ANI (@ANI) August 17, 2024
ਅਪਡੇਟ ਜਾਰੀ ਹੈ...