ETV Bharat / bharat

ਕੰਗਨਾ ਰਣੌਤ ਵੱਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਵਰ੍ਹੇ ਕਿਸਾਨ: ਬੋਲੇ- ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਕਰ ਰਹੀ ਹੈ ਅਜਿਹੀ ਵਿਵਾਦਿਤ ਬਿਆਨਬਾਜ਼ੀ - Farmers reaction on Kangana

author img

By ETV Bharat Punjabi Team

Published : Aug 26, 2024, 2:36 PM IST

Updated : Aug 26, 2024, 4:23 PM IST

Farmers reaction on Kangana :ਕੰਗਨਾ ਰਣੌਤ ਵੱਲੋਂ ਦਿੱਤੇ ਗਏ ਇੰਟਰਵਿਊ ਦੇ ਵਿੱਚ ਕਿਸਾਨ ਧਰਨੇ ਨੂੰ ਲੈ ਕੇ ਦਿੱਤੇ ਬਿਆਨ ਤੇ ਕਿਸਾਨਾਂ ਵੱਲੋਂ ਤਿੱਖੀ ਪ੍ਰਤਿਕਿਰਿਆ ਜ਼ਾਹਿਰ ਕੀਤੀ ਗਈ ਹੈ। ਪੜ੍ਹੋ ਪੂਰੀ ਖਬਰ...

Farmers reaction on Kangana
ਕੰਗਨਾ ਦਾ ਕਿਸਾਨਾਂ ਤੇ ਬਿਆਨ (Etv Bharat)
ਕੰਗਨਾ ਰਣੌਤ ਵੱਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਵਰ੍ਹੇ ਕਿਸਾਨ (Etv Bharat (ਪੱਤਰਕਾਰ, ਮਾਨਸਾ))

ਮਾਨਸਾ : ਕੰਗਨਾ ਰਣੌਤ ਵੱਲੋਂ ਦਿੱਤੇ ਗਏ ਇੰਟਰਵਿਊ ਦੇ ਵਿੱਚ ਕਿਸਾਨ ਧਰਨੇ ਨੂੰ ਲੈ ਕੇ ਦਿੱਤੇ ਬਿਆਨ ਤੇ ਕਿਸਾਨਾਂ ਵੱਲੋਂ ਤਿੱਖੀ ਪ੍ਰਤਿਕਿਰਿਆ ਜ਼ਾਹਿਰ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਕੰਗਨਾ ਰਣੌਤ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਅਜਿਹੀ ਵਿਵਾਦਿਤ ਬਿਆਨਬਾਜ਼ੀ ਕਰ ਰਹੀ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਿਲਬਾਗ ਨੇ ਕਿਹਾ ਕਿ ਉਸ ਨੂੰ ਸਾਰਾ ਕੁਝ ਨਾਗਪੁਰ ਤੋਂ ਲਿਖ ਕੇ ਦਿੱਤਾ ਜਾਂਦਾ ਹੈ ਜੋ ਉਹ ਬੋਲਦੀ ਹੈ। ਉਹਨਾਂ ਕਿਹਾ ਕਿ ਇਸ ਵੱਲੋਂ ਜਾਣ ਬੁਝ ਕੇ ਕਿਸਾਨਾਂ ਦੇ ਸੰਘਰਸ਼ ਨੂੰ ਪ੍ਰਭਾਵਿਤ ਕਰਨ ਦੇ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪਰ ਕਿਸਾਨ ਅਜਿਹੇ ਲੋਕਾਂ ਦੀ ਪਰਵਾਹ ਨਹੀਂ ਕਰਦੇ ਉਹਨਾਂ ਕਿਹਾ ਕਿ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਰੁਲਦੂ ਸਿੰਘ ਮਾਨਸਾ ਵੱਲੋਂ ਕੰਗਣਾ ਰਨੌਤ ਵੱਲੋਂ ਦਿੱਤੇ ਗਏ ਬਿਆਨ ਦੀ ਕੀਤੀ ਨਿੰਦਿਆ : ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਵੱਲੋਂ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਬਿਆਨ ਦੀ ਕੀਤੀ ਨਿੰਦਿਆ ਅਤੇ ਕਿਹਾ ਕਿ ਕੰਗਨਾ ਰਣੌਤ ਹੁਣ ਫਿਲਮ ਅਦਾਕਾਰਾ ਨਹੀਂ ਬਲਕਿ ਇੱਕ ਸਿਆਸਤਦਾਨ ਨੇਤਾ ਹੈ ਇਸ ਲਈ ਉਹਨਾਂ ਨੂੰ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਵਿਵਾਦਤ ਬਿਆਨ ਦੇਣੇ ਚਾਹੀਦੇ ਹਨ।

ਕੀ ਹੈ ਮਾਮਲਾ : ਇਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕੰਗਨਾ ਰਣੌਤ ਨੇ ਕਿਹਾ, ''ਜੋ ਕੁਝ ਬੰਗਲਾਦੇਸ਼ 'ਚ ਹੋਇਆ, ਉਹੀ ਇੱਥੇ (ਭਾਰਤ) ਹੋਣ 'ਚ ਦੇਰ ਨਹੀਂ ਲੱਗੇਗੀ, ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਇੰਨੀ ਮਜ਼ਬੂਤ ​​ਨਾ ਹੁੰਦੀ, ਤਾਂ ਕਿਸਾਨ ਅੰਦੋਲਨ ਹੋਏ, ਜਿੱਥੇ ਲਾਸ਼ਾਂ ਲਟਕ ਰਹੀਆਂ ਸੀ, ਉੱਥੇ ਰੇਪ ਹੋ ਰਹੇ ਸੀ ਅਤੇ ਜਦੋਂ ਕਿਸਾਨ ਭਲਾਈ ਬਿੱਲ ਵਾਪਿਸ ਲਿਆ ਗਿਆ ਸੀ, ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਬਿੱਲ ਵਾਪਸ ਲਿਆ ਜਾਵੇਗਾ, ਇਸ ਤਰ੍ਹਾਂ ਦੀ ਸਾਜ਼ਿਸ਼ ਪਿੱਛੇ ਚੀਨ ਤੇ ਅਮਰੀਕਾ ਵਰਗੀਆਂ ਵਿਦੇਸ਼ੀ ਤਾਕਤਾਂ ਦਾ ਹੱਥ ਹੈ।" ਕੰਗਨਾ ਦੇ ਇਸ ਤਰ੍ਹਾਂ ਦੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਲੋਕ 'ਕੁਈਨ' ਨੂੰ ਟ੍ਰੋਲ ਕਰ ਰਹੇ ਹਨ।

"ਪਹਿਲੇ ਥੱਪੜ ਦਾ ਨਿਸ਼ਾਨ ਅਜੇ ਗਿਆ ਨਹੀਂ ...": ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪ੍ਰਭਾਵਕ ਧਰੁਵ ਰਾਠੀ ਨੇ ਇਸ ਇੰਟਰਵਿਊ ਨੂੰ ਰੀਟਵੀਟ ਕਰਕੇ ਕੰਗਨਾ ਰਣੌਤ 'ਤੇ ਨਿਸ਼ਾਨਾ ਸਾਧਿਆ ਹੈ। ਧਰੁਵ ਰਾਠੀ ਨੇ ਲਿਖਿਆ, "ਥੱਪੜ ਦਾ ਨਿਸ਼ਾਨ ਅਜੇ ਨਹੀਂ ਗਿਆ ਹੈ ਅਤੇ ਫਿਰ ਉਸ ਨੇ ਉਹੀ ਗੱਲ ਕਹੀ ਹੈ। ਹੁਣ ਫਿਰ ਜੇਕਰ ਕੋਈ ਵੀ ਬੇਟੀ ਖੜ੍ਹੀ ਹੋਈ, ਤਾਂ ਉਹ ਤੁਹਾਨੂੰ ਦੋਵਾਂ ਗੱਲ੍ਹਾਂ 'ਤੇ ਥੱਪੜ ਮਾਰੇਗੀ। ਕੰਗਨਾ ਰਣੌਤ, ਤੁਹਾਡੀਆਂ ਹਰਕਤਾਂ ਨੇ ਹਰ ਵਾਰ ਇੱਕ ਥੱਪੜ ਮਾਰਿਆ ਹੈ। ਹੁਣ ਇਸ 'ਤੇ' ਭਾਜਪਾਈ ਕੀ ਬੋਲਣਗੇ? ਪ੍ਰਧਾਨ ਮੰਤਰੀ ਦਜੀ ਕੀ ਕਹਿਣਾ ਤੁਹਾਡਾ ਇਸ ਉੱਤੇ"

'ਕੰਗਣਾ ਰਣੌਤ ਗਵਾ ਚੁੱਕੀ ਹੈ ਆਪਣਾ ਦਿਮਾਗੀ ਸੰਤੁਲਨ' : ਮੁਕਤਸਰ ਤੋਂ ਕਿਸਾਨ ਆਗੂ ਹਰਵਿੰਦਰ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਕਿਸਾਨਾਂ ਦੇ ਬਾਰੇ ਦਿੱਤੇ ਬਿਆਨ 'ਤੇ ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੰਗਨਾ ਰਣੌਤ ਆਪਣਾ ਦਿਮਾਗੀ ਸੰਤੁਲਨ ਖੋ ਚੁੱਕੀ ਹੈ। ਕੰਗਨਾ ਰਣੌਤ ਨੂੰ ਇਲਾਜ ਕਰਾਉਣਾ ਚਾਹੀਦਾ ਹੈ ਕਿਉਂਕਿ ਕੰਗਨਾ ਰਣੌਤ ਨੂੰ ਇਹ ਨਹੀਂ ਪਤਾ ਕਿ ਜੋ ਕਿਸਾਨ ਹੁੰਦੇ ਨੇ ਉਹ ਅੰਨਦਾਤਾ ਹੁੰਦੇ ਨੇ, ਤੂੰ ਜਿੱਥੋਂ ਜਿੱਤੀ ਹੈ ਉੱਥੇ ਵੀ ਕੀ ਕਿਸਾਨ ਸਨ ਕਿਉਂਕਿ ਕਿਸਾਨਾਂ ਬਿਨ੍ਹਾਂ ਦੇਸ਼ ਦੀ ਗਤੀ ਨਹੀਂ।

Last Updated : Aug 26, 2024, 4:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.