ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) 'ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਦੌਰਾਨ ਆਡੀਓ ਕਲਿੱਪਾਂ ਨੂੰ ਡਿਲੀਟ ਕਰਨ ਦਾ ਦੋਸ਼ ਲਗਾਇਆ ਹੈ। ਹੁਣ ਇਸ ਇਲਜ਼ਾਮ ਤੋਂ ਬਾਅਦ ED ਲੀਡਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੀ ਹੈ। ਸੂਤਰਾਂ ਮੁਤਾਬਕ ED ਕਥਿਤ ਤੌਰ 'ਤੇ ਦਿੱਲੀ ਸਰਕਾਰ ਦੇ ਸਿੱਖਿਆ ਮੰਤਰੀ ਆਤਿਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਨ 'ਤੇ ਵਿਚਾਰ ਕਰ ਰਹੀ ਹੈ।
ਈਡੀ ਅਧਿਕਾਰੀਆਂ ਨੇ ਕਿਹਾ ਕਿ ਆਤਿਸ਼ੀ ਨੇ 6 ਫਰਵਰੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ 'ਤੇ ਝੂਠੇ, ਬੇਬੁਨਿਆਦ ਅਤੇ ਬਦਨਾਮ ਕਰਨ ਦੇ ਦੋਸ਼ ਲਗਾਏ ਹਨ। ਈਡੀ ਅਧਿਕਾਰੀਆਂ ਵੱਲੋਂ ਕਦੇ ਵੀ ਕੋਈ ਆਡੀਓ ਰਿਕਾਰਡਿੰਗ ਨਹੀਂ ਹਟਾਈ ਗਈ ਹੈ। ਈਡੀ ਦੇ ਪਹਿਲਾਂ ਦੇ ਸੀਸੀਟੀਵੀ ਸਿਸਟਮ ਵਿੱਚ ਆਡੀਓ ਦੀ ਸਹੂਲਤ ਉਪਲਬਧ ਨਹੀਂ ਸੀ। ਈਡੀ ਅਰਧ-ਨਿਆਂਇਕ ਕਾਰਵਾਈਆਂ ਵਿੱਚ ਪੇਸ਼ੇਵਰ ਤਰੀਕੇ ਨਾਲ ਸੈਂਕੜੇ ਬਿਆਨ ਦਰਜ ਕਰਦਾ ਹੈ। ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਹਨ।
ਸੂਤਰਾਂ ਦੇ ਅਨੁਸਾਰ, ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਅਕਤੂਬਰ 2023 ਵਿੱਚ ਈਡੀ ਦਫਤਰ ਵਿੱਚ ਸੀਸੀਟੀਵੀ ਸਿਸਟਮ ਨੂੰ ਨਵੀਨਤਮ ਵਿਸ਼ੇਸ਼ਤਾਵਾਂ ਨਾਲ ਆਧੁਨਿਕ ਬਣਾਇਆ ਗਿਆ ਸੀ ਅਤੇ ਪੁੱਛ-ਗਿੱਛ ਦੀ ਆਡੀਓ ਰਿਕਾਰਡਿੰਗ ਨੂੰ ਸਮਰੱਥ ਬਣਾਉਣ ਲਈ ਆਧੁਨਿਕ ਸਟੋਰੇਜ ਸਹੂਲਤ ਪ੍ਰਦਾਨ ਕੀਤੀ ਗਈ ਸੀ। ਉਦੋਂ ਤੋਂ ਆਡੀਓ-ਵੀਡੀਓ ਰਿਕਾਰਡਿੰਗ ਰਾਹੀਂ ਸੰਜੇ ਸਿੰਘ ਸਮੇਤ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ 'ਆਪ' ਮੰਤਰੀ ਆਤਿਸ਼ੀ ਦੇ ਇਨ੍ਹਾਂ ਝੂਠੇ, ਬੇਬੁਨਿਆਦ, ਭੈੜੇ ਦੋਸ਼ਾਂ ਦੇ ਮੱਦੇਨਜ਼ਰ ਇਨਫੋਰਸਮੈਂਟ ਡਾਇਰੈਕਟੋਰੇਟ ਗੰਭੀਰ ਕਾਨੂੰਨੀ ਕਾਰਵਾਈ ਕਰ ਸਕਦਾ ਹੈ।
ਈਡੀ ਦੇ ਛਾਪੇ 'ਤੇ ਆਤਿਸ਼ੀ ਦਾ ਬਿਆਨ: ਈਡੀ ਨੂੰ 'ਬੇਨਕਾਬ' ਕਰਨ ਲਈ ਵਿਸ਼ੇਸ਼ ਤੌਰ 'ਤੇ ਬੁਲਾਈ ਗਈ ਪ੍ਰੈੱਸ ਕਾਨਫਰੰਸ 'ਚ ਆਤਿਸ਼ੀ ਨੇ ਕਿਹਾ, "ਪਿਛਲੇ 2 ਸਾਲਾਂ ਤੋਂ ਜਾਂਚ ਚੱਲ ਰਹੀ ਹੈ, ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਹੋ ਰਹੀ ਹੈ, ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਕਿਸੇ ਵੀ ਮਾਮਲੇ ਵਿੱਚ ਕੁਝ ਜ਼ਰੂਰੀ ਗੱਲ ਹੁੰਦੀ ਹੈ। ਪਹਿਲਾਂ,ਜੇ ਪੈਸੇ ਦੀ ਲਾਂਡਰਿੰਗ ਹੋਈ ਹੈ ਤਾਂ ਉਹ ਕਿੱਥੇ ਹੈ? ਦੂਸਰਾ ਸਬੂਤ ਹੋਣੇ ਚਾਹੀਦੇ ਹਨ,ਕਿੱਥੇ ਹਨ। ਤੀਸਰਾ ਹੁੰਦਾ ਹੈ ਗਵਾਹ, ਉਹ ਕਿਥੇ ਹਨ। ਆਤਿਸ਼ੀ ਨੇ ਕਿਹਾ,ਕੁਝ ਗਵਾਹ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਦਬਾਅ ਹੇਠ ਗਵਾਹੀ ਦਿੱਤੀ ਸੀ। ਇਕ ਗਵਾਹ ਨੇ ਦੱਸਿਆ ਕਿ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ ਗਵਾਹੀ ਨਾ ਦਿੱਤੀ ਤਾਂ ਉਹ ਉਸ ਦੀ ਧੀ ਨੂੰ ਚੁੱਕ ਕੇ ਲੈ ਜਾਣਗੇ। ਇਕ ਗਵਾਹ ਨੂੰ ਤਾਂ ਉਸ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਸੀ। ਹੁਣ ਇਹ ਸਪੱਸ਼ਟ ਕਿਵੇਂ ਹੋਵੇਗਾ ਕਿ ਈਡੀ ਜੋ ਗਵਾਹੀ ਅਦਾਲਤ ਵਿੱਚ ਕਰਵਾ ਰਹੀ ਹੈ, ਉਹ ਸਹੀ ਹੈ ਜਾਂ ਗਲਤ।