ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਹਸਪਤਾਲ ਅੰਦਰ ਦਾਖਲ ਹੋ ਕੇ ਡਾਕਟਰ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੂਰਾ ਮਾਮਲਾ ਕਾਲਿੰਦੀ ਕੁੰਜ ਥਾਣਾ ਖੇਤਰ ਦੇ ਜੈਤਪੁਰ ਦਾ ਹੈ। ਜਿੱਥੇ ਨੀਮਾ ਹਸਪਤਾਲ ਦੇ ਅੰਦਰ ਇੱਕ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਦੇ ਸਟਾਫ਼ ਅਨੁਸਾਰ ਦੋ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਆਏ ਸਨ, ਜਿਨ੍ਹਾਂ ਨੇ ਡ੍ਰੈਸਿੰਗ ਬਹਾਨੇ ਡਾਕਟਰ ਨੂੰ ਮਿਲਣ ਦੀ ਮੰਗ ਕੀਤੀ ਅਤੇ ਉਸ ਦੇ ਕੈਬਿਨ ਵਿੱਚ ਦਾਖ਼ਲ ਹੁੰਦੇ ਹੀ ਉਸ ਨੂੰ ਗੋਲੀ ਮਾਰ ਦਿੱਤੀ।
Delhi | A doctor shot dead inside Nima Hospital, Jaitpur under Kalindi Kunj PS area. CCTV footage visuals being examined to identify the accused. As per hospital staff, two men had come to the hospital with an injury, after dressing they had demanded to meet the doctor and shot…
— ANI (@ANI) October 3, 2024
ਕਤਲ ਦੀ ਸਨਸਨੀਖੇਜ਼ ਘਟਨਾ ਦਿੱਲੀ ਦੇ ਕਾਲਿੰਦੀਕੁੰਜ ਥਾਣਾ ਖੇਤਰ ਦੇ ਜੈਤਪੁਰ ਇਲਾਕੇ ਵਿੱਚ ਅੱਜ ਸਵੇਰੇ ਉਸ ਸਮੇਂ ਵਾਪਰੀ ਜਦੋਂ ਡਾਕਟਰ ਹਸਪਤਾਲ ਦੇ ਅੰਦਰ ਮੌਜੂਦ ਸਨ। ਮੁਲਜ਼ਮਾਂ ਨੇ ਨੀਮਾ ਹਸਪਤਾਲ ਵਿੱਚ ਦਾਖ਼ਲ ਹੋ ਕੇ ਡਾਕਟਰ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਨੂੰ ਸਕੈਨ ਕਰ ਰਹੀ ਹੈ। ਜਾਣਕਾਰੀ ਮੁਤਾਬਕ ਦੋ ਲੜਕੇ ਹਸਪਤਾਲ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਡਾਕਟਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਤੋਂ ਪਹਿਲਾਂ ਜੁਲਾਈ ਦੇ ਮਹੀਨੇ ਵਿੱਚ, ਇੱਕ ਨੌਜਵਾਨ ਨੇ ਜੀਟੀਬੀ ਹਸਪਤਾਲ ਦੇ ਇੱਕ ਵਾਰਡ ਵਿੱਚ ਡਾਕਟਰਾਂ ਅਤੇ ਉਸਦੇ ਰਿਸ਼ਤੇਦਾਰਾਂ ਦੇ ਸਾਹਮਣੇ ਇੱਕ 32 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਮੁਤਾਬਕ ਪੀੜਤਾ ਨੂੰ ਪੇਟ ਸਬੰਧੀ ਸ਼ਿਕਾਇਤ ਸੀ।
- ਕੰਗਨਾ ਰਣੌਤ ਨਹੀਂ ਆ ਰਹੀ ਬਾਜ਼, ਹੁਣ ਪੰਜਾਬ ਦੇ ਨੌਜਵਾਨਾਂ 'ਤੇ ਦੇ ਦਿੱਤਾ ਵੱਡਾ ਬਿਆਨ, ਤੁਸੀਂ ਵੀ ਸੁਣੋ ਕੰਗਨਾ ਨੇ ਕੀ ਕਹਿ ਦਿੱਤਾ... - BJP MP Kangana Ranaut on Punjab
- UPI ਕਰਨ ਤੋਂ ਪਹਿਲਾਂ ਇਸ ਵਿਕਲਪ ਨੂੰ ਕਰੋ ਬੰਦ, ਨਹੀਂ ਤਾਂ ਖਾਤੇ 'ਚੋਂ ਉੱਡ ਜਾਣਗੇ ਪੈਸੇ - Unified Payment Interface
- ਰਵਨੀਤ ਬਿੱਟੂ ਨੇ ਮੁੜ ਤੋਂ ਰਾਹੁਲ ਗਾਂਧੀ ਨਾਲ ਪਾਇਆ ਪੇਚਾ, ਕਿਹਾ- ਰਾਹੁਲ ਨੂੰ ਤਾਂ ਆ ਵੀ ਨਹੀਂ ਪਤਾ ਜਲੇਬੀ ਕਿਸ ਫੈਕਟਰੀ 'ਚ ਬਣਦੀ ਹੈ - ravneet bittus on rahul gandhi