ਮਾਂਡਿਆ (ਕਰਨਾਟਕ) : ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਰਨਾਟਕ ਦੀਆਂ 28 ਸੀਟਾਂ 'ਚੋਂ ਘੱਟੋ-ਘੱਟ 20 'ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਰੀਆਂ 28 ਸੀਟਾਂ ਜਿੱਤਣ ਦੇ ਦਾਅਵੇ ਨੂੰ ਵੀ ਰੱਦ ਕਰ ਦਿੱਤਾ।
20 ਸੀਟਾਂ ਜਿੱਤਣ ਦੀ ਤਿਆਰੀ: ਕਾਂਗਰਸ ਨੇਤਾ ਨੇ ਮਾਂਡਿਆ ਜ਼ਿਲੇ ਦੇ ਮਾਲਾਵਲੀ 'ਚ ਪੱਤਰਕਾਰਾਂ ਨੂੰ ਕਿਹਾ, 'ਅਸੀਂ ਇਸ ਵਾਰ ਘੱਟੋ-ਘੱਟ 20 ਸੀਟਾਂ ਜਿੱਤਣ ਦੀ ਤਿਆਰੀ ਕਰ ਰਹੇ ਹਾਂ। ਭਾਜਪਾ ਇਹ ਵਧਾ-ਚੜ੍ਹਾ ਕੇ ਦਾਅਵੇ ਕਰ ਰਹੀ ਹੈ ਕਿ ਉਹ ਸਾਰੀਆਂ 28 ਸੀਟਾਂ ਜਿੱਤੇਗੀ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਲੋਕ ਇਸ ਵਾਰ ਕਾਂਗਰਸ ਨੂੰ ਆਸ਼ੀਰਵਾਦ ਦੇਣਗੇ। ਭਾਜਪਾ ਅਤੇ ਜਨਤਾ ਦਲ (ਸੈਕੂਲਰ) ਦੇ ਗਠਜੋੜ ਵਿਰੁੱਧ ਲੜਨ ਦੀ ਕਾਂਗਰਸ ਦੀ ਰਣਨੀਤੀ ਬਾਰੇ ਸਿੱਧਰਮਈਆ ਨੇ ਕਿਹਾ ਕਿ ਵਿਰੋਧੀ ਧਿਰ ਵਿੱਚ ਕੋਈ ਦੋ ਪਾਰਟੀਆਂ ਨਹੀਂ ਹਨ।
ਉਨ੍ਹਾਂ ਕਿਹਾ, 'ਇਸ ਵਾਰ ਸਾਡਾ ਸਿਰਫ਼ ਇੱਕ ਹੀ ਵਿਰੋਧ ਹੈ। ਵਿਰੋਧੀ ਧਿਰ ਵਿੱਚ ਕੋਈ ਦੋ ਪਾਰਟੀਆਂ ਨਹੀਂ ਹਨ, ਸਗੋਂ ਇੱਕ ਹੀ ਪਾਰਟੀ ਹੈ। ਜਨਤਾ ਦਲ (ਸੈਕੂਲਰ) ਭਾਜਪਾ ਵਿੱਚ ਰਲੇਵਾਂ ਹੋ ਗਿਆ ਹੈ ਅਤੇ ਇੱਕ ਵੱਖਰੀ ਪਾਰਟੀ ਵਾਂਗ ਕੰਮ ਨਹੀਂ ਕਰ ਰਿਹਾ ਹੈ। ਆਮ ਚੋਣਾਂ ਵਿੱਚ ਮੌਜੂਦਾ ਮੰਤਰੀਆਂ ਨੂੰ ਮੈਦਾਨ ਵਿੱਚ ਉਤਾਰਨ ਦੇ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਸਥਾਨਕ ਵਿਧਾਇਕਾਂ ਅਤੇ ਜ਼ਿਲ੍ਹਾ ਪੱਧਰੀ ਪਾਰਟੀ ਅਧਿਕਾਰੀਆਂ ਵੱਲੋਂ ਜੋ ਵੀ ਸਿਫ਼ਾਰਸ਼ ਕੀਤੀ ਜਾਵੇਗੀ, ਉਸ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ।