ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਸੰਸਦ ਵਿੱਚ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਪੇਸ਼ ਕਰੇਗੀ। ਬੁੱਧਵਾਰ ਤੋਂ ਲੋਕ ਸਭਾ 'ਚ ਬਜਟ 'ਤੇ ਚਰਚਾ ਸ਼ੁਰੂ ਹੋਵੇਗੀ। ਲੋਕ ਸਭਾ ਸਕੱਤਰੇਤ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲੋਕ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ (ਬੀਏਸੀ) ਦੀ ਮੀਟਿੰਗ ਵਿੱਚ ਬਜਟ ’ਤੇ ਚਰਚਾ ਕਰਨ ਲਈ 20 ਘੰਟੇ ਦਾ ਸਮਾਂ ਦਿੱਤਾ ਗਿਆ ਹੈ।
30 ਜੁਲਾਈ ਨੂੰ ਸਦਨ ਵਿੱਚ ਜਵਾਬ ਦੇਣਗੇ: ਹਾਲਾਂਕਿ, ਲੋਕ ਸਭਾ ਦੇ ਸਪੀਕਰ ਵੀ ਮੈਂਬਰਾਂ ਦੀ ਬੇਨਤੀ 'ਤੇ ਇਸ ਨੂੰ ਵਧਾ ਸਕਦੇ ਹਨ। ਜਾਣਕਾਰੀ ਮੁਤਾਬਕ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 20 ਘੰਟੇ ਜਾਂ ਇਸ ਤੋਂ ਵੱਧ ਦੀ ਚਰਚਾ ਤੋਂ ਬਾਅਦ ਇਸ ਦਾ ਜਵਾਬ ਦੇਣਗੇ। ਵਿੱਤ ਮੰਤਰੀ 30 ਜੁਲਾਈ ਨੂੰ ਸਦਨ ਵਿੱਚ ਜਵਾਬ ਦੇਣਗੇ। ਇਸ ਤੋਂ ਇਲਾਵਾ ਰੇਲਵੇ, ਸਿੱਖਿਆ, ਸਿਹਤ, ਐੱਮਐੱਸਐੱਮਈ ਅਤੇ ਫੂਡ ਪ੍ਰੋਸੈਸਿੰਗ ਵਰਗੇ ਵੱਡੇ ਮੰਤਰਾਲਿਆਂ ਨਾਲ ਜੁੜੇ ਮੁੱਦਿਆਂ ਅਤੇ ਗ੍ਰਾਂਟਾਂ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ 5-5 ਘੰਟੇ ਦਾ ਸਮਾਂ ਰੱਖਿਆ ਗਿਆ ਹੈ।
- ਲਾਈਵਕੇਂਦਰੀ ਬਜਟ 2024: ਅੱਜ ਨਿਰਮਲਾ ਸੀਤਾਰਮਨ ਲਗਾਤਾਰ 7ਵਾਂ ਬਜਟ ਕਰਨਗੇ ਪੇਸ਼, ਵਿੱਤ ਮੰਤਰਾਲੇ ਪਹੁੰਚੇ ਨਿਰਮਲਾ ਸੀਤਾਰਮਨ - Budget 2024
- ਕੀ ਗ੍ਰਿਫ਼ਤਾਰ ਹੋਏ ਰਾਹਤ ਫਤਿਹ ਅਲੀ ਖਾਨ? ਗਾਇਕ ਨੇ ਖੁਦ ਪੋਸਟ ਕਰਕੇ ਦੱਸਿਆ ਸਾਰਾ ਸੱਚ - Rahat Fateh Ali Khan
- ਨਿਰਮਲਾ ਸੀਤਾਰਮਨ ਪੇਸ਼ ਕਰਨਗੇ ਕੇਂਦਰੀ ਬਜਟ 2024-25; ਇੱਥੇ ਦੇਖ ਸਕੋਗੇ ਸਿੱਧਾ ਪ੍ਰਸਾਰਣ, ਜਾਣੋ ਹੋਰ ਅਹਿਮ ਜਾਣਕਾਰੀ - Union Budget 2024
ਇਸ ਤੋਂ ਪਹਿਲਾਂ, ਲੋਕ ਸਭਾ ਦੇ ਸਪੀਕਰ ਨੇ ਸੰਸਦ ਮੈਂਬਰਾਂ ਅਤੇ ਪਾਰਟੀ ਆਗੂਆਂ ਨੂੰ ਸਦਨ ਦੇ ਨਿਯਮਾਂ ਨੂੰ ਲੈ ਕੇ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸਦਨ ਵਿੱਚ ਵਿਰੋਧ ਤਾਂ ਕੀਤਾ ਜਾ ਸਕਦਾ ਹੈ ਪਰ ਕਾਰਵਾਈ ਦੌਰਾਨ ਸਦਨ ਦੇ ਅੰਦਰ ਤਖ਼ਤੀਆਂ ਲਹਿਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਸਦਨ ਦਾ ਮਾਹੌਲ ਖਰਾਬ ਕਰਨ ਤੋਂ ਬਚਣਾ ਹੋਵੇਗਾ। ਹਾਲਾਂਕਿ ਲੋਕ ਸਭਾ ਸਪੀਕਰ ਨੇ ਇਹ ਵੀ ਕਿਹਾ ਕਿ ਨੇਤਾਵਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਅਤੇ ਸਦਨ ਵਿੱਚ ਮੁੱਦੇ ਉਠਾਉਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ।