ETV Bharat / bharat

ਬੈਂਗਲੁਰੂ ਦੀ ਅਦਾਲਤ ਨੇ ਉਧਯਨਿਧੀ ਸਟਾਲਿਨ ਨੂੰ ਸੰਮਨ ਕੀਤਾ ਜਾਰੀ

Udayanidhi Stalin Summoned: ਇੱਕ ਪਟੀਸ਼ਨਰ ਨੇ ਬੈਂਗਲੁਰੂ ਦੀ ਅਦਾਲਤ ਵਿੱਚ ਸ਼ਿਕਾਇਤ ਦਾਇਰ ਕਰਦਿਆਂ ਕਿਹਾ ਕਿ ਸਨਾਤਨ ਧਰਮ ਬਾਰੇ ਤਾਮਿਲਨਾਡੂ ਦੇ ਮੰਤਰੀ ਉਧਯਨਿਧੀ ਸਟਾਲਿਨ ਦੀਆਂ ਟਿੱਪਣੀਆਂ ਨੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅਦਾਲਤ ਨੇ ਉਧਯਨਿਧੀ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਹੈ। ਪਿਛਲੇ ਸਾਲ ਉਧਯਨਿਧੀ ਨੇ ਕਥਿਤ ਤੌਰ 'ਤੇ ਸਨਾਤਨ ਧਰਮ ਦੀ 'ਡੇਂਗੂ' ਅਤੇ 'ਮਲੇਰੀਆ' ਨਾਲ ਤੁਲਨਾ ਕਰਕੇ ਦੇਸ਼ ਵਿਆਪੀ ਵਿਵਾਦ ਛੇੜ ਦਿੱਤਾ ਸੀ।

Udayanidhi Stalin Summoned
Udayanidhi Stalin Summoned
author img

By ETV Bharat Punjabi Team

Published : Mar 5, 2024, 10:34 AM IST

Updated : Mar 5, 2024, 10:52 AM IST

ਬੈਂਗਲੁਰੂ: ਕਰਨਾਟਕ ਵਿੱਚ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ/ਵਿਧਾਇਕਾਂ ਖ਼ਿਲਾਫ਼ ਮੈਜਿਸਟਰੇਟਾਂ ਵੱਲੋਂ ਦਾਇਰ ਕੇਸਾਂ ਦੀ ਸੁਣਵਾਈ ਲਈ ਇੱਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਪੁੱਤਰ ਉਧਯਨਿਧੀ ਸਟਾਲਿਨ ਖ਼ਿਲਾਫ਼ ਪਿਛਲੇ ਸਾਲ ਸਤੰਬਰ ਵਿੱਚ ਸਨਾਤਨ ਧਰਮ ਬਾਰੇ ਕਥਿਤ ਟਿੱਪਣੀ ਕਰਨ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਗਿਆ।

ਜਾਣਕਾਰੀ ਅਨੁਸਾਰ ਪਰਮੀਸ਼ਾ ਨਾਂ ਦੇ ਇੱਕ ਵਿਅਕਤੀ ਨੇ ਤਾਮਿਲਨਾਡੂ ਸਰਕਾਰ ਦੇ ਖੇਡ ਵਿਕਾਸ ਮੰਤਰੀ ਸਟਾਲਿਨ ਵੱਲੋਂ ਕੀਤੀਆਂ ਕਥਿਤ ਟਿੱਪਣੀਆਂ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਵਿਸ਼ੇਸ਼ ਅਦਾਲਤ ਨੇ ਪਹਿਲਾਂ ਸੰਮਨ ਜਾਰੀ ਕਰਕੇ ਉਧਯਨਿਧੀ ਸਟਾਲਿਨ ਨੂੰ 4 ਮਾਰਚ ਨੂੰ ਅਦਾਲਤ ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਹਾਲਾਂਕਿ ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਮੁਲਜ਼ਮਾਂ ਨੂੰ ਪੁਲਿਸ ਅਧਿਕਾਰੀ ਰਾਹੀਂ ਸੰਮਨ ਭੇਜੇ ਜਾਣੇ ਚਾਹੀਦੇ ਸਨ ਤਾਂ ਹੁਣ ਅਦਾਲਤ ਨੇ ਅਧਿਕਾਰ ਖੇਤਰ ਵਾਲੇ ਪੁਲਿਸ ਅਧਿਕਾਰੀ ਰਾਹੀਂ ਨਵੇਂ ਸਿਰੇ ਤੋਂ ਸੰਮਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਅਦਾਲਤ ਨੇ ਦੂਜੇ ਦੋਸ਼ੀ, ਤਾਮਿਲਨਾਡੂ ਦੇ ਲੇਖਕ ਐਸ ਵੈਂਕਟੇਸ਼, ਤੀਜੇ ਦੋਸ਼ੀ, ਤਾਮਿਲਨਾਡੂ ਰਾਈਟਰਜ਼ ਦੇ ਸੂਬਾ ਪ੍ਰਧਾਨ ਮਧੂਕਰ ਰਾਮਾਲਿੰਗਮ ਅਤੇ ਚੌਥੇ ਦੋਸ਼ੀ ਅਦਵਨ ਦਿਚਨਿਆ (ਕਲਾਕਾਰ ਸੰਘ ਦੇ ਸਕੱਤਰ) ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ, ਜਿਸ ਤੇ ਅਦਾਲਤ ਨੇ ਮਾਮਲੇ ਦੀ ਸੁਣਵਾਈ 26 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ।

ਕੇਸ ਦਾ ਪਿਛੋਕੜ: ਸਤੰਬਰ 2023 ਵਿੱਚ ਇੱਕ ਕਾਨਫਰੰਸ ਵਿੱਚ ਬੋਲਦਿਆਂ ਉਧਯਨਿਧੀ ਸਟਾਲਿਨ ਨੇ ਕਿਹਾ ਕਿ ਸਨਾਤਨ ਧਰਮ ਸਮਾਜਿਕ ਨਿਆਂ ਅਤੇ ਸਮਾਨਤਾ ਦੇ ਵਿਰੁੱਧ ਹੈ ਅਤੇ ਇਸਨੂੰ 'ਮਿਟਾਇਆ' ਜਾਣਾ ਚਾਹੀਦਾ ਹੈ। ਮੰਤਰੀ ਨੇ ਸਨਾਤਨ ਧਰਮ ਦੀ ਤੁਲਨਾ ਡੇਂਗੂ, ਮਲੇਰੀਆ ਅਤੇ ਕਰੋਨਾ ਨਾਲ ਕਰਦਿਆਂ ਕਿਹਾ ਕਿ ਇਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਣਾ ਚਾਹੀਦਾ ਹੈ। ਰਿਪੋਰਟਾਂ ਦੇ ਆਧਾਰ 'ਤੇ ਬੈਂਗਲੁਰੂ ਤੋਂ ਪਰਮੇਸ਼ ਵੱਲੋਂ ਮੰਤਰੀ ਖਿਲਾਫ ਨਿੱਜੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਸਨਾਤਨ ਧਰਮ ਨੂੰ ਖਤਮ ਕਰਨ ਸੰਬੰਧੀ ਟਿੱਪਣੀ ਲਈ ਡੀਐਮਕੇ ਨੇਤਾ ਉਧਯਨਿਧੀ ਸਟਾਲਿਨ ਦੀ ਆਲੋਚਨਾ ਕੀਤੀ ਗਈ। ਅਦਾਲਤ ਨੇ ਕਿਹਾ ਕਿ ਉਸ ਨੇ ਧਾਰਾ 19 (1) (ਏ) ਅਤੇ ਧਾਰਾ 25 ਤਹਿਤ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਦੁਰਵਰਤੋਂ ਕੀਤੀ ਗਈ ਹੈ।

ਦੱਸ ਦੇਈਏ ਕਿ ਉਧਯਨਿਧੀ ਸਟਾਲਿਨ ਦੀਆਂ ਉਪਰੋਕਤ ਟਿੱਪਣੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ 'ਤੇ ਕਈ ਰਾਜਾਂ 'ਚ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ ਅਤੇ ਉਨ੍ਹਾਂ 'ਤੇ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੇ ਵਕੀਲ ਨੇ ਅਰਨਬ ਗੋਸਵਾਮੀ, ਮੁਹੰਮਦ ਜ਼ੁਬੈਰ ਅਤੇ ਨੂਪੁਰ ਸ਼ਰਮਾ ਨਾਲ ਸਬੰਧਤ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਤੋਂ ਐਫਆਈਆਰ ਨੂੰ ਤਲਬ ਦੀ ਮੰਗ ਕੀਤੀ ਹਈ ਹੈ। ਸੁਪਰੀਮ ਕੋਰਟ ਵੱਲੋਂ ਅਗਲੀ ਸੁਣਵਾਈ ਦੀ ਤਰੀਕ 15 ਮਾਰਚ ਦਿੱਤੀ ਹੈ।

Last Updated : Mar 5, 2024, 10:52 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.