ETV Bharat / bharat

ਭਾਰੀ ਬਰਸਾਤ ਕਾਰਨ ਡਿੱਗਿਆ ਮਕਾਨ, ਜੁੜਵਾਂ ਭੈਣਾਂ ਸਣੇ ਔਰਤ ਦੀ ਮੌਤ - HOUSE COLLAPSED HAVERI - HOUSE COLLAPSED HAVERI

HOUSE COLLAPSED HAVERI: ਪੂਰੇ ਦੇਸ਼ 'ਚ ਇਸ ਸਮੇਂ ਮਾਨਸੂਨ ਆਪਣੇ ਸਿਖਰ 'ਤੇ ਹੈ। ਹਰ ਰਾਜ ਹੜ੍ਹਾਂ ਦੇ ਕਹਿਰ ਦਾ ਸ਼ਿਕਾਰ ਹੈ। ਹਰ ਰੋਜ਼ ਕਿਸੇ ਨਾ ਕਿਸੇ ਹਾਦਸੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਰਨਾਟਕ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜਾਨ-ਮਾਲ ਦਾ ਨੁਕਸਾਨ ਹੋ ਰਿਹਾ ਹੈ। ਜਾਣਨ ਲਈ ਪੜ੍ਹੋ ਪੂਰੀ ਖਬਰ...

HOUSE COLLAPSED HAVERI
ਭਾਰੀ ਬਰਸਾਤ ਕਾਰਨ ਡਿੱਗਿਆ ਮਕਾਨ (ETV Bharat karnataka)
author img

By ETV Bharat Punjabi Team

Published : Jul 19, 2024, 1:47 PM IST

Updated : Aug 16, 2024, 7:56 PM IST

ਹਾਵੇਰੀ/ਕਰਨਾਟਕ: ਕਰਨਾਟਕ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸ ਦੌਰਾਨ ਹਾਵੇਰੀ ਜ਼ਿਲ੍ਹੇ ਦੇ ਪਿੰਡ ਮਾਦਾਪੁਰਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿੱਥੇ ਭਾਰੀ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ ਜੁੜਵਾ ਭੈਣਾਂ ਅਤੇ ਇਕ ਔਰਤ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮੁਥੱਪਾ ਦੀ ਹਾਲਤ ਨਾਜ਼ੁਕ: ਜਾਣਕਾਰੀ ਮੁਤਾਬਕ ਸਾਵਨੂਰ ਤਾਲੁਕਾ ਦੇ ਮਾਦਾਪੁਰਾ ਪਿੰਡ 'ਚ ਵੀਰਵਾਰ ਰਾਤ ਇੱਕ ਪਰਿਵਾਰ ਆਪਣੇ ਘਰ 'ਚ ਸੌਂ ਰਿਹਾ ਸੀ। ਅਚਾਨਕ ਰਾਤ ਕਰੀਬ 2:30 ਵਜੇ ਘਰ ਦੀ ਛੱਤ ਉਨ੍ਹਾਂ 'ਤੇ ਡਿੱਗ ਪਈ। ਇਸ ਹਾਦਸੇ ਵਿੱਚ ਦੋ ਸਾਲਾ ਜੁੜਵਾ ਭੈਣਾਂ ਅਮੁਲਿਆ ਅਤੇ ਅਨੁਸ਼੍ਰੀ ਅਤੇ ਇੱਕ 30 ਸਾਲਾ ਔਰਤ ਚੰਨਮਾ ਦੀ ਮੌਤ ਹੋ ਗਈ। ਇਸੇ ਘਰ ਦੇ ਤਿੰਨ ਹੋਰ ਮੈਂਬਰ ਮੁਥੱਪਾ, ਸੁਨੀਤਾ ਅਤੇ ਯੇਲੰਮਾ ਜ਼ਖ਼ਮੀ ਹੋ ਗਏ। ਮੁਥੱਪਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਹਾਵੇਰੀ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਤਹਿਸੀਲਦਾਰ ਨੂੰ ਹਦਾਇਤ ਕੀਤੀ: ਘਟਨਾ ਬਾਰੇ ਹਾਵੇਰੀ ਦੇ ਡੀਸੀ ਵਿਜੇ ਮਹਾੰਤੇਸ਼ ਦਾਨਮਨਵਰ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਹ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦਾ ਰਿਕਾਰਡ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਹਾਦਸੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਤਹਿਸੀਲਦਾਰ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਬਰਸਾਤ ਕਾਰਨ ਕੋਈ ਮਕਾਨ ਖਸਤਾਹਾਲ ਜਾਂ ਢਹਿ-ਢੇਰੀ ਹੋ ਗਿਆ ਹੈ, ਤਾਂ ਉਨ੍ਹਾਂ ਦੀ ਸ਼ਨਾਖਤ ਕਰਕੇ ਉਸ ਘਰ ਦੇ ਮੈਂਬਰਾਂ ਨੂੰ ਰਾਤ ਨੂੰ ਰਿਸ਼ਤੇਦਾਰਾਂ ਜਾਂ ਗੁਆਂਢੀਆਂ ਦੇ ਘਰਾਂ ਜਾਂ ਸਕੂਲਾਂ ਵਿੱਚ ਸੌਣ ਦਾ ਪ੍ਰਬੰਧ ਕੀਤਾ ਜਾਵੇ।

ਪਹਾੜੀ ਖੇਤਰਾਂ 'ਚ ਜ਼ਮੀਨ ਖਿਸਕਣ : ਇਸ ਹਾਦਸੇ ਤੋਂ ਬਾਅਦ ਸਾਬਕਾ ਵਿਧਾਇਕ ਅਜਮਪੀਰਾ ਕਾਦਰੀ, ਏਸੀ ਮੁਹੰਮਦ ਅਜ਼ੀਜ਼ ਨੇ ਮੌਕੇ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਰਾਜ ਵਿੱਚ ਇਸ ਸਾਲ ਆਮ ਨਾਲੋਂ ਵੱਧ ਮੀਂਹ ਪੈ ਰਿਹਾ ਹੈ। ਤੱਟਵਰਤੀ ਅਤੇ ਪਹਾੜੀ ਖੇਤਰਾਂ 'ਚ ਜ਼ਮੀਨ ਖਿਸਕਣ ਅਤੇ ਸੜਕ ਟੁੱਟਣ ਕਾਰਨ ਮੌਤਾਂ ਅਤੇ ਜ਼ਖਮੀ ਹੋਣ ਦੀਆਂ ਖਬਰਾਂ ਹਨ। ਉੱਤਰਾ ਕੰਨੜ ਜ਼ਿਲ੍ਹੇ ਵਿੱਚ ਪਹਾੜੀ ਢਹਿਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਹਨ।

Last Updated : Aug 16, 2024, 7:56 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.